ਲੋਕਲ ਬਾਡੀਜ਼ ਦੇ ਚੀਫ਼ ਵਿਜੀਲੈਂਸ ਅਫ਼ਸਰ ਸੁਦੀਪ ਮਾਨਿਕ ਦੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਦੇ ਚਲਦੇ ਲੋਕਲ ਬਾਡੀਜ਼ ਮੰਤਰੀ ਦਾ ਅਹੁਦਾ ਨਵਜੋਤ ਸਿੰਘ...

Sudeep Manik

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਦੇ ਚਲਦੇ ਲੋਕਲ ਬਾਡੀਜ਼ ਮੰਤਰੀ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਬ੍ਰਹਮ ਮਹਿੰਦਰਾ ਨੂੰ ਸੌਂਪ ਦਿੱਤਾ ਹੈ। ਇਸ ਤਬਾਦਲੇ ਦੇ ਚਲਦੇ ਇਥੇ ਵਿਭਾਗ ਦੀ ਕਾਰਜਪ੍ਰਣਾਲੀ ਵਿਚ ਹੁਣ ਤੋਂ ਫ਼ਰਕ ਨਜ਼ਰ ਆਉਣ ਲੱਗਿਆ ਹੈ, ਉਥੇ ਲੋਕਲ ਬਾਡੀਜ਼ ਦੇ ਅਧਿਕਾਰੀ ਵਰਗ ‘ਤੇ ਵੀ ਇਸ ਤਬਾਦਲ ਦਾ ਅਸਲ ਦਿਖਣਾ ਸ਼ੁਰੂ ਹੋ ਗਿਆ ਹੈ।

ਲੋਕਲ ਬਾਡੀਜ਼ ਦੇ ਸਭ ਤੋਂ ਸਮਝਦਾਰ ਮੰਨੇ ਜਾਂਦੇ ਅਧਿਕਾਰੀ ਚੀਫ਼ ਵਿਡੀਲੈਂਸ ਅਫ਼ਸਰ ਸੁਦੀਪ ਮਾਨਿਕ ਨੇ ਲੋਕ ਬਾਡੀਜ਼ ਦੇ ਇਸ ਅਹੁਦੇ ਤੋਂ ਅਪਣਾ ਅਸਤੀਫ਼ਾ ਸਰਕਾਰ ਨੂੰ ਸੌਂਪ ਦਿੱਤਾ ਹੈ। ਪਤਾ ਚੱਲਿਆ ਹੈ ਕਿ ਉਨ੍ਹਾਂ ਇਹ ਅਸਤੀਫ਼ਾ 10 ਜੂਨ ਨੂੰ ਹੀ ਭੇਜ ਦਿੱਤਾ ਸੀ। ਅਸਤੀਫ਼ੇ ਨੂੰ ਸਵੀਕਾਰ ਕਰਨ ਦੀ ਪ੍ਰਕਿਰਿਆ ਹਲੇ ਚੱਲ ਰਹੀ ਹੈ ਅਤੇ ਜਲਦ ਹੀ ਲੋਕਲ ਬਾਡੀਜ਼ ਦਾ ਨਵਾਂ ਚੀਫ਼ ਵਿਜੀਲੈਂਸ ਅਫ਼ਸਰ ਤੈਨਾਤ ਕਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਮਾਰਚ-2017 ਵਿਚ ਜਦ ਨਵਜੋਤ ਸਿੱਧੂ ਨੇ ਸਭ ਤੋਂ ਮਹੱਤਵਪੂਰਨ ਮੰਤਰਾਲਾ ਲੋਕਲ ਬਾਡੀਜ਼ ਦੀ ਕਮਾਨ ਸੰਭਾਲੀ ਸੀ ਅਤੇ ਉਨ੍ਹਾਂ ਦੇ ਸਥਾਨ ‘ਤੇ ਨਵਜੋਤ ਸਿੱਧੂ ਨੇਵੀ ਨੇ ਰਿਟਾ. ਅਧਿਕਾਰੀ ਸੁਦੀਪ ਮਾਨਿਕ ਨੂੰ ਲੈ ਆਏ ਸੀ। ਨੇਵੀ ਤੋਂ ਰਿਟਾਇਰਮੈਂਟ ਤੋਂ ਬਾਅਦ ਸੁਦੀਪ ਮਾਨਿਕ ਐਲ.ਐਂਡ.ਟੀ (ਲਾਰਸਨ ਐਂਡ ਟ੍ਰਬਰੋ) ਵਿਚ ਕਾਰਜ਼ਕਾਰੀ ਸੀ। ਜਦ ਅਚਾਨਕ ਉਨ੍ਹਾਂ ਨੂੰ ਲੋਕਲ ਬਾਡੀਜ਼ ਮੰਤਰਾਲਾ ਦਾ ਚੀਫ਼ ਵਿਡੀਲੈਂਸ ਅਫ਼ਸਰ ਬਣਾ ਦਿੱਤਾ ਗਿਆ।

ਮਾਣਿਕ ਦੀ ਇਸ ਨਿਯੁਕਤੀ ਨੂੰ ਲੈ ਕੇ ਲੋਕਲ ਬਾਡੀਜ਼ ਮੰਤਰਾਲਾ ਵਿਚ ਖ਼ੂਬ ਰੌਲਾ ਪੈ ਗਿਆ ਸੀ ਕਿਉਂਕਿ ਵਿਭਾਗੀ ਨਿਯਮਾਂ ਵਾਲੇ ਮੈਨੂਅਲ ਵਿਚ ਸਾਫ਼ ਲਿਖਿਆ ਸੀ ਇਸ ਇਸ ਅਹੁਦੇ ‘ਤੇ ਨਿਯੁਕਤੀ ਸੰਬੰਧਿਤ ਅਧਿਕਾਰੀ ਦੀ ਸੀਨੀਅਰਤਾ ਸੀ ਇਸ ਲਈ ਉਸ ਸਮੇਂ ਲੋਕਲ ਬਾਡੀਜ਼ ਦੇ ਕਈ ਉੱਚ ਅਫ਼ਸਰ ਨਾਰਾਜ਼ ਵੀ ਹੋ ਗਏ ਸੀ।