ਪੰਜਾਬ ਪੁਲਿਸ ਆਪਣੇ ਰਿਕਾਰਡ 'ਚ ਅਫਰੀਕੀ ਲੋਕਾਂ ਨੂੰ ‘ਨਿਗਰੋ’ ਨਾ ਲਿਖੇ : ਹਾਈ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਲ ਹੀ ਵਿਚ ਅਮਰੀਕਾ ਚ ਇਕ ਕਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਲੋਕਾਂ ਦੇ ਵੱਲੋਂ ਨਸਲਵਿਰੋਧ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਖਿਲਾਫ ਕਾਫੀ ਵਿਰੋਧ ਕੀਤਾ ਸੀ।

Photo

ਚੰਡੀਗੜ੍ਹ : ਹਾਲ ਹੀ ਵਿਚ ਅਮਰੀਕਾ ਵਿਚ ਇਕ ਕਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਲੋਕਾਂ ਦੇ ਵੱਲੋਂ ਨਸਲਵਿਰੋਧ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਖਿਲਾਫ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਹੁਣ ਪੰਜਾਬ-ਹਰਿਆਣਾ-ਹਾਈ ਕੋਰਟ ਦੇ ਵੱਲੋਂ ਪੰਜਾਬ ਪੁਲਿਸ ਨੂੰ ਨਸਲ-ਭੇਦਭਾਵ ਲਈ ਫਟਕਾਰ ਲਗਾਈ ਹੈ। ਜ਼ਿਕਰਯੋਗ ਹੈ ਕਿ ਅਫਰੀਕਾ ਦੇ ਨਾਗਰਿਕਾਂ ਨੂੰ ਪੰਜਾਬ ਪੁਲਿਸ ਦੇ ਰਿਕਾਰਡ ਵਿਚ ਨਿਗਰੋ ਲਿਖਣ ਤੇ ਬੀਤੇ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਦਾ ਇਹ ਰਵੱਈਆ ਦੇਸ਼ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ

ਅਤੇ ਇਹ ਦੇਸ਼ ਵਿਚ ਘਿਣਾ ਫੈਲਾਉਂਦਾ ਹੈ। ਇਸ ਤੋਂ ਬਾਅਦ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਸਬੰਧੀ ਅਜਿਹੇ ਆਦੇਸ਼ ਜਾਰੀ ਕਰਨ ਨੂੰ ਕਿਹਾ ਹੈ ਜਿਸ ਨਾਲ ਰਿਕਾਰਡ ਵਿਚ ਨਿਗਰੋ ਵਰਗੇ ਨਸਲ ਭੇਦਭਾਵ ਦੀ ਵਰਤੋਂ ਨਾ ਹੋਵੇ। ਹੁਣ ਇਸ ਮਾਮਲੇ ਦੀ ਸੁਣਵਾਈ 18 ਜੂਨ ਨੂੰ ਹੋਣੀ ਹੈ। ਦਰਅਸਲ ਅਮਰਜੀਤ ਸਿੰਘ ਨਾ ਦੇ ਵਿਅਕਤੀ ਦੀ ਇਕ ਜਮਾਨਤ ਯਾਚਿਕਾ ਤੇ ਸੁਣਵਾਈ ਕਰਦੇ ਹੋਏ ਜਸਟਿਸ ਰਾਜੀਵ ਨਾਰਾਇਣ ਰੈਨਾ ਨੇ ਕਿਹਾ ਕਿ ਸਾਡਾ ਦੇਸ਼ ਸਦੀਆਂ ਤੋਂ ਗੁਲਾਮੀ ਦੀ ਦੰਡ ਭੁਗਤ ਚੁੱਕਾ ਹੈ।

ਹੁਣ ਸੁਤੰਤਰਾ ਮਿਲਣ ਤੋਂ ਬਾਅਦ ਦੂਸਰੇ ਦੇਸ਼ ਦੇ ਬਾਂਦਸ਼ਾਂ ਨੂੰ ਕਾਲਾ ਕਹਿਣ ਦਾ ਅਧਿਕਾਰ ਨਹੀਂ ਹੈ। ਇਹ ਪੂਰੇ ਵਿਸ਼ਵ ਵਿਚ ਬੜੀ ਹੀ ਅਪਮਾਨਜਨਕ ਸ਼ਬਦ ਹੈ ਅਤੇ ਕਿਸੇ ਨੂੰ ਇਸ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਹੈ, ਵਿਸ਼ੇਸ ਕਰਕੇ ਪੁਲਿਸ ਕਰਮਚਾਰੀਆਂ ਨੂੰ। ਹਾਈ ਕੋਰਟ ਨੇ ਕਿਹਾ ਕਿ ਪੁਲਿਸ ਹੁਣ ਇਹ ਸਮਝਣ ਲੱਗੀ ਹੈ ਕਿ ਹਰ ਕਾਲਾ ਵਿਅਕਤੀ ਨਸ਼ਾ ਤਸਕਰ ਹੁੰਦਾ ਹੈ। ਹਾਈ ਕੋਰਟ ਨੇ ਕਿਹਾ ਕਿ ਭਾਰਤ ਆਉਂਣ ਵਾਲੇ ਹਰ ਕਾਲੇ ਵਿਅਕਤੀ ਨੂੰ ਭਾਵੇਂ ਕਿ ਉਹ ਪੜਾਈ ਲਈ ਆ ਰਿਹਾ ਹੈ ਜਾਂ ਫਿਰ ਯਾਤਰਾ ਦੇ ਲਈ ਉਨ੍ਹਾਂ ਦਾ ਪੂਰਾ ਸਤਿਕਾਰ ਹੋਣਾ ਚਾਹੀਦਾ ਹੈ।

ਇਸ ਤੋਂ ਬਾਅਦ ਉਨ੍ਹਾਂ ਸਾਰੇ ਕਾਲੇ ਲੋਕਾਂ ਨੂੰ ਦੇਸ਼ ਲਈ ਇਕ ਮੁਲਵਾਨ ਮਹਿਮਾਨ ਦੱਸ ਦੇ ਹੋਏ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਹਿਮਾਨ ਨਵਾਜ਼ੀ ਸਾਡੀ ਪਰੰਪਰਾ ਦਾ ਹਿਸਾ ਹਨ। ਰੈਨਾ ਨੇ ਕਿਹਾ ਕਿ ਮਹਾਤਮਾ ਗਾਂਧੀ ਵੀ ਦੋ ਸਾਲ ਤੱਕ ਦੱਖਣੀ ਅਫਰੀਕਾ ਵਿਚ ਰਹੇ ਸਨ। ਉਸੇ ਸਮੇਂ ਉਨ੍ਹਾਂ ਦੁਆਰਾ ਰੰਗ-ਭੇਦ ਭਾਵ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਗਿਆ ਸੀ।      

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।