ਅੰਮ੍ਰਿਤਸਰ 'ਚ ਮੈਰਿਜ ਰਿਜ਼ੋਰਟ 'ਚ ਅੱਗ ਲੱਗਣ ਕਾਰਨ ਫਟੇ 3 ਸਿਲੰਡਰ
ਮੈਰਿਜ ਰਿਜ਼ੋਰਟ 'ਚ ਰੱਖਿਆ ਸਾਮਾਨ ਸੜ ਕੇ ਹੋਇਆ ਸੁਆਹ
ਅੰਮ੍ਰਿਤਸਰ: ਅੰਮ੍ਰਿਤਸਰ 'ਚ ਵੀਰਵਾਰ ਦੁਪਹਿਰ ਇਕ ਮੈਰਿਜ ਰਿਜ਼ੋਰਟ 'ਚ ਅੱਗ ਲੱਗ ਗਈ। ਰਾਹਤ ਵਾਲੀ ਗੱਲ ਰਹੀ ਕਿ ਰਿਜ਼ੋਰਟ ਵਿਚ ਕੋਈ ਵਿਆਹ ਨਹੀਂ ਹੋ ਰਿਹਾ ਸੀ। ਸਟੋਰ ਵਿਚ ਰੱਖੇ ਸਾਮਾਨ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਸੂਚਨਾ ਮਿਲਦੇ ਹੀ ਸਟੇਸ਼ਨ ਅਤੇ ਸੇਵਾ ਕਮੇਟੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ। ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਗਿਆ। ਅੱਗ ਲੱਗਣ ਕਾਰਨ 3 ਸਿਲੰਡਰ ਫਟਣ ਕਾਰਨ ਧਮਾਕੇ ਵੀ ਹੋਏ।
ਇਹ ਵੀ ਪੜ੍ਹੋ: ਟਰਾਂਸਪੋਰਟ ਮੰਤਰੀ ਵਲੋਂ ਕਿਸਾਨਾਂ ਨੂੰ ਵੱਡੀ ਰਾਹਤ; ਟ੍ਰੈਮ-3 ਟਰੈਕਟਰਾਂ ਦੀ ਰਜਿਸਟ੍ਰੇਸ਼ਨ ਲਈ 30 ਜੂਨ ਤੱਕ ਦੀ ਦਿਤੀ ਇਜਾਜ਼ਤ
ਘਟਨਾ ਅੰਮ੍ਰਿਤਸਰ ਬਾਈਪਾਸ ਸਥਿਤ ਜੀ.ਐਸ ਰਿਜ਼ੋਰਟ ਦੀ ਹੈ। ਅਚਾਨਕ ਸਟੋਰ ਦੇ ਪਿਛਲੇ ਪਾਸੇ ਸਟੋਰ ਅਤੇ ਰਸੋਈ ਵਿਚ ਅੱਗ ਲੱਗ ਗਈ। ਸਟੋਰ ਵਿਚ ਡੀਜੇ ਅਤੇ ਸਜਾਵਟ ਦੇ ਸਾਮਾਨ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਇਸ ਦੇ ਨਾਲ ਹੀ ਸਟੋਰ ਦੇ ਅੰਦਰ ਸਿਲੰਡਰਾਂ ਦਾ ਸਟਾਕ ਅਤੇ ਦੇਸੀ ਘਿਓ ਦੇ ਕਾਫੀ ਡੱਬੇ ਵੀ ਰੱਖੇ ਹੋਏ ਸਨ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦੇ 5 ਦੋਸ਼ੀ ਗ੍ਰਿਫਤਾਰ
ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਧੂੰਆਂ ਅਜੇ ਵੀ ਉੱਠ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗੇਗਾ।