ਮੰਡੀ ਗੋਬਿੰਦਗੜ੍ਹ 'ਚ ਇਕ ਭੱਠੀ 'ਚ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸੇ 6 ਮਜ਼ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮਾਂ ਨੂੰ ਹਸਪਤਾਲ ਕਰਵਾਇਆ ਗਿਆ ਦਾਖ਼ਲ

photo

 

ਖੰਨਾ: ਏਸ਼ੀਆ ਦੇ ਸਭ ਤੋਂ ਵੱਡੇ ਲੋਹੇ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਚ ਇਕ ਭੱਠੀ ਦੇ ਯੂਨਿਟ ਵਿਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਭੱਠੀ ਵਿਚ ਧਮਾਕਾ ਹੋ ਗਿਆ। ਇਸ ਕਾਰਨ 6 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿਚੋਂ 3 ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਪਠਾਨਕੋਟ ਪੁਲਿਸ ਨੂੰ ਮਿਲੀ ਸਫਲਚਾ, ਦੋਹਰਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਕੀਤਾ ਕਾਬੂ

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਭੱਠੀ ਦੇ ਵਿਚਕਾਰ ਪਿਆ ਗਰਮ ਲੋਹਾ ਕਾਫੀ ਦੂਰ ਤੱਕ ਜਾ ਡਿੱਗਿਆ। ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਪਿੰਡ ਕੁੰਭ 'ਚ ਸਥਿਤ ਰਾਮਜੀ ਫਰਨੇਸ 'ਚ ਜਦੋਂ ਲੋਹਾ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਇਸ ਦੌਰਾਨ ਭੱਠੀ 'ਚ ਪਾਏ ਜਾਣ ਵਾਲੀ ਸਕਰੈਪ 'ਚ ਇਕ ਸ਼ੌਕਰ ਆ ਗਿਆ।

ਇਹ ਵੀ ਪੜ੍ਹੋ: ਖੰਨਾ ਪੁਲਿਸ ਨੇ 5 ਕਿਲੋ ਅਫੀਮ ਤੇ 30 ਕਿਲੋ ਭੁੱਕੀ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ

ਸ਼ੌਕਰ ਡਿੱਗਦੇ ਹੀ ਭੱਠੀ ਵਿਚ ਧਮਾਕਾ ਹੋਇਆ। ਜਿਸ ਕਾਰਨ ਗਰਮ ਲੋਹਾ ਮਜ਼ਦੂਰਾਂ 'ਤੇ ਡਿੱਗਣ ਕਾਰਨ 6 ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਭੱਠੀ ਮਾਲਕਾਂ ਵਲੋਂ ਤਿੰਨ ਗੰਭੀਰ ਜ਼ਖ਼ਮੀ ਮਜ਼ਦੂਰਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਦੋਂਕਿ ਤਿੰਨ ਮਜ਼ਦੂਰਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।