ਪੰਜਾਬ ਦਾ ਜਗਦੀਪ ਸਿੰਘ ਮਾਨ ਕੈਨੇਡਾ ’ਚ ਬਣਿਆ ਜੇਲ ਫੈਡਰਲ ਦਾ ਉੱਚ ਅਧਿਕਾਰੀ

ਏਜੰਸੀ

ਖ਼ਬਰਾਂ, ਪੰਜਾਬ

1995 ਵਿਚ ਉੱਚ ਸਿੱਖਿਆ ਲਈ ਗਿਆ ਸੀ ਕੈਨੇਡਾ

photo

 

ਬੰਡਾਲਾ - ਉਚੇਰੀ ਸਿੱਖਿਆ ਲਈ 1995 ਵਿਚ ਕੈਨੇਡਾ ਗਏ ਜਗਦੀਪ ਸਿੰਘ ਮਾਨ ਨੇ ਨਵੀਆਂ ਪੈੜਾਂ ਪਾਉਂਦੇ ਹੋਏ ਫੈਡਰਲ ਕੋਰੇਕਸ਼ਨਲ ਆਫ਼ੀਸਰ ਸੀ ਐਕਸ-1 ਦੇ ਰੈਂਕ ਦਾ ਮਾਲਕ ਬਣਦੇ ਹੋਏ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ।  ਪਿੰਡ ਸ਼ਿਕਾਰ ਮਾਛੀਆਂ ਦੇ ਜੰਮਪਲ ਜਗਦੀਪ ਸਿੰਘ ਮਾਨ  ਕੈਨੇਡਾ ਦੇ ਖ਼ੂਬਸੂਰਤ ਸ਼ਹਿਰ ਸਰੀ ਵਿਖੇ ਜਾ ਕੇ ਸਖ਼ਤ ਮਿਹਨਤ ਕਰ ਕੇ ਪਹਿਲਾਂ ਆਪਣੀ ਪੜ੍ਹਾਈ ਪੂਰੀ ਕੀਤੀ, ਫ਼ਿਰ ਕੈਨੇਡਾ ਦੇ ਫੈਡਰਲ ਜੇਲ ਵਿਭਾਗ ਵਿਚ ਉੱਚ ਅਧਿਕਾਰੀ (ਫੈਡਰਲ ਕੋਰੇਕਸ਼ਨਲ ਆਫ਼ੀਸਰ ਸੀਐਕਸ-1) ਤੈਨਾਤ ਹੋਏ ਹਨ।

ਜਗਦੀਪ ਸਿੰਘ ਮਾਨ ਦੇ ਪਿਤਾ ਜੋ ਕਿ ਵੈਨਕੁਵਰ ਇਲਾਕੇ ਵਿਚ ਵੱਡੀ ਸਫ਼ਲਤਾ ਨਾਲ ਠੇਕੇਦਾਰੀ ਕਰਦੇ ਹਨ ਅਤੇ ਪੰਜਾਬ ਤੋਂ ਗਏ ਨਵੇਂ-ਨਵੇਂ ਪੰਜਾਬੀਆਂ ਦੀ ਮਦਦ ਵੀ ਕਰਦੇ ਰਹਿੰਦੇ ਹਨ । ਜਗਦੀਪ ਸਿੰਘ ਮਾਨ ਦੇ ਪਿਤਾ ਦਵਿੰਦਰ ਸਿੰਘ ਮਾਨ ਨੇ ਆਪਣੇ ਭਰਾਵਾਂ ਸਮੇਤ ਪੰਜਾਬੀਆਂ ਦੇ ਗੜ੍ਹ ਸਰੀ ਸ਼ਹਿਰ ਦੇ ਹਰ ਖ਼ੇਤਰ ਵਿਚ ਆਪਣਾ ਨਾਂ ਬਣਾਇਆ ਹੈ ।

ਜਗਦੀਪ ਸਿੰਘ ਮਾਨ ਦੇ ਕੈਨੇਡਾ ਵਿਚ ਫੈਡਰਲ ਜੇਲ ਸੁਪਰਡੈਂਟ ਬਣਨ ’ਤੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ।  ਜਗਦੀਪ ਸਿੰਘ ਦੇ ਚਾਚਾ ਬਲਬੀਰ ਸਿੰਘ ਮਾਨ ਬਰਿਟਸ਼ ਕੋਲੰਬੀਆ ਵਿੱਚ ਟਰਾਜ਼ਿਟ ਯੂਨੀਅਨ ਦੇ ਪ੍ਰਧਾਨ ਹਨ ਅਤੇ ਦਵਿੰਦਰ ਸਿੰਘ ਮਾਨ ਦੇ ਚਾਚਾ ਸਰਬਜੀਤ ਸਿੰਘ ਮਾਨ ਓਵਰਸੀਜ਼ ਕਾਂਗਰਸ ਕੈਲੇਫੋਰਨੀਆਂ ਦੇ ਵੀ ਚੇਅਰਮੈਨ ਹਨ।