ਸਿੱਧੂ ਵੀ ਹੋਏ ਤਾਨਾਸ਼ਾਹੀ ਰਵਈਏ ਵਾਲੀ ਲੀਡਰਿਸ਼ਪ ਦੇ ਸ਼ਿਕਾਰ : ਸੇਖਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਸੇਖਵਾਂ ਨੇ ਕਿਹਾ ਕਿ ਸ਼ਾਇਦ ਜਿਸ ਦਿਨ ਕੈਪਟਨ ਤੋਂ ਬਿਨਾਂ ਰਾਹੁਲ ਗਾਂਧੀ ਨਾਲ ਸਿੱਧੇ ਸੰਪਰਕ ਦੁਆਰਾ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਸ਼ਾਮਲ ਹੋਇਆ,

Jathedar Sewa Singh Sekhwan

ਐਸ ਏ ਐਸ ਨਗਰ (ਕੇਵਲ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਰਨਲ ਤੇ ਮੁੱਖ ਬੁਲਾਰੇ, ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਦੇ ਤਾਨਾਸ਼ਾਹੀ ਰਵਈਏ ਕਾਰਨ ਹੀ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਪਦ ਤੋਂ ਅਸਤੀਫ਼ਾ ਦਿਤਾ ਹੈ ਤੇ ਉਹ ਤਾਨਾਸ਼ਾਹੀ ਲੀਡਰਸ਼ਿਪ ਦਾ ਸ਼ਿਕਾਰ ਹੋ ਗਏ ਹਨ। 

ਜਥੇਦਾਰ ਸੇਖਵਾਂ ਨੇ ਕਿਹਾ ਕਿ ਸ਼ਾਇਦ ਜਿਸ ਦਿਨ ਕੈਪਟਨ ਤੋਂ ਬਿਨਾਂ ਰਾਹੁਲ ਗਾਂਧੀ ਨਾਲ ਸਿੱਧੇ ਸੰਪਰਕ ਦੁਆਰਾ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਸ਼ਾਮਲ ਹੋਇਆ, ਉਸੇ ਦਿਨ ਤੋਂ ਹੀ ਮਹਾਰਾਜਾ ਸਾਹਬ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ ਕਿਉਂਕਿ ਪੰਜਾਬ ਦੇ ਸੁਧਾਰ ਲਈ ਸਿੱਧੂ ਦੇ ਦਿਤੇ ਸੁਝਾਅ ਨਾ ਮੰਨਣਾ, ਕਰਤਾਰਪੁਰ ਲਾਂਘੇ ਦਾ ਸਿਹਰਾ ਸਿੱਧੂ ਦੀ ਥਾਂ ਭਾਜਪਾ ਨੂੰ ਜਾਣ ਦੇਣਾ ਤੇ ਚੰਗੇ ਭਲੇ ਤਰੀਕੇ ਨਾਲ ਮਹਿਕਮਾ ਚਲਾਉਣ ਦੇ ਬਾਵਜੂਦ ਧੱਕੇ ਨਾਲ ਮਹਿਕਮਾ ਬਦਲ ਦੇਣਾ ਇਸ ਗੱਲ ਦੀ ਗਵਾਹੀ ਭਰਦਾ ਹੈ ।