''ਸੂਰੀ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਬਚਾ ਲਿਆ, ਮੰਡਾ ਹੁਣ ਤੇਰੀ ਵਾਰੀ ਐ''
ਨਿਹੰਗ ਸਿੰਘ ਦੀਪ ਖਾਲਸਾ ਨੇ ਸੂਰੀ ਦੀ ਗ੍ਰਿਫ਼ਤਾਰੀ ਤੇ ਜਿੱਥੇ ਪੰਜਾਬ...
ਲਖਨਊ: ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਵੱਲੋਂ ਜਾਰੀ ਇਕ ਵਿਵਾਦਤ ਵੀਡੀਓ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਪਰ ਹੁਣ ਜਦੋਂ ਪੁਲਿਸ ਨੇ ਸੁਧੀਰ ਸੂਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਉਹਨਾਂ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਜੋ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ।
ਨਿਹੰਗ ਸਿੰਘ ਦੀਪ ਖਾਲਸਾ ਨੇ ਸੂਰੀ ਦੀ ਗ੍ਰਿਫ਼ਤਾਰੀ ਤੇ ਜਿੱਥੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਇਹ ਵੀ ਆਖਿਆ ਕਿ ਜੇਕਰ ਸੂਰੀ ਸਿੱਖਾਂ ਦੇ ਧੱਕੇ ਚੜ ਜਾਂਦਾ ਤਾਂ ਉਸ ਦੀ ਛੱਲੀਆਂ ਵਾਂਗ ਕੁਟਾਈ ਹੋਣੀ ਸੀ। ਉਹਨਾਂ ਇਹ ਵੀ ਕਿਹਾ ਕਿ ਹੁਣ ਸਿੱਖਾਂ ਵਿਰੁਧ ਗਲਤ ਬੋਲਣ ਵਾਲੇ ਗੁਰਸ਼ਰਨ ਸਿੰਘ ਮੰਡ ਤੇ ਵੀ ਅਜਿਹੀ ਕਾਰਵਾਈ ਹੋਣੀ ਚਾਹੀਦੀ ਹੈ।
ਉਹਨਾਂ ਨੇ ਪੰਜਾਬ ਪੁਲਿਸ ਬਾਰੇ ਕਿਹਾ ਕਿ ਉਹ ਪੰਜਾਬ ਪੁਲਿਸ ਨੂੰ ਸ਼ਾਬਾਸ਼ ਤਾਂ ਹੀ ਦੇਣਗੇ ਜੇ ਪੰਜਾਬ ਪੁਲਿਸ ਦੱਸੀਆਂ ਹੋਈਆਂ ਧਾਰਾਵਾਂ ਨੂੰ ਪੂਰੇ ਤਰੀਕੇ ਨਾਲ ਇਸ ਤੇ ਲਗਾਉਣਗੇ। ਪੰਜਾਬ ਪੁਲਿਸ ਨੇ ਸਿੱਖਾਂ ਦੇ ਕਹਿਣ ਅਨੁਸਾਰ ਕਾਰਵਾਈ ਕੀਤੀ ਹੈ ਕਿ ਨਾ ਕਿ ਅਪਣੇ ਆਪ ਕੀਤੀ ਹੈ ਕਿਉਂ ਕਿ ਜਿਹੜੇ ਦੀਆਂ ਮਾਂਵਾਂ-ਭੈਣਾਂ ਨੂੰ ਸੂਰੀ ਨੇ ਇੰਨੀ ਗੰਦੀ ਸ਼ਬਦਾਵਲੀ ਬੋਲੀ ਹੈ ਉਹ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ।
ਸੂਰੀ ਰੱਬ ਦਾ ਸ਼ੁਕਰਾਨਾ ਕਰੇ ਕਿ ਉਹ ਸਿੱਖਾਂ ਦੇ ਹੱਥੋਂ ਬਚ ਗਿਆ ਹੈ। ਨਿਹੰਗ ਸਿੰਘ ਦੀਪ ਖਾਲਸਾ ਨੇ ਅੱਗੇ ਕਿਹਾ ਕਿ ਉਹ ਪੰਜਾਬ ਪੁਲਿਸ ਨੂੰ ਬੇਨਤੀ ਕਰਦੇ ਹਨ ਕਿ ਉਹ ਉਸ ਦੀ ਪੂਰੀ ਤਰ੍ਹਾਂ ਸੇਵਾ ਕਰਨ। ਸੁਧੀਰ ਸੂਰੀ ਤੇ ਧਾਰਾ 208, 193 ਏ, 394 ਏ, 509 ਆਈਪੀਸੀ ਅਤੇ 67 ਆਈਟੀ ਐਕਟ ਲੱਗੀਆਂ ਹਨ। ਸ਼ਿਵ ਸੈਨਾ ਵਾਲੇ ਆਏ ਦਿਨ ਸਿੱਖਾਂ ਨੂੰ ਮਾੜਾ ਬੋਲਦੇ ਹਨ।
ਪਰ ਹੁਣ ਬਰਦਾਸ਼ਤ ਕਰਨ ਦੀ ਸ਼ਕਤੀ ਮੁੱਕ ਚੁੱਕੀ ਹੈ ਤੇ ਜਦੋਂ ਕਦੇ ਇਹਨਾਂ ਦਾ ਝੁੰਡ ਆਉਂਦਾ ਹੈ ਤਾਂ ਇਹਨਾਂ ਦੀ ਬਾਂਸ ਦੀ ਡਾਂਗ ਨਾਲ ਸੇਵਾ ਕਰਨੀ ਚਾਹੀਦੀ ਹੈ। ਜਿਹੜਾ ਵੀ ਕੋਈ ਮਾਂਵਾਂ-ਭੈਣਾਂ, ਸ਼ਹੀਦਾਂ, ਸਿੰਘਾਂ, ਸੰਤ ਮਹਾਤਮਾ, ਮਹਾਂ ਪੁਰਸ਼ਾਂ ਨੂੰ ਕੋਈ ਅੱਤਵਾਦੀ ਦੇ ਨਾਮ ਨਾਲ ਬੁਲਾਏਗਾ ਤਾਂ ਸਾਰੇ ਇਕੱਠੇ ਹੋ ਕੇ ਉਸ ਤੇ ਕਾਨੂੰਨੀ ਕਾਰਵਾਈ ਕਰਵਾ ਕੇ ਪਰਚਾ ਦਰਜ ਕੀਤਾ ਜਾਵੇਗਾ।
ਸੂਰੀ ਤਾਂ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਬਚਾ ਲਿਆ ਪਰ ਮੰਡਾ ਹੁਣ ਤੇਰੀ ਵਾਰੀ ਹੈ। ਗੁਰਸ਼ਰਨ ਸਿੰਘ ਮੰਡ ਵੀ ਆਏ ਦਿਨ ਸਿੱਖਾਂ ਨੂੰ ਗਲਤ ਬੋਲਦਾ ਹੈ ਪਰ ਹੁਣ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿਚ ਸਿੱਖਾਂ ਦੀਆਂ 93 % ਕੁਰਬਾਨੀਆਂ ਹਨ ਤੇ ਹਿੰਦੂਆਂ ਦੀਆਂ ਸਿਰਫ 7 % ਕੁਰਬਾਨੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਕੋਈ ਉਹਨਾਂ ਦੀ ਕੌਮ ਨੂੰ ਗਲਤ ਬੋਲਦਾ ਹੈ ਤਾਂ ਉਹ ਇਸ ਦੇ ਜਵਾਬ ਵਿਚ ਕਾਨੂੰਨੀ ਕਾਰਵਾਈ ਕਰਵਾਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।