Punjab News: ਬਰਨਾਲਾ ’ਚ ਨਸ਼ਈਆਂ ਦੀ ਕਰਤੂਤ : ਨਾਬਾਲਗ ਦੀ ਕੀਤੀ ਕੁੱਟਮਾਰ, ਖੋਹੇ ਪੈਸੇ ਤੇ ਕੱਟੇ ਵਾਲ

ਏਜੰਸੀ

ਖ਼ਬਰਾਂ, ਪੰਜਾਬ

Punjab News: ਟੀ-ਸ਼ਰਟ ਖਰੀਦਣ ਲਈ ਬਾਜ਼ਾਰ ਗਿਆ ਸੀ

Punjab News: Drug crime in Barnala: Minor beaten up, money stolen and hair cut

 

Punjab News: ਬਰਨਾਲਾ ਵਿੱਚ ਨਸ਼ਈਆਂ ਦੀ ਗਿਣਤੀ ਇਸ ਹੱਦ ਤੱਕ ਵੱਧ ਗਈ ਹੈ ਕਿ ਉਹ ਸ਼ਰੇਆਮ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਹ ਘਟਨਾ ਬਰਨਾਲਾ ਸ਼ਹਿਰ ਦੀ ਹੈ, ਜਿੱਥੇ 4-5 ਨਸ਼ਈਆਂ ਨੇ 15 ਸਾਲਾ ਲੜਕੇ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ, ਪੈਸੇ ਖੋਹ ਲਏ ਅਤੇ ਸਿਰ ਦੇ ਵਾਲ ਵੀ ਕੱਟ ਦਿੱਤੇ। ਇਹ ਘਟਨਾ ਬਰਨਾਲਾ ਦੇ ਰੇਲਵੇ ਸੇਖਾ ਫਾਟਕ ਨੇੜੇ ਵਾਪਰੀ। ਬੱਚੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਖ਼ਬਰ :  Manish Sisodia News: ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਧਾਈ, ਸ਼ਰਾਬ ਨੀਤੀ ਨਾਲ ਜੁੜਿਆ ਮਾਮਲਾ

ਇਸ ਮੌਕੇ ਪੀੜਤ ਨਿਸ਼ਾਨ ਸਿੰਘ ਦੇ ਪਿਤਾ ਅਵਤਾਰ ਸਿੰਘ ਅਤੇ ਮਾਤਾ ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਾਜ਼ਾਰ ਤੋਂ ਆਪਣੇ ਲਈ ਟੀ-ਸ਼ਰਟ ਲੈਣ ਗਿਆ ਸੀ। ਜਦੋਂ ਉਹ ਟੀ-ਸ਼ਰਟ ਪਾ ਕੇ ਘਰ ਪਰਤ ਰਿਹਾ ਸੀ ਤਾਂ ਸੇਖਾ ਰੇਲਵੇ ਫਾਟਕ ਨੇੜੇ ਚਾਰ-ਪੰਜ ਨਸ਼ੇੜੀ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਪੜ੍ਹੋ ਇਹ ਖ਼ਬਰ :  Wimbledon 2024: ਕਾਰਲੋਸ ਅਲਕਾਰਜ਼ ਫਿਰ ਤੋਂ ਬਣਿਆ ਚੈਂਪੀਅਨ, ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਜੋਕੋਵਿਚ ਨੂੰ ਹਰਾਇਆ

ਨਸ਼ੇ ਦੇ ਆਦੀ ਨੌਜਵਾਨਾਂ ਨੇ ਨਿਸ਼ਾਨ ਸਿੰਘ ਤੋਂ ਕਰੀਬ 500 ਰੁਪਏ ਵੀ ਖੋਹ ਲਏ। ਇਸ ਤੋਂ ਇਲਾਵਾ ਬੱਚੇ ਦੇ ਸਿਰ ਦੇ ਵਾਲ ਵੀ ਕੱਟੇ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਬੱਚੇ ਦੀ ਕੁੱਟਮਾਰ ਕਰਨ ਵਾਲੇ ਇਨ੍ਹਾਂ ਨਸ਼ਈਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਸਬੰਧੀ ਰੇਲਵੇ ਦੀ ਜੀਆਰਪੀ ਪੁਲਿਸ ਚੌਕੀ ਦੇ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਬੱਚੇ ਦੀ ਕੁੱਟਮਾਰ ਸਬੰਧੀ ਰਿਪੋਰਟ ਪ੍ਰਾਪਤ ਹੋਈ ਹੈ। ਇਸ ਸਬੰਧੀ ਪੁਲਿਸ ਜਾਂਚ ਤੋਂ ਬਾਅਦ ਕਾਰਵਾਈ ਕਰੇਗੀ।

​(For more Punjabi news apart from Drug crime in Barnala: Minor beaten up, money stolen and hair cut, stay tuned to Rozana Spokesman)