ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ 1971 ਜੰਗ ਦੇ ਸ਼ਹੀਦ ਕਮਲਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਠਾਨਕੋਟ ਦੇ ਪਿੰਡ ਸਿੰਬਲ ਵਿਖੇ ਸਥਿਤ BSF ਦੀ ਆਖ਼ਰੀ ਪੋਸਟ ’ਤੇ ਜਵਾਨਾਂ ਨਾਲ ਕੀਤੀ ਮੁਲਾਕਾਤ

Cabinet Minister Kuldeep Dhaliwal paid tribute to 1971 war martyr Kamaljit Singh

ਅੰਮ੍ਰਿਤਸਰ: ਆਜ਼ਾਦੀ ਦਿਹਾੜੇ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਠਾਨਕੋਟ ਦੇ ਪਿੰਡ ਸਿੰਬਲ ਵਿਖੇ ਸਥਿਤ ਬੀਐਸਐਫ ਦੀ ਆਖ਼ਰੀ ਪੋਸਟ ’ਤੇ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ 1971 ਜੰਗ ਦੇ ਸ਼ਹੀਦ ਕਮਲਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

Cabinet Minister Kuldeep Dhaliwal paid tribute to 1971 war martyr Kamaljit Singh

ਕੈਬਨਿਟ ਮੰਤਰੀ ਪਠਾਨਕੋਟ ਤੋਂ 40 ਕਿਲੋਮੀਟਰ ਦੂਰ ਹਿੰਦ-ਪਾਕਿ ਬਾਰਡਰ ਦੇ ਐਨ ਕੰਢੇ ਪੰਜਾਬ ਬਾਰਡਰ ਦੀ ਆਖਰੀ ਬੀਐਸਐਫ ਪੋਸਟ 'ਤੇ ਪਹੁੰਚੇ।ਜ਼ਿਕਰਯੋਗ ਹੈ ਕਿ 1971 ਦੀ ਭਾਰਤ -ਪਾਕਿ ਜੰਗ ਵਿਚ ਪਾਕਿਸਤਾਨ ਨੇ ਇਸ ਚੌਕੀ ’ਤੇ ਕਬਜ਼ਾ ਕਰ ਲਿਆ ਸੀ।

Cabinet Minister Kuldeep Dhaliwal paid tribute to 1971 war martyr Kamaljit Singh

ਅੰਮ੍ਰਿਤਸਰ ਦੇ ਜੰਮਪਲ ਸ਼ਹੀਦ ਜਵਾਨ ਕਮਲਜੀਤ ਸਿੰਘ ਨੇ ਦੁਸ਼ਮਣਾਂ ਨਾਲ ਲੜਾਈ ਲੜੀ ਪਰ ਇਕੱਲਾ ਹੋਣ ਕਰਕੇ ਪਾਕਿਸਤਾਨੀ ਫ਼ੌਜੀਆਂ ਨੇ ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ ਸੀ। ਪਾਕਿਸਤਾਨੀ ਫ਼ੌਜ ਨੇ ਉਸ ਦਾ ਸਿਰ ਧੜ ਨਾਲੋਂ ਵੱਖਰਾ ਕਰਕੇ ਬੇਰੀ ਨਾਲ ਟੰਗ ਦਿੱਤਾ ਸੀ।

Cabinet Minister Kuldeep Dhaliwal paid tribute to 1971 war martyr Kamaljit Singh

ਸ਼ਹੀਦ ਕਮਲਜੀਤ ਦਾ ਇੱਥੇ ਹੀ ਸੰਸਕਾਰ ਕੀਤਾ ਗਿਆ ਅਤੇ ਇੱਥੇ ਹੀ ਉਹਨਾਂ ਦੀ ਯਾਦਗਾਰ ਬਣਾਈ ਗਈ। ਇਸ ਪੋਸਟ ਦਾ ਨਾਮ ਹੁਣ ਕਮਲਜੀਤ ਸਿੰਘ ਪੋਸਟ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਇਸ ਯਾਦਗਾਰ 'ਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਬੀਐਸਐਫ ਦੇ ਜਵਾਨਾਂ ਨੂੰ 75ਵੇਂ ਅਜ਼ਾਦੀ ਦਿਵਸ ਦੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਜਵਾਨਾਂ ਨਾਲ ਦੁਪਹਿਰ ਦੇ ਖਾਣਾ ਮੌਕੇ ਉਹਨਾਂ ਦੀ ਸਮੱਸਿਆਵਾਂ ਸੁਣੀਆਂ।