ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਕਿਸਾਨ, 18 ਕਿੱਲੇ ਜ਼ਮੀਨ ਨੂੰ ਦਰਿਆ ਨੇ ਲਗਾ ਦਿਤਾ ਖੋਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਹਰ ਵਾਰ ਫਸਲ ਖਰਾਬ ਹੋ ਜਾਂਦੀ ਹੈ ਪਰ ਕਿਸੇ ਸਰਕਾਰ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ'

photo

 

ਖੇਮਕਰਨ (ਗਗਨਦੀਪ ਕੌਰਰਿੰਪਲ ਗੋਲਣ) ਬੇਸ਼ੱਕ ਦੇਸ਼ ਨੂੰ ਅਜ਼ਾਦ ਹੋਏ ਨੂੰ 76 ਸਾਲ ਹੋ ਗਏ ਹਨ ਪ੍ਰੰਤੂ ਅੱਜ ਵੀ ਬੇਵਕਤੀ ਤੇ ਕੁਦਰਤੀ ਆਫ਼ਤਾਂ ਦੀ ਪੰਜਾਬ ਦਾ ਇਕ ਕਿਸਾਨ ਸਾਲ 1988 ਤੋਂ ਲੈ ਕੇ ਹੁਣ ਤੱਕ ਮਾਰ ਚੱਲ ਰਿਹਾ ਹੈ। ਇਸ ਕਿਸਾਨ ਦੀ 18 ਕਿੱਲੇ ਪੈਲੀ ਸੀ ਜੋ ਪਾਣੀ ਵਿਚ ਵਹਿ ਗਈ ਤੇ ਪਿੱਛੇ 3 ਕਿੱਲੇ ਜ਼ਮੀਨ ਬਚੀ ਹੈ, ਜੋ ਹੌਲੀ-ਹੌਲੀ ਦਰਿਆ ਦੇ ਵਿਚ ਰੁੜ੍ਹ ਰਹੀ ਹੈ। ਰੋਜ਼ਾਨਾ ਸਪੋਕਸਮੈਨ ਨੇ ਪਿੰਡ ਕਿੜੀਆਂ ਦੇ ਕਿਸਾਨ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਲਹਿਰਾਇਆ ਤਿਰੰਗਾ, ਬੋਲੇ- 'ਭ੍ਰਿਸ਼ਟਾਚਾਰ ਖ਼ਤਮ ਕਰ ਕੇ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ

ਕਿਸਾਨ ਸੁਖਵਿੰਦਰ ਸਿੰਘ ਨੇ ਦਸਿਆ ਕਿ ਮੇਰੇ 18 ਕਿੱਲੇ ਪੈਲੀ ਦਰਿਆ ਵਿਚ ਰੁੜ ਗਈ ਤੇ 3 ਕਿੱਲੇ ਬਚੀ ਹੈ। ਉਨ੍ਹਾਂ ਕਿਹਾ ਕਿ ਕਿਸੇ ਪ੍ਰਸਾਸ਼ਨ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ।  ਉਨ੍ਹਾਂ ਕਿਹਾ ਕਿ ਅਸੀਂ ਦਰਖਾਸਤ ਦਿੰਦੇ ਹਾਂ ਪਰ ਕੋਈ ਵੀ ਸਾਡੀ ਸੁਣਦਾ ਨਹੀਂ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ’ਤੇ ਨਹੀਂ ਗਏ ਮੱਲਿਕਾਰਜੁਨ ਖੜਗੇ, ਦਸਿਆ ਇਹ ਕਾਰਨ

 ਸੁਖਵਿੰਦਰ ਸਿੰਘ ਨੇ ਕਿਹਾ ਕਿ ਹਰ ਵਾਰ ਉਨ੍ਹਾਂ ਦੀ ਫਸਲ ਖਰਾਬ ਹੋ ਜਾਂਦੀ ਹੈ ਪਰ ਕਿਸੇ ਸਰਕਾਰ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਦੇਸ਼ ਦੀ ਆਜ਼ਾਦੀ ਬਾਰੇ ਬੋਲਦਿਆਂ ਬਜ਼ੁਰਗ ਨੇ ਕਿਹਾ ਕਿ ਸਾਨੂੰ ਤਾਂ ਕਿਸੇ ਕਿਸਮ ਦੀ ਕੋਈ ਆਜ਼ਾਦੀ ਨਹੀਂ ਮਿਲੀ।

ਸਾਡੀ ਤਾਂ ਸੁਣਵਾਈ ਕਿਤੇ ਨਹੀਂ ਹੁੰਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਵੀ ਉਨ੍ਹਾਂ ਦੀ ਫਸਲ ਖਰਾਬ ਹੋਈ ਹੈ,  ਉਸ ਦਾ ਬਣਦਾ ਮੁਆਵਜ਼ਾ ਦਿਤਾ ਜਾਵੇ।  ਨੌਜਵਾਨ ਸਿਮਰਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਬੰਦੇ ਨੂੰ ਦੁੱਖ ਹੈ ਉਸ ਲਈ ਕਾਹਦੀ ਆਜ਼ਾਦੀ। ਆਜ਼ਾਦੀ ਤਾਂ ਉਸ ਨੂੰ ਜੋ ਖੁਸ਼ ਹਨ। ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਸਾਰੇ ਆ ਜਾਂਦੇ ਹਨ ਪਰ ਮਾੜੇ ਸਮੇਂ ਤੇ ਕੋਈ ਆ ਕੇ ਬਾਤ ਨਹੀਂ ਪੁੱਛਦਾ।