ਕੈਪਟਨ ਵੱਲੋਂ ਅੰਮਿ੍ਤਸਰ ਵਿਖੇ 127.86 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ-ਪੱਥਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮਿ੍ਤਸਰ ਵਿੱਚ 127.86 ਕਰੋੜ ਰੁਪਏ ਦੇ ਪੰਜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ...
ਸੈਰ-ਸਪਾਟੇ ਲਈ 187.47 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ, ਟਿਊਬਵੈਲਾਂ ਲਈ ਵੀ 50 ਕਰੋੜ ਰੁਪਏ
ਅੰਮ੍ਰਿਤਸਰ (ਸਸਸ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮਿ੍ਤਸਰ ਵਿੱਚ 127.86 ਕਰੋੜ ਰੁਪਏ ਦੇ ਪੰਜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਟਿਊਬਵੈਲਾਂ ਦੇ ਵਾਸਤੇ ਵਾਧੂ 50 ਕਰੋੜ ਰੁਪਏ ਵੀ ਦੇਣ ਦਾ ਐਲਾਨ ਕੀਤਾ ਤਾਂ ਜੋ ਲੰਬਿਤ ਪਏ ਨਹਿਰੀ ਜਲ ਸਪਲਾਈ ਨੈਟਵਰਕ ਨੂੰ ਮੁਕੰਮਲ ਕੀਤੇ ਜਾਣ ਤੱਕ ਇਸ ਪਵਿੱਤਰ ਸ਼ਹਿਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਯਕੀਨੀ ਬਨਾਇਆ ਜਾ ਸਕੇ। ਮੁੱਖ ਮੰਤਰੀ ਨੇ ਅੰਮਿ੍ਤਸਰ ਦੇ ਬੁਨਿਆਦੀ ਢਾਂਚੇ ਦੇ ਲਈ ਕੁਲ 187.47 ਕਰੋੜ ਰੁਪਏ ਦੇ ਸੈਰ-ਸਪਾਟਾ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ
ਤਾਂ ਜੋ ਇਸ ਸ਼ਹਿਰ ਨੂੰ ਸੈਰ-ਸਪਾਟੇ ਦੇ ਵਿਸ਼ਵ ਪੱਧਰੀ ਸਥਾਨ ਵਜੋਂ ਰੂਪ ਦਿੱਤਾ ਜਾ ਸਕੇ। ਮੁੱਖ ਮੰਤਰੀ ਨੇ ਰੇਲ ਲਾਈਨਾਂ ਦੇ ਉੱਪਰ ਦੀ ਬਨਣ ਵਾਲੇ ਦੋ ਪੁਲਾਂ (ਆਰ.ਓ.ਬੀਜ਼.), ਰੇਲਵੇ ਲਾਈਨ ਦੇ ਹੇਠਾਂ ਦੀ ਬਨਣ ਵਾਲੇ ਇਕ ਪੁਲ (ਆਰ.ਯੂ.ਬੀ.) ਅਤੇ ਇਕ ਫਲਾਈ ਓਵਰ ਦਾ ਰਿਮੋਟ ਬਟਨ ਨਾਲ ਨੀਂਹ ਪੱਥਰ ਰੱਖਣ ਤੋਂ ਇਲਾਵਾ ਮੌਜੂਦਾ ਭੰਡਾਰੀ ਪੁਲ ਤੋਂ ਇਕ ਹੋਰ ਐਕਸਟੈਂਸ਼ਨ ਦਾ ਵੀ ਨੀਂਹ ਪੱਥਰ ਰੱਖਿਆ। ਇਹ ਉਦਘਾਟਨੀ ਸਮਾਗਮ ਸਥਾਨਕ ਸਰਕਾਰ ਮੰਤਰੀ ਅਤੇ ਅੰਮਿ੍ਤਸਰ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਹੋਇਆ।
ਕੈਪਟਨ ਅਮਰਿੰਦਰ ਸਿੰਘ ਨੇ ਰੇਲਵੇ ਮੰਤਰਾਲੇ ਤੋਂ ਇਸ ਸਬੰਧੀ ਜ਼ਰੂਰੀ ਆਗਿਆ ਲੈਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਪੁਰਾਣੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਵਿੱਚ ਵੱਡੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਭੀੜ-ਭੜੱਕੇ ਨੂੰ ਵੀ ਘਟਾਏਗਾ। ਉਨ੍ਹਾਂ ਕਿਹਾ ਕਿ ਅੰਮਿ੍ਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰ ਪਾਣੀ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਇਨ੍ਹਾਂ ਖਿੱਤਿਆਂ ਵਿੱਚ ਪਾਣੀ ਘੱਟ ਮਿਲ ਰਿਹਾ ਹੈ ਜੋ ਕਿ ਪੀਣ ਦੇ ਯੋਗ ਵੀ ਨਹੀਂ ਹੈ।
ਇਸ ਦੇ ਕਾਰਨ ਬੀਮਾਰੀਆਂ ਫੈਲ ਰਹੀਆਂ ਹਨ। ਇਨ੍ਹਾਂ ਚਾਰ ਸ਼ਹਿਰਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਆਪਣੀ ਸਰਕਾਰ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਲਗਾਤਾਰ ਅਤੇ ਨਿਯਮਤ ਤੌਰ 'ਤੇ ਪਾਣੀ ਦੇ ਟੈਸਟਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਮੌਕੇ 'ਤੇ ਬੋਲਦੇ ਸ੍ਰੀ ਸਿੱਧੂ ਨੇ 10 ਸਾਲਾਂ ਦੇ ਸ਼ਾਸਨ ਦੌਰਾਨ ਇਸ ਸ਼ਹਿਰ ਦੇ ਵਿਕਾਸ ਵਿੱਚ ਅਸਫ਼ਲ ਰਹਿਣ ਲਈ ਬਾਦਲਾਂ ਦੀ ਤਿੱਖੀ ਆਲੋਚਣਾ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸਿਰਫ਼ ਇਕ ਪੁਲ ਬਨਾਇਆ ਜਦਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜ ਪੁਲਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਵਾਸਤੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦਾ ਕੰਮ ਇਕ ਸਾਲ ਦੇ ਅੰਦਰ ਮੁਕੰਮਲ ਹੋ ਜਾਵੇਗਾ। ਮੁੱਖ ਮੰਤਰੀ ਵੱਲੋਂ ਅੱਜ ਪੰਜ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ। ਇਨ੍ਹਾਂ ਵਿੱਚ ਅੰਮਿ੍ਤਸਰ-ਦਿੱਲੀ ਰੇਲਵੇ ਲਾਈਨ 'ਤੇ ਵੱਲ੍ਹਾ ਫਾਟਕ 'ਤੇ ਬਨਣ ਵਾਲਾ ਆਰ.ਓ.ਬੀ. ਪ੍ਰੋਜੈਕਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਅੰਮਿਤਸਰ-ਅਟਾਰੀ ਸੈਕਸ਼ਨ 'ਤੇ ਖ਼ਜਾਨਾ ਗੇਟ 'ਤੇ ਇਕ ਆਰ.ਓ.ਬੀ., ਅੰਮਿ੍ਤਸਰ-ਦਿੱਲੀ ਸੈਕਸ਼ਨ 'ਤੇ ਜੌੜਾ ਫਾਟਕ 'ਤੇ ਆਰ.ਯੂ.ਬੀ. ਅਤੇ ਅਮਿ੍ੰਤਸਰ-ਪਠਾਨਕੋਟ ਸੈਕਸ਼ਨ 'ਤੇ ਆਰ.ਯੂ.ਬੀ. ਅਤੇ ਮਜੀਠਾ ਸੜਕ 'ਤੇ ਸੰਤ ਸਿੰਘ ਸੁੱਖਾ ਸਿੰਘ (ਐਸ.ਐਸ.ਐਸ.ਐਸ. ਚੌਾਕ) ਫਲਾਈਓਵਰ ਅਤੇ ਮੌਜੂਦਾ ਭੰਡਾਰੀ ਪੁਲ ਤੋਂ ਇਕ ਐਕਸਟੈਂਸ਼ਨ ਸਬੰਧੀ ਪ੍ਰੋਜੈਕਟ ਸ਼ਾਮਲ ਹਨ। ਇਹ ਐਕਸਟੈਂਸ਼ਨ ਮੌਜੂਦਾ ਪੁਲ ਦੇ ਬਰੋ-ਬਰਾਬਰ ਵਾਧੂ ਪੁਲ ਵਜੋਂ ਉਸਾਰੀ ਜਾਵੇਗੀ।
ਇਨ੍ਹਾਂ ਪ੍ਰੋਜੈਕਟਾਂ ਦੀ ਕੁਲ ਲਾਗਤ 127.86 ਕਰੋੜ ਰੁਪਏ ਹੈ ਜਿਸ ਵਿੱਚੋਂ 111.56 ਕਰੋੜ ਰੁਪਏ ਅੰਮਿ੍ਤਸਰ ਇੰਪਰੂਵਮੈਂਟ ਟ੍ਰਸਟ ਵੱਲੋਂ ਸਹਿਣ ਕੀਤੇ ਜਾਣਗੇ ਅਤੇ ਰੇਲਵੇ ਦਾ ਯੋਗਦਾਨ ਵੱਲ੍ਹਾ ਦੇ ਆਰ.ਓ.ਬੀ. ਦੇ ਲਈ 16.30 ਕਰੋੜ ਰੁਪਏ ਦਾ ਹੋਵੇਗਾ ਜੋ ਹਿੱਸੇਦਾਰੀ ਦੇ ਆਧਾਰ 'ਤੇ ਬਨਾਇਆ ਜਾ ਰਿਹਾ ਹੈ। ਇਨ੍ਹਾਂ ਵਿਕਾਸ ਕਾਰਜਾਂ ਦੀ ਸਮੇਂ ਸਿਰ ਸ਼ੁਰੂਆਤ ਦੇ ਵਾਸਤੇ ਐਫ.ਡੀ.ਆਰ. ਦੀ ਸ਼ਕਲ ਵਿੱਚ ਅੰਮਿ੍ਤਸਰ ਇੰਪਰੂਵਮੈਂਟ ਟ੍ਰਸਟ ਨੇ ਪਹਿਲਾਂ ਹੀ 130 ਕਰੋੜ ਰੁਪਏ ਰੱਖੇ ਹਨ। ਵੱਲ੍ਹਾ ਫਾਟਕ 'ਤੇ ਬਨਾਇਆ ਜਾ ਰਿਹਾ ਆਰ.ਓ.ਬੀ. 34 ਕਰੋੜ ਰੁਪਏ ਦੀ ਲਾਗਤ ਨਾਲ ਬਨੇਗਾ ਅਤੇ ਇਸ ਸਬੰਧੀ ਟੈਂਡਰ ਅੰਮਿ੍ਤਸਰ ਇੰਪਰੂਵਮੈਂਟ ਟ੍ਰਸਟ ਵੱਲੋਂ ਜਾਰੀ ਕੀਤੇ ਜਾਣਗੇ।
ਇਕ ਹੋਰ ਆਰ.ਓ.ਬੀ. ਅਮਿ੍ੰਤਸਰ-ਅਟਾਰੀ ਸੈਕਸ਼ਨ 'ਤੇ 25 ਕਰੋੜ ਰੁਪਏ ਦੀ ਲਾਗਤ ਨਾਲ ਬਨਾਇਆ ਜਾਏਗਾ। ਜੌੜਾ ਫਾਟਕ 'ਤੇ ਆਰ.ਯੂ.ਬੀ. ਦਾ ਨਿਰਮਾਣ 28.70 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਜਿਸ ਦੇ ਵਾਸਤੇ ਟੈਂਡਰ ਰੇਲਵੇ ਦੇ ਦੁਆਰਾ ਮੰਗੇ ਜਾਣਗੇ। ਮਜੀਠਾ ਰੋਡ 'ਤੇ ਐਸ.ਐਸ.ਐਸ.ਐਸ. ਚੌਾਕ 'ਤੇ ਫਲਾਈਓਵਰ 18.16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ। ਇਹ ਖ਼ਰਚਾ ਅੰਮਿ੍ਤਸਰ ਇੰਪਰੂਵਮੈਂਟ ਟ੍ਰਸਟ ਵੱਲੋਂ ਸਹਿਣ ਕੀਤਾ ਜਾਵੇਗਾ। ਮੌਜੂਦਾ ਭੰਡਾਰੀ ਚੌਾਕ ਦੀ ਐਕਸਟੈਂਸ਼ਨ 22 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗੀ ਜਿਸ ਦੇ ਵਾਸਤੇ ਟੈਂਡਰ ਅੰਮਿ੍ਤਸਰ ਇੰਪਰੂਵਮੈਂਟ ਟ੍ਰਸਟ ਵੱਲੋਂ ਮੰਗੇ ਗਏ ਹਨ।
ਅੰਮਿ੍ਤਸਰ ਵਿਖੇ ਸੈਰ-ਸਪਾਟੇ ਦੀ ਸਮਰਥਾ ਤੋਂ ਲਾਹਾ ਲੈਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 37.46 ਕਰੋੜ ਰੁਪਏ ਦੇ ਕਈ ਸੈਰ-ਸਪਾਟੇ ਦੇ ਵਧੀਆ ਪ੍ਰੋਜੈਕਟ ਚੱਲ ਰਹੇ ਹਨ ਜਦਕਿ 110.01 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ ਦੀ ਪ੍ਰਗਤੀ ਵਿਚਾਰ ਅਧੀਨ ਹੈ। ਇਨ੍ਹਾਂ ਵਿੱਚ ਜਲਿ੍ਹਆਂਵਾਲਾ ਬਾਗ਼ ਵਿਖੇ 8 ਕਰੋੜ ਰੁਪਏ ਦੀ ਲਾਗਤ ਵਾਲਾ ਵੀ.ਆਰ./ਲਾਈਟ ਐਾਡ ਸਾਉਂਡ ਸ਼ੋਅ ਵੀ ਸ਼ਾਮਲ ਹੈ ਜਿਸ ਦੇ ਵਾਸਤੇ ਭਾਰਤ ਸਰਕਾਰ ਦੇ ਇਤਰਾਜਹੀਣਤਾ ਸਰਟੀਫਿਕੇਟ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਦੀ ਵਿਸਤਰਤ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 13.95 ਕਰੋੜ ਰੁਪਏ ਦੇ ਇਤਿਹਾਸਕ ਗੋਬਿੰਦਗੜ੍ਹ ਕਿਲ੍ਹੇ ਦੇ ਰਹਿੰਦੇ ਸਾਂਭ-ਸੰਭਾਲ ਅਤੇ ਲੈਂਡ ਸਕੇਪਿੰਗ ਦੇ ਵਾਸਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਵਿਭਾਗ ਨੇ ਟੈਂਡਰ ਪ੍ਰਾਪਤ ਕਰ ਲਏ ਹਨ ਜਦਕਿ 15.18 ਕਰੋੜ ਰੁਪਏ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਹਾਨ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਸਬੰਧੀ ਸਮਰ ਪੈਲੇਸ ਵਿਚ ਅਜਾਇਬਘਰ ਦੀ ਸਥਾਪਤੀ ਅਤੇ ਸਾਂਭ-ਸੰਭਾਲ ਲਈ 8 ਕਰੋੜ ਰੁਪਏ ਖ਼ਰਚੇ ਜਾਣਗੇ ਅਤੇ ਇਸ ਦਾ ਕੰਮ ਅਗਲੇ ਸਾਲ ਸਤੰਬਰ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਇਤਿਹਾਸਕ ਟਾਊਨ ਹਾਲ ਦੀ ਇਮਾਰਤ ਦਾ ਫੂਡ ਸਟਰੀਟ ਵਜੋਂ ਮੁੜ ਵਰਤੋਂ ਦੇ ਵਾਸਤੇ ਅਤੇ ਸਾਂਭ-ਸੰਭਾਲ ਲਈ 5.28 ਕਰੋੜ ਰੁਪਏ ਪਹਿਲਾਂ ਹੀ ਖ਼ਰਚੇ ਜਾ ਚੁੱਕੇ ਹਨ ਅਤੇ ਟਾਊਨ ਹਾਲ ਇਮਾਰਤ ਦੀ ਸਾਂਭ-ਸੰਭਾਲ ਅਤੇ ਕੰਮ ਨੂੰ ਮੁਕੰਮਲ ਕਰਨ ਵਾਸਤੇ 10.76 ਕਰੋੜ ਰੁਪਏ ਦੇ ਟੈਂਡਰ ਪ੍ਰਾਪਤ ਕੀਤੇ ਗਏ ਹਨ ਅਤੇ ਇਹ ਮਾਰਚ 2020 ਤੱਕ ਮੁਕੰਮਲ ਹੋ ਜਾਏਗਾ। ਪਵਿੱਤਰ ਸ੍ਰੀ ਦੁਰਗਿਆਨਾ ਮੰਦਰ ਦੇ ਸਾਹਮਣੇ ਵਾਲੀ ਸੜਕ ਦੇ ਸੁੰਦਰੀਕਰਨ ਦੇ ਵਾਸਤੇ 10 ਕਰੋੜ ਰੁਪਏ ਹੋਰ ਪ੍ਰਵਾਨ ਕੀਤੇ ਗਏ ਹਨ। ਰਾਮਤੀਰਥ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਵੀ 7 ਕਰੋੜ ਰੁਪਏ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਸਮਾਰਟ ਸਿਟੀ ਸਕੀਮ ਦੇ ਹੇਠ ਚਾਰ ਵਿਰਾਸਤੀ ਵਾਲ ਸਟ੍ਰੀਟਾਂ 'ਤੇ ਲਾਈਟਾਂ ਲਾਉਣ ਅਤੇ ਮੋਹਰਲੇ ਹਿੱਸੇ 'ਚ ਸੁਧਾਰ ਲਿਆਉਣ ਲਈ 33.55 ਕਰੋੜ ਰੁਪਏ ਖ਼ਰਚੇ ਜਾਣਗੇ। ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਸਾਹਮਣੇ ਸੜਕ ਅਤੇ ਚੌਾਕ ਦੇ ਸੁੰਦਰੀਕਰਨ ਅਤੇ ਇਸ ਨੂੰ ਚੌੜਾ ਕਰਨ ਦੇ ਵਾਸਤੇ 30 ਕਰੋੜ ਰੁਪਏ ਰੱਖੇ ਗਏ ਹਨ। ਕਿਲ੍ਹਾ ਆਹਲੂਵਾਲੀਆ ਵਿਖੇ ਲੋਕਾਂ ਦੀ ਸਹੂਲਤ ਦੇ ਲਈ ਵਿਰਾਸਤੀ ਵਾਕ ਦੀ ਸਾਂਭ-ਸੰਭਾਲ ਲਈ 3.75 ਕਰੋੜ ਰੁਪਏ ਰੱਖੇ ਗਏ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਰਣਜੀਤ ਐਵੀਨਿਊ ਵਿਖੇ 25 ਏਕੜ ਰਕਬੇ 'ਤੇ 33 ਕਰੋੜ ਦੀ ਲਾਗਤ ਨਾਲ ਅਤਿ-ਅਧੂਨਿਕ ਖੇਡ ਸਟੇਡੀਅਮ ਦੇ ਨਿਰਮਾਣ ਦਾ ਵੀ ਐਲਾਨ ਕੀਤਾ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਸਿੱਖਿਆ ਮੰਤਰੀ ਓ.ਪੀ. ਸੋਨੀ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ ਸੀ, ਸੰਤੋਖ ਸਿੰਘ ਭਲਾਈਪੁਰ, ਸੁਖਵਿੰਦਰ ਸਿੰਘ ਡੈਨੀ, ਧਰਮਵੀਰ ਅਗਨੀਹੋਤਰੀ, ਇੰਦਰਬੀਰ ਸਿੰਘ ਬੋਲਾਰੀਆ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਸ਼ਾਮਲ ਸਨ।