ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਚ, ਅੱਤਵਾਦ ਅਤੇ ਹੱਤਿਆ ਕਰਨ ਦਾ ਸੀ ਮਕਸਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਛਮੀ ਉੱਤਰ ਪ੍ਰਦੇਸ਼  ਦੇ ਸ਼ਾਮਲੀ ਜਨਪਦ  ਦੇ ਝਿੰਝਾਨਾ ਥਾਨਾ ਖੇਤਰ  ਦੇ ਪਿੰਡ ਰੰਗਾਨਾ ਵਿਚ ਦੇਰ ਰਾਤ ਹੋਏ ਪੁਲਿਸ ਏਨਕਾਉਂਟਰ..

Khalistani Terrorist

ਨਵੀਂ ਦਿੱਲੀ (ਪੀਟੀਆਈ) : ਪੱਛਮੀ ਉੱਤਰ ਪ੍ਰਦੇਸ਼  ਦੇ ਸ਼ਾਮਲੀ ਜਨਪਦ  ਦੇ ਝਿੰਝਾਨਾ ਥਾਨਾ ਖੇਤਰ  ਦੇ ਪਿੰਡ ਰੰਗਾਨਾ ਵਿਚ ਦੇਰ ਰਾਤ ਹੋਏ ਪੁਲਿਸ ਏਨਕਾਉਂਟਰ ਵਿਚ ਫੜੇ ਗਏ ਬਦਮਾਸ਼ਾਂ ਤੋਂ ਜਿੱਥੇ ਪੁਲਸ ਕਰਮਚਾਰੀਆਂ ਵਲੋਂ ਲੁੱਟੀ ਹੋਈ ਥਰੀ ਨੋਟ ਥਰੀ ਦੀ ਇੰਸਾਸ ਰਾਇਫਲ ਬਰਾਮਦ ਕੀਤੀ ਹੈ ਉਥੇ ਹੀ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਹੈ। ਫੜੇ ਗਏ ਬਦਮਾਸ਼ਾਂ ਨੇ  ਖੁਲਾਸਾ ਕਰਨ ਵਿਚ ਦੱਸਿਆ ਕਿ ਉਨ੍ਹਾਂ ਦਾ ਮਕਸਦ ਆਉਣ ਵਾਲੇ ਸਮੇ ਵਿਚ ਲੁੱਟ ਦੇ ਹਥਿਆਰਾਂ ਨਾਲ ਪੰਜਾਬ ਦੇ ਸਾਬਾਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿੱਚ ਅੱਤਵਾਦ ਫੈਲਾਉਣਾ ਅਤੇ ਉਨ੍ਹਾਂ ਦੀ ਹੱਤਿਆ ਕਰਨ ਦਾ ਮਕਸਦ ਸੀ।

ਏਡੀਜੀ ਮੇਰਠ ਨੇ ਦੱਸਿਆ ਕਿ ਬਦਮਾਸ਼ਾਂ ਤੋਂ ਪੁੱਛਗਿਛ ਵਿਚ ਜਿੱਥੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਾਨ ਨੂੰ ਖ਼ਤਰਾ ਬਣਾ ਹੋਇਆ ਸੀ ਤਾਂ ਉਥੇ ਹੀ ਫੜੇ ਗਏ ਬਦਮਾਸ਼ਾਂ ਦਾ ਮਾਸਟਰ ਮਾਇੰਡ ਜਰਮਨ ਨਾਮ ਦਾ ਦੋਸ਼ੀ ਹੁਣ ਵੀ ਫਰਾਰ ਹੈ ਜਿਸ ਦੀ ਫੇਸਬੁਕ ਆਈਡੀ ਤੋਂ ਖਾਲਿਸਤਾਨ ਅਤਿਵਾਦੀ ਸੰਗਠਨ ਦਾ ਸੰਪਰਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਮਾਮਲੇ ਦਾ ਖੁਲਾਸਾ ਹੁੰਦਿਆ ਹੀ। ਅਸੀਂ ਲੋਕਾਂ ਅਤੇ ਦੇਸ਼ ਦੀਆਂ ਸਾਰੀਆਂ ਏਜੇਂਸੀਆਂ ਨੂੰ ਸੂਚਨਾ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੂਚਿਕ ਕਰ ਦਿਤਾ ਹੈ।

ਜਦੋਂ ਕਿ ਘਟਨਾ ਦੇ ਇਸ ਮਾਮਲੇ ਵਿਚ ਫਰਾਰ ਚੱਲ ਰਹੇ ਫੜੇ ਗਏ ਬਦਮਾਸ਼ਾਂ ਦੇ ਮਾਸਟਰ ਮਾਇੰਡ ਜਰਮਨ ਦੀ ਵੀ ਤਲਾਸ਼ ਹੈ।  ਅਤੇ ਭਾਲ ਤੇਜ ਕਰ ਦਿਤੀ ਹੈ ਘਟਨਾ ਦਾ ਖੁਲਾਸਾ ਕਰਨ ਵਾਲੀ ਪੁਲਿਸ ਟੀਮ ਨੂੰ ਏਡੀਜੀ ਮੇਰਠ ਨੇ ਨਗਦ 50, 000 ਦਾ ਇਨਾਮ ਦਿਤਾ ਹੈ ਉਥੇ ਹੀ ਡੀਜੀਪੀ ਵੱਲੋਂ ਨਗਦ ਰਾਸ਼ੀ ਅਤੇ ਹੋਰ ਨਾਮ ਦੇਣ ਦੀ ਪੇਸ਼ਕਾਰੀ ਭੇਜ ਦਿੱਤੀ ਹੈ