ਅੰਮ੍ਰਿਤਸਰ ਵਿਖੇ ਵਾਪਰਿਆ ਵੱਡਾ ਹਾਦਸਾ, ਓਵਰਬਰਿਜ ਡਿਗਣ ਨਾਲ 11 ਲੋਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਅੰਮ੍ਰਿਤਸਰ ਵਿਚ ਸੋਮਵਾਰ ਦੇਰ ਰਾਤ ਬਹੁਤ ਵੱਡਾ ਹਾਦਸਾ ਵਾਪਰਿਆ। ਇਥੇ ਇਕ ਓਵਰਬਰਿਜ ਡਿੱਗ ਗਿਆ ਅਤੇ ਮਲਬੇ ਦੇ ਹੇਠਾਂ ਇਕ ਕਾਰ ਸਮੇਤ ਕਈ ਮਜ਼ਦੂਰ...

11 people injured in overbridge collapse

ਅੰਮ੍ਰਿਤਸਰ : ਪੰਜਾਬ  ਦੇ ਅੰਮ੍ਰਿਤਸਰ ਵਿਚ ਸੋਮਵਾਰ ਦੇਰ ਰਾਤ ਬਹੁਤ ਵੱਡਾ ਹਾਦਸਾ ਵਾਪਰਿਆ। ਇਥੇ ਇਕ ਓਵਰਬਰਿਜ ਡਿੱਗ ਗਿਆ ਅਤੇ ਮਲਬੇ ਦੇ ਹੇਠਾਂ ਇਕ ਕਾਰ ਸਮੇਤ ਕਈ ਮਜ਼ਦੂਰ ਦਬ ਗਏ। ਹੁਣ ਤੱਕ 11 ਲੋਕਾਂ ਨੂੰ ਕੱਢਿਆ ਜਾ ਚੁੱਕਿਆ ਹੈ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦਾ ਕਾਰਨ ਮੀਂਹ ਅਤੇ ਲਾਪਰਵਾਹੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਜੀਟੀ ਰੋਡ ਉਤੇ ਸ਼੍ਰੀ ਗੁਰੂ ਰਾਮਦਾਸ ਜੀ ਡੈਂਟਲ ਕਾਲਜ ਦੇ ਸਾਹਮਣੇ ਬੀਆਰਟੀਐਸ ਪ੍ਰੋਜੈਕਟ ਦੇ ਤਹਿਤ ਬਣ ਰਹੇ ਓਵਰਬਰਿਜ ਉਤੇ ਬਸ ਸ਼ੈਲਟਰ ਬਣਾਉਣ ਦਾ ਕੰਮ ਚੱਲ ਰਿਹਾ ਸੀ।

ਕਈ ਮਜ਼ਦੂਰ ਕੰਮ ਕਰ ਰਹੇ ਸਨ। ਸੋਮਵਾਰ ਸ਼ਾਮ ਨੂੰ ਹੀ ਲੈਂਟਰ ਪਾਇਆ ਗਿਆ ਸੀ ਕਿ ਦੇਰ ਰਾਤ ਓਵਰਬਰਿਜ ਦਾ ਲੈਂਟਰ ਵਾਲਾ ਹਿੱਸਾ ਹੀ ਡਿਗ ਗਿਆ। ਇਸ ਤੋਂ ਪਹਿਲਾਂ ਕਿ ਮਜ਼ਦੂਰ ਕੁਝ ਸਮਝ ਪਾਉਂਦੇ, ਉਹ ਵੀ ਲੈਂਟਰ ਦੇ ਨਾਲ ਹੇਠਾਂ ਆ ਡਿਗੇ। ਮਲਬੇ ਦੇ ਹੇਠਾਂ ਇਕ ਕਾਰ ਵੀ ਦੱਬ ਗਈ। ਹਾਦਸਾ ਵੇਖ ਕੇ ਲੋਕ ਡਰ ਗਏ ਪਰ ਉਨ੍ਹਾਂ ਨੇ ਤੁਰੰਤ ਬਚਾਅ ਅਭਿਆਨ ਸ਼ੁਰੂ ਕਰ ਦਿਤਾ। ਸਭ ਤੋਂ ਪਹਿਲਾਂ ਕਾਰ ਵਿਚ ਸਵਾਰ ਹਰਦੀਪ ਸਿੰਘ, ਉਸ ਦੀ ਧੀ ਅਤੇ ਡਰਾਈਵਰ ਨੂੰ ਕੱਢਿਆ ਗਿਆ। ਪੁਲਿਸ ਨੂੰ ਵੀ ਖ਼ਬਰ ਦੇ ਦਿਤੀ ਗਈ ਹੈ। ਇੰਨਾ ਲੋਕਾਂ ਨੇ ਦਬੇ ਮਜ਼ਦੂਰਾਂ ਨੂੰ ਕੱਢਣਾ ਸ਼ੁਰੂ ਕੀਤਾ।

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਹਾਲਤ ਨੂੰ ਸੰਭਾਲਿਆ ਅਤੇ ਜ਼ਖ਼ਮੀਆਂ ਨੂੰ ਬਾਹਰ ਕਢਵਾ ਕੇ ਹਸਪਤਾਲ ਪਹੁੰਚਾਇਆ। ਜ਼ਖ਼ਮੀ ਮਜ਼ਦੂਰਾਂ ਵਿਚ ਝਾਰਖੰਡ ਦੇ ਜਗਨਨਾਥ, ਭੁਵਨੇਸ਼ਵਰ, ਫਤਹਿ, ਸਨਿਆ, ਰਿਤੇਸ਼, ਕਿਲ੍ਹੇਦਾਰ, ਚੰਦਨ ਅਤੇ ਭੂਸ਼ਣ ਸਿੰਘ ਸ਼ਾਮਿਲ ਸਨ।

ਇਹ ਵੀ ਪੜ੍ਹੋ : ਉੜੀਸਾ ਦੇ ਸੁੰਦਰਗੜ ਜ਼ਿਲ੍ਹੇ ‘ਚ ਬੋਨਾਈ ਵਿਚ ਉਸਾਰੀ ਅਧੀਨ ਪੁੱਲ ਡਿਗ ਜਾਣ ਕਾਰਨ 14 ਕਰਮਚਾਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਤਿੰਨ ਗੰਭੀਰ ਰੂਪ ਨਾਸ ਜ਼ਖ਼ਮੀ ਹਨ। ਇਹ ਦੁਰਘਟਨਾ ਉਦੋਂ ਵਾਪਰੀ ਜਦੋਂ ਪੁੱਲ ਦਾ ਇਕ ਪਿਲਰ ਹੇਠਾਂ ਢਹਿ ਗਿਆ। ਜਖ਼ਮੀ ਆਦਮੀਆਂ ਨੂੰ ਬੋਨਾਈ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਨ੍ਹਾਂ ਵਿਚੋਂ ਗੰਭੀਰ ਰੂਪ ਨਾਲ ਜ਼ਖ਼ਮੀ ਤਿੰਨ ਮਜ਼ਦੂਰਾਂ ਨੂੰ ਰਾਉਰਕੇਲਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਾਸ਼ਟਰੀ ਭਵਨ ਉਸਾਰੀ ਕਾਰਪੋਰੇਸ਼ਨ ਦੁਆਰਾ ਬਣਾਏ ਜਾ ਰਹੇ ਪੁੱਲ ਦੇ ਢਹਿਣ  ਦੇ ਕਾਰਨਾਂ ਦੀ ਜਾਂਚ ਜਾਰੀ ਹੈ।