ਸਕੂਲ ਤੋਂ ਵਾਪਸ ਪਰਤਣ ‘ਤੇ ਕੀਤੀ ਖਾਣੇ ਦੀ ਮੰਗ, ਫਿਰ 13 ਸਾਲਾ ਲੜਕੇ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ 'ਚ ਸਕੂਲ ਤੋਂ ਵਾਪਸ ਪਰਤਣ ‘ਤੇ ਮਾਂ ਨੂੰ ਖਾਣਾ ਪਾਉਣ ਨੂੰ ਕਹਿ ਕੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਗਾ ਕੇ....

Suicide

ਲੁਧਿਆਣਾ (ਪੀਟੀਆਈ) : ਲੁਧਿਆਣਾ 'ਚ ਸਕੂਲ ਤੋਂ ਵਾਪਸ ਪਰਤਣ ‘ਤੇ ਮਾਂ ਨੂੰ ਖਾਣਾ ਪਾਉਣ ਨੂੰ ਕਹਿ ਕੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਗਾ ਕੇ ਜਾਨ ਦੇ ਦਿਤੀ। ਉਝ ਸਮੇਂ ਬਾਅਦ ਹੀ ਜਦੋਂ ਉਸਦੀ ਮਾਂ ਨੇ ਕਮਰੇ ਵਿਚ ਦੇਖਿਆ ਤਾਂ ਬੇਟਾ ਪੱਖੇ ਨਾਲ ਦੁਪੱਟੇ ਬੰਨ੍ਹ ਕੇ ਅਪਣੇ ਆਪ ਨੂੰ ਫਾਹਾ ਲਗਾ ਕੇ ਲਟਕ ਰਿਹਾ ਸੀ। ਅਤੇ ਸਕੂਲ ਬੈਗ ਵੀ ਉਸ ਦੇ ਮੋਢੇ ‘ਤੇ ਹੀ ਸੀ। ਪਰਵਾਰ ਵਾਲੇ ਵਿਦਿਆਰਥੀ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਮ੍ਰਿਤਕ ਦਾ ਨਾਮ ਪ੍ਰਿਤਪਾਲ ਉਰਫ਼ ਪਾਰਸ (13) ਹੈ। ਥਾਣਾ ਸਲੇਮ ਟਾਵਰੀ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਵਿੱਚ ਰਖਵਾ ਦਿਤਾ ਹੈ। ਪਾਰਸ ਅਪਣੇ ਮਾਂ-ਬਾਪ ਦਾ ਇਕਲੌਤਾ ਬੇਟਾ ਸੀ। ਉਸ ਦੀ ਖ਼ੁਦਕੁਸ਼ੀ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿਉ ਅਮਨ ਨਗਰ, ਗਲੀ ਨੰਬਰ 2 ਦੇ ਰਹਿਣ ਵਾਲੇ ਆੜਤੀ ਸੁਖਵਿੰਦਰ ਮਲਹੋਤਰਾ ਦਾ ਬੇਟਾ ਪ੍ਰਿਤਪਾਲ ਉਰਫ਼ ਪਾਰਸ, ਜੀ.ਐਸ.ਟੀ ਸਕੂਲ ਵਿਚ 8ਵੀਂ ਜਮਾਤ ਵਿਚ ਪੜਦਾ ਸੀ।

ਬੁੱਧਵਾਰ ਨੂੰ ਪਾਰਸ, ਸਕੂਲ ਤੋਂ ਵਾਪਸ ਆਇਆ, ਉਸ ਸਮੇਂ ਉਸ ਦੀ ਮਾਂ ਘਰ ਦੇ ਬਰਾਂਡੇ ਵਿਚ ਸੀ। ਉਸ ਨੇ ਪਾਰਸ ਤੋਂ ਖਾਣਾ ਪੁਛਿਆ। ਪਾਰਸ ਨੇ ਮਾਂ ਨੂੰ ਖਾਣਾ ਪਾਉਣ ਦੀ ਗੱਲ ਕਹੀ ਅਤੇ ਸਕੂਲ ਵਰਦੀ ਬਦਲਨ ਕਰਨ ਲਈ ਕਮਰੇ ਵਿਚ ਚਲਿਆ ਗਿਆ। ਕਾਫ਼ੀ ਦੇਰ ਬਾਅਦ ਵੀ ਜਦੋਂ ਉਹ ਬਾਹਰ ਨਹੀਂ ਆਇਆ ਤਾਂ ਉਸ ਦੀ ਮਾਂ ਨੇ ਕਮਰੇ ਦਾ ਦਰਬਾਜਾ ਖੋਲ੍ਹ ਕੇ ਅੰਦਰ ਦੇਖਿਆ। ਅੰਦਰ ਦੇਖਦੇ ਹੀ ਉਸ ਦੇ ਪੈਰਾਂ ਥਲਿਓ ਜਮੀਨ ਖ਼ਿਸਕ ਗਈ। ਪਾਰਸ ਨੇ ਗਲੇ ਵਿਚ ਦੁਪੱਟਾ ਪਾ ਕੇ ਪੱਖੇ ਨਾਲ ਫਾਹਾ ਲੱਗਿਆ ਹੋਇਆ ਸੀ ਅਤੇ ਸਕੂਲ ਬੈਗ ਵੀ ਉਸਦੇ ਮੋਢੇ ਉਤੇ ਹੀ ਸੀ।

ਪਾਰਸ ਦੀ ਮਾਂ ਦੀਆਂ ਚੀਖਾਂ ਸੁਣ ਕੇ  ਨਜ਼ਦੀਕ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਹੇਠ ਉਤਾਰਿਆ। ਲੋਕ ਉਸ ਕੰਚਨ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਡੀਐਮਸੀ ਹਸਪਤਾਲ ਰੈਫ਼ਰ ਕਰ ਦਿਤਾ। ਡੀ.ਐ.ਸੀ ਵਿਚ ਡਾਕਟਰਾਂ ਨੇ ਪਾਰਸ ਨੂੰ ਮ੍ਰਿਤਕ ਐਲਾਨ ਦਿਤਾ। ਵਿਦਿਆਦਰਥੀ ਦੇ ਫਾਹਾ ਲਾਉਣ ਦਾ ਪਤਾ ਚਲਦੀ ਹੀ ਥਾਣਾ ਸਲੇਮ ਟਾਵਰੀ ਪੁਲਿਸ ਮੌਕੇ ਪਹੁੰਚੀ ਅਤੇ ਲਾਸ਼ ਨੂੰ ਅਪਣੇ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪਹੁੰਚਾਇਆ।