ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਹੁੰਦੀਆਂ ਨੇ ਇਹ ਸ਼ਕਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਹੁੰਦੀਆਂ ਨੇ ਕਈ ਸ਼ਕਤੀਆਂ ਸਿੱਖਾਂ ਦੀ ਵੱਕਾਰੀ ਤੇ ਸਿਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

S.G.P.C

ਚੰਡੀਗੜ੍ਹ (ਸ.ਸ.ਸ) : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਹੁੰਦੀਆਂ ਨੇ ਕਈ ਸ਼ਕਤੀਆਂ ਸਿੱਖਾਂ ਦੀ ਵੱਕਾਰੀ ਤੇ ਸਿਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਤੇ ਸਿੱਖ ਜਥੇਬੰਦੀਆਂ 'ਚ ਐਸਜੀਪੀਸੀ 'ਤੇ ਕਬਜ਼ੇ ਦੀ ਹੋੜ ਕਿਸੇ ਛੋਟੇ ਸੂਬੇ ਤੋਂ ਘੱਟ ਨਹੀਂ ਹੁੰਦਾ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਹੋਣ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਵਿਰੋਧੀਆਂ ਵਿਚਕਾਰ ਮੁਕਾਬਲਾ ਚਲਦਾ ਆ ਰਿਹਾ ਹੈ।

ਪੰਥਕ ਸਿੱਖ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਕਿਸੇ ਨਾ ਕਿਸੇ ਤਰ੍ਹਾਂ ਉਸ ਦੇ ਕੋਲ ਆਵੇ ਜਦੋਂ ਕਿ ਅਕਾਲੀ ਦਲ ਇਸ 'ਤੇ ਅਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੈ ਹਨ। ਆਓ ਅੱਜ ਤੁਹਾਨੂੰ ਸਿੱਖਾਂ ਦੀ ਇਸ ਵੱਕਾਰੀ ਸੰਸਥਾ ਦੇ ਪ੍ਰਧਾਨ ਦੀਆਂ ਸ਼ਕਤੀਆਂ ਬਾਰੇ ਜਾਣੂ ਕਰਵਾਉਂਦੇ ਹਾਂ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਭਾਵੇਂ ਸੂਬੇ ਦੀਆਂ ਆਮ ਪ੍ਰਸ਼ਾਸਨਿਕ ਕਾਰਵਾਈਆਂ ਵਿਚ ਸਿੱਧਾ ਦਖ਼ਲ ਨਹੀਂ ਹੁੰਦਾ ਪਰ ਐੱਸਜੀਪੀਸੀ ਦਾ ਅਪਣਾ ਹੀ ਦਾਇਰਾ ਇੰਨਾ ਵਿਸ਼ਾਲ ਹੈ।

ਜੋ ਇਸ ਸੰਸਥਾ ਦੇ ਪ੍ਰਧਾਨ ਨੂੰ ਕਈ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਦਾਨ ਕਰਦੈ ਹਨ, ਆਓ ਜਾਣਦੇ ਹਾਂ ਕਿ ਕਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ, ਸ਼੍ਰੋਮਣੀ ਪ੍ਰਧਾਨ ਕਮੇਟੀ ਦਾ ਪ੍ਰਧਾਨ ਕਮੇਟੀ ਦੇ ਅਧੀਨ ਆਉਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਮੁਅੱਤਲ ਕਰ ਸਕਦੈ ਪਰ ਉਸ ਦੀ ਮੁਅੱਤਲੀ ਦੇ ਕਾਰਨ ਦੀ ਲਿਖਤੀ ਨਕਲ ਸਬੰਧਤ ਮੁਲਾਜ਼ਮ ਨੂੰ ਦੇਣੀ ਜ਼ਰੂਰੀ ਹੈ।  ਐਸਜੀਪੀਸੀ ਪ੍ਰਧਾਨ ਸੈਕਸ਼ਨ 85 ਦੇ ਅਧੀਨ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਕਿਸੇ ਵੀ ਮੁਲਾਜ਼ਮ ਦਾ ਤਬਾਦਲਾ ਗੁਰਦੁਆਰਾ ਸਾਹਿਬ ਵਿਚ ਯੋਗ ਆਸਾਮੀ 'ਤੇ ਕਰ ਸਕਦੈ ਪਰ ਅਜਿਹੀ ਤਬਦੀਲੀ ਸਮੇਂ ਕਿਸੇ ਪੱਕੇ ਮੁਲਾਜ਼ਮ ਦੀ ਤਨਖਾਹ ਤੇ ਗਰੇਡ ਆਦਿ ਵਿਚ ਘਾਟਾ-ਵਾਧਾ ਨਹੀਂ ਕੀਤਾ ਜਾ ਸਕਦਾ। 

ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਨੂੰ ਉਸ ਦੇ ਮੰਦੇ ਆਚਰਣ, ਸ਼ਰਾਬ ਪੀਣ ਜਾਂ ਪਤਿਤ ਹੋ ਜਾਣ ਕਾਰਨ ਡੀ-ਗਰੇਡ ਜਾਂ ਹਟਾ ਸਕਦੈ ਪਰ ਮੁਲਾਜ਼ਮ ਵਿਰੁਧ  ਇਸ ਕਾਰਵਾਈ ਤੋਂ ਪਹਿਲਾਂ ਉਸ ਨੂੰ ਬਕਾਇਦਾ ਉਸ 'ਤੇ ਲੱਗੇ ਦੋਸ਼ ਚਾਰਜਸ਼ੀਟ ਦੇ ਰੂਪ ਵਿਚ ਦਿਤੇ ਜਾਣਗੇ। ਜੇਕਰ ਮੁਲਾਜ਼ਮ ਦੋਸ਼ਾਂ ਦੀ ਪੜਤਾਲ ਕਰਵਾਉਣਾ ਚਾਹੇ ਅਤੇ ਅੰਤ੍ਰਿਗ ਕਮੇਟੀ ਯੋਗ ਸਮਝੇ ਤਾਂ ਦੋਸ਼ਾਂ ਦੀ ਜਾਂਚ ਵੀ ਕਰਵਾਈ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਿਆਂ ਅਤੇ ਹੋਰ ਅਦਾਰਿਆਂ ਦੇ ਰੱਖ ਰਖਾਵ ਅਤੇ ਹੋਰ ਫੈਸਲੇ ਲੈਣ ਦਾ ਜ਼ਿੰਮਾ ਵੀ ਐਸਜੀਪੀਸੀ ਦੇ ਪ੍ਰਧਾਨ ਕੋਲ ਹੁੰਦੈ ਹਨ।

ਐੱਸਜੀਪੀਸੀ ਜਾਂ ਇਸ ਨਾਲ ਸੰਬੰਧਤ ਆਸ਼ਰਮਾਂ ਦੇ ਸਟਾਫ ਵਿਚ ਛੁੱਟੀ ਹੋਣ ਕਰਕੇ ਖਾਲੀ ਹੋਈ ਥਾਂ 'ਤੇ ਪ੍ਰਧਾਨ ਆਰਜ਼ੀ ਤੌਰ 'ਤੇ ਹੋਰ ਨਿਯੁਕਤੀ ਕਰ ਸਕਦੈ। ਜੇਕਰ ਕੋਈ ਮੁਲਾਜ਼ਮ ਅਪਣੇ ਕੰਮ ਵਿਚ ਕੋਤਾਹੀ ਕਰਦੈ ਜਾਂ ਕਮੇਟੀ ਵਲੋਂ ਤੈਅ ਨਿਯਮਾਂ ਦਾ ਪਾਲਣ ਨਹੀਂ ਕਰਦਾ ਤਾਂ ਪ੍ਰਧਾਨ ਉਕਤ ਮੁਲਾਜ਼ਮ ਵਿਰੁਧ  ਬਣਦੀ ਕਾਰਵਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਐਸਜੀਪੀਸੀ ਦੀ ਮੁਲਾਜ਼ਮ ਦੀ ਡਿਊਟੀ ਦੌਰਾਨ ਮੌਤ ਹੋ ਜਾਵੇ ਤਾਂ ਇਸ ਸੂਰਤ ਵਿਚ ਐਸਜੀਪੀਸੀ ਦਾ ਪ੍ਰਧਾਨ ਉਕਤ ਕਰਮਚਾਰੀ ਦੇ ਕਿਸੇ ਵੀ ਪਰਵਾਰਕ ਮੈਂਬਰ ਨੂੰ ਯੋਗਤਾ ਅਨੁਸਾਰ ਨੌਕਰੀ 'ਤੇ ਰੱਖ ਸਕਦਾ ਹੈ।

ਇਹ ਵੀ ਦਸ ਦਈਏ ਕਿ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਅਰਬਾਂ ਵਿਚ ਹੁੰਦਾ ਹੈ....ਜੋ ਕਿਸੇ ਛੋਟੇ ਮੋਟੇ ਸੂਬੇ ਦੇ ਬਜਟ ਤੋਂ ਘੱਟ ਨਹੀਂ ਸਗੋਂ ਇਕ ਵੱਕਾਰੀ ਸੰਸਥਾ ਦਾ ਪ੍ਰਧਾਨ ਹੋਣ ਦੇ ਨਾਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੁਰੱਖਿਆ ਦੇ ਨਾਲ-ਨਾਲ ਹੋਰ ਕਈ ਸਹੂਲਤਾਂ ਮਿਲੀਆਂ ਹੁੰਦੀਆਂ ਨੇ ਹਨ।