ਮਨਜੀਤ ਸਿੰਘ ਧਨੇਰ ਜ਼ਿਲ੍ਹਾ ਬਰਨਾਲਾ ਦੀ ਜੇਲ 'ਚੋਂ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ ਵਿਭਾਗ ਵਲੋਂ ਬਾਕਾਇਦਾ ਪੱਤਰ ਜਾਰੀ

Manjit Singh Dhaner in Barnala

ਚੰਡੀਗੜ੍ਹ : ਮਨਜੀਤ ਸਿੰਘ ਧਲੇਰ ਨੂੰ ਭਾਵੇਂ ਜੇਲ ਤੋਂ ਰਿਹਾਅ ਕਰ ਦਿੱਤਾ ਹੈ ਪਰ ਉਹ ਜ਼ਿਲ੍ਹਾ ਜੇਲ੍ਹ ਅੱਗੇ ਲਗਾਏ ਧਰਨੇ ਵਿਚ ਹੀ ਰਾਤ ਕੱਟਣਗੇ। ਭਲਕੇ ਨੂੰ ਸਾਰੀਆਂ ਜਥੇਬੰਦੀਆਂ ਦੇ ਆਗੂ ਉਨ੍ਹਾਂ ਨੂੰ ਮਹਿਲ ਕਲਾਂ ਤੋਂ ਹੁੰਦੇ ਹੋਏ ਉਨ੍ਹਾਂ ਦੇ ਘਰ ਛੱਡ ਕੇ ਆਉਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਸ਼੍ਰੀ ਵੀਪੀ ਸਿੰਘ ਬਦਨੌਰ ਵਲੋਂ ਮਨਜੀਤ ਸਿੰਘ ਧਨੇਰ ਜੋ 2001 ਵਿਚ ਬਰਨਾਲਾ ਕਤਲ ਕੇਸ ਵਿਚ ਉਮਰ ਕੈਦ ਭੁਗਤ ਰਹੇ ਸਨ, ਦੀ ਮਾਫ਼ੀ ਦੇ ਹੁਕਮਾਂ ਉਤੇ ਦਸਤਖ਼ਤ ਕਰ ਦਿਤੇ ਗਏ ਹਨ।

ਵੀਰਵਾਰ ਨੂੰ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਜੇਲ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਰਾਜਪਾਲ ਵਲੋਂ ਮਨਜੀਤ ਸਿੰਘ ਧਨੇਰ ਜਿਸ ਦੀ ਉਮਰ ਕੈਦ ਦੀ ਸਜ਼ਾ ਵਿਰੁਧ ਸੁਪਰੀਮ ਕੋਰਟ ਵਿਚ ਪਾਈ ਅਪੀਲ ਇਸ ਸਾਲ ਸਤੰਬਰ ਮਹੀਨੇ ਰੱਦ ਹੋ ਗਈ ਸੀ, ਦੀ ਮਾਫ਼ੀ ਦੇ ਕੀਤੇ ਹੁਕਮ ਅੱਜ ਮਿਲ ਗਏ।  ਸ. ਰੰਧਾਵਾ ਨੇ ਅੱਗੇ ਦਸਿਆ ਕਿ ਰਾਜਪਾਲ ਵਲੋਂ ਜਾਰੀ ਹੁਕਮਾਂ ਨੂੰ ਲਾਗੂ ਕਰਨ ਲਈ ਜੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਆਰ ਵੈਂਕਟਾ ਰਤਨਾਂ ਵਲੋਂ ਬਾਕਾਇਦਾ ਪੱਤਰ ਵੀ ਜਾਰੀ ਕਰ ਦਿਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।