ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਸਿੱਧੂ ਦਾ ਟਵੀਟ, 'ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਆਰਥਕ ਸਥਿਤੀ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ।

Navjot Sidhu

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਆਰਥਕ ਸਥਿਤੀ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ ਹੈ ਅਤੇ ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ ਹੈ। ਨਵਜੋਤ ਸਿੱਧੂ ਨੇ ਲਗਾਤਾਰ ਤਿੰਨ ਟਵੀਟ ਕੀਤੇ, ਜਿਸ ਵਿਚ ਉਹਨਾਂ ਨੇ ਪੰਜਾਬ ਦੇ ਆਰਥਕ ਹਾਲਾਤ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ।

ਹੋਰ ਪੜ੍ਹੋ: ਲਖੀਮਪੁਰ ਖੇੜੀ ਮਾਮਲਾ: ਸੁਪਰੀਮ ਕੋਰਟ ਨੇ UP ਪੁਲਿਸ ਦੀ SIT ਨੂੰ ਅਪਗ੍ਰੇਡ ਕਰਨ ਦੇ ਦਿੱਤੇ ਨਿਰਦੇਸ਼

ਨਵਜੋਤ ਸਿੱਧੂ ਲਿਖਿਆ, ''ਪੰਜਾਬ ਭਾਰਤ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ ਹੈ। ਸੂਬੇ ਦੇ ਜੀਡੀਪੀ ਦਾ 50% ਕਰਜ਼ਾ ਹੈ। ਸਾਡੇ ਖ਼ਰਚੇ ਦਾ ਅੱਧਾ ਹਿੱਸਾ ਮਹਿੰਗੇ ਕਰਜ਼ੇ ਦੁਆਰਾ ਫ਼ੰਡ ਕੀਤਾ ਜਾਂਦਾ ਹੈ। ਅਸਲ ਮੁੱਦਿਆਂ ਨੂੰ ਪਟੜੀ ਤੋਂ ਪਾਸੇ ਨਾ ਹੋਣ ਦਿਤਾ ਜਾਵੇ, ਪਾਰਟੀ ਵਰਕਰ ਅਤੇ ਹਰ ਪੰਜਾਬੀ ਇਹਨਾਂ ਮਸਲਿਆਂ ਦਾ ਹੱਲ ਚਾਹੁੰਦਾ ਹੈ”।

ਹੋਰ ਪੜ੍ਹੋ: BJP-RSS ਵਾਲਿਆਂ ਤੋਂ ਬਚ ਕੇ ਰਹੋ, ਇਹ ਲੋਕ ਜਾਤ-ਪਾਤ ਦੇ ਨਾਂਅ ’ਤੇ ਕੰਡੇ ਬੀਜਦੇ ਹਨ- ਰਾਕੇਸ਼ ਟਿਕੈਤ

ਉਹਨਾਂ ਅੱਗੇ ਲਿਖਿਆ, “ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ, ਜਿਸ ਵਿਚ ਜਵਾਬਦੇਹੀ ਦਾ ਮਤਲਬ ਹੈ ਹਰ ਸਕੀਮ ਦੇ ਐਲਾਨ ਵਿਚ ਫੰਡਾਂ ਦੇ ਸਰੋਤਾਂ ਦਾ ਖੁਲਾਸਾ ਕਰਨਾ। ਭਾਵੇਂ ਉਹ ਖਰਚਾ ਆਮਦਨ ਤੋਂ ਕੀਤਾ ਗਿਆ ਹੋਵੇ ਜਾਂ ਵਾਧੂ ਕਰਜ਼ੇ ਤੋਂ”।

ਹੋਰ ਪੜ੍ਹੋ: ਪੰਜਾਬ ਭਾਜਪਾ ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੀਤੀ ਮੰਗ

ਨਵਜੋਤ ਸਿੱਧੂ ਨੇ ਕਿਹਾ ਕਿ ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ ਹੈ। ਸਰਕਾਰੀ ਖਜ਼ਾਨੇ ਨੂੰ ਭਰਨਾ ਅਤੇ ਆਮਦਨੀ ਪੈਦਾ ਕਰਕੇ ਇੱਕ ਕਲਿਆਣਕਾਰੀ ਸੂਬਾ ਬਣਾਉਣਾ ਹੀ ਢੁਕਵਾਂ ਹੱਲ੍ਹ ਹੈ। ਟੈਕਸ ਕਰਜ਼ਿਆਂ ਦੇ ਨਿਪਟਾਰੇ ਲਈ ਨਹੀਂ ਜਾਣਾ ਚਾਹੀਦਾ ਸਗੋਂ ਵਿਕਾਸ ਦੇ ਰੂਪ ਵਿਚ ਲੋਕਾਂ ਕੋਲ ਜਾਣਾ ਚਾਹੀਦਾ ਹੈ।''