Spokesman ਦੀ ਖ਼ਬਰ ਦਾ ਅਸਰ: DC ਬਠਿੰਡਾ ਵਲੋਂ ਛੁੱਟੀ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਤੋਂ ਜਵਾਬ ਤਲਬ 

ਏਜੰਸੀ

ਖ਼ਬਰਾਂ, ਪੰਜਾਬ

ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸ਼ਿਵਪਾਲ ਗੋਇਲ ਤੇ ਪ੍ਰਾਇਮਰੀ ਭੁਪਿੰਦਰ ਕੌਰ ਤੋਂ ਦੋ ਦਿਨ ਵਿਚ ਮੰਗਿਆ ਜਵਾਬ

DC Bathinda

 

Punjab News -  ਸੁਰੱਖਿਆ ਮੁਲਾਜ਼ਮਾਂ ਦੇ ਠਹਿਰਨ ਲਈ ਸਕੂਲ ਬੰਦ ਰੱਖਣ ਦਾ ਹੁਕਮ ਦੇਣ ਵਾਲੇ ਅਫ਼ਸਰਾਂ ਤੋਂ ਜਵਾਬ ਤਲਬ ਕਰ ਲਿਆ ਗਿਆ ਹੈ। ਇਹ ਕਾਰਵਾਈ ਰੋਜ਼ਾਨਾ ਸਪੋਕਸਮੈਨ ਵੱਲੋਂ ਚੁੱਕੇ ਮੁੱਦੇ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਅਫਸਰਾਂ ਤੋਂ ਬਠਿੰਡਾ ਦੇ ਡੀਸੀ ਨੇ ਜਵਾਬ ਤਲਬ ਕੀਤਾ ਹੈ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸ਼ਿਵਪਾਲ ਗੋਇਲ ਤੇ ਪ੍ਰਾਇਮਰੀ ਭੁਪਿੰਦਰ ਕੌਰ ਨੂੰ ਦੋ ਦਿਨ ਵਿਚ ਜਵਾਬ ਦੇਣ ਲਈ ਕਿਹਾ ਗਿਆ ਹੈ। 

ਬਠਿੰਡਾ ਡੀਸੀ ਨੇ ਸਿੱਖਿਆ ਅਧਿਕਾਰੀਆਂ ਨੂੰ ਬਕਾਇਦਾ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਤੁਹਾਨੂੰ ਛੁੱਟੀ ਕਰਨ ਲਈ ਉਨ੍ਹਾਂ ਦੇ ਦਫ਼ਤਰ ਵਲੋਂ ਕੋਈ ਹਦਾਇਤ ਨਹੀਂ ਕੀਤੀ ਗਈ ਸੀ ਤੇ ਨਾ ਹੀ ਤੁਸੀਂ ਇਹ ਹੁਕਮ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਵਿਚਾਰ ਕੀਤੀ ਹੈ। ਆਪ ਨੇ ਅਜਿਹਾ ਕਰਕੇ ਆਪਣੀ ਡਿਊਟੀ 'ਚ ਕੁਤਾਹੀ ਤਾਂ ਵਰਤੀ ਗਈ ਹੈ

ਬਲਕਿ ਗੈਰ-ਜ਼ਿੰਮੇਵਾਰਨਾ ਕੰਮ ਵੀ ਕੀਤਾ ਗਿਆ, ਜਿਸ ਲਈ ਦੋ ਦਿਨਾਂ ਅੰਦਰ ਜਵਾਬ ਦਿੱਤਾ ਜਾਵੇ ਤੇ ਉਕਤ ਛੁੱਟੀ ਤੁਰੰਤ ਰੱਦ ਕੀਤੀ ਜਾਵੇ, ਨਹੀਂ ਤਾਂ 'ਆਪ' ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

(For more news apart from Punjab News, stay tuned to Rozana Spokesman)