ਅਗਲੇ ਤਿੰਨ ਦਿਨ ਪੰਜਾਬ ਵਿਚ ਰਹੇਗੀ ਕੜਾਕੇ ਦੀ ਠੰਡ : ਮੌਸਮ ਵਿਭਾਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਤਰੀ-ਪੱਛਮੀ ਖੇਤਰ ਵਿਚ ਅਗਲੇ ਤਿੰਨ ਦਿਨਾਂ ਤਕ ਸ਼ੀਤ ਲਹਿਰ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਿਕ ਅਗਲੇ ਪੰਜ ਦਿਨਾਂ ਤਕ ਮੌਸਮ ਖੁਸ਼ਕ ਰਹਿਣ...

Punjab Weather

ਚੰਡੀਗੜ੍ਹ : ਉਤਰੀ-ਪੱਛਮੀ ਖੇਤਰ ਵਿਚ ਅਗਲੇ ਤਿੰਨ ਦਿਨਾਂ ਤਕ ਸ਼ੀਤ ਲਹਿਰ ਦਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਮੁਤਾਬਿਕ ਅਗਲੇ ਪੰਜ ਦਿਨਾਂ ਤਕ ਮੌਸਮ ਖੁਸ਼ਕ ਰਹਿਣ ਅਤੇ ਤਿੰਨ ਦਿਨ ਤੱਕ ਸ਼ੀਤ ਲਹਿਰ ਜਾਰੀ ਰਹਿਣ ਦੇ ਆਸਾਰ ਹਨ। ਪਹਾੜਾਂ ਉਤੇ ਬਰਫ਼ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਕੜਾਕੇ ਦੀ ਠੰਡ ਜਾਰੀ ਹੈ। ਜਿਸ ਨਾਲ ਪਾਰੇ ਵਿਚ ਗਿਰਾਵਟ ਦਰਜ਼ ਕੀਤੀ ਗਈ ਹੈ।

ਆਦਮਪੁਰ ਜ਼ੀਰੋ ਡਿਗਰੀ, ਅੰਮ੍ਰਿਤਸਰ ਅਤੇ ਪਠਾਨਕੋਟ ਦਾ ਪਾਰਾ ਦੋ ਡਿਗਰੀ, ਹਲਵਾਰਾ ਅਤੇ ਬਠਿੰਡਾ ਤਿੰਨ ਡਿਗਰੀ, ਲੁਧਿਆਣਾ ਛੇ ਡਿਗਰੀ ਰਿਹਾ ਹੈ। ਚੰਡੀਗੜ੍ਹ ਵਿਚ ਕੜਾਕੇ ਦੀ ਠੰਡ ਦੇ ਕਾਰਨ ਪਾਰਾ ਚਾਰ ਡਿਗਰੀ ਰਿਹਾ ਅਤੇ ਬੱਦਲ ਛਾਏ ਰਹੇ ਜਿਸ ਨਾਲ ਤੇਜ਼ ਧੁੱਪ ਦਿਖਾਈ ਨਹੀਂ ਦਿੱਤੀ। ਅੰਬਾਲਾ ਦਾ ਪਾਰਾ ਛੇ ਡਿਗਰੀ, ਭਵਾਨੀ ਚਾਰ ਡਿਗਰੀ, ਹਿਸਾਰ ਪੰਜ ਡਿਗਰੀ, ਕਰਨਾਲ ਚਾਰ ਡਿਗਰੀ, ਨਾਰਨੌਲ ਤਿੰਨ ਡਿਗਰੀ, ਰੋਹਤਨ ਛੇ ਡਿਗਰੀ ਰਿਹਾ ਹੈ।

ਹਿਮਾਚਲ ਪ੍ਰਦੇਸ਼ ਵਿਚ ਕੜਾਕੇ ਦੀ ਠੰਡ ਪੈਣ ਨਾਲ ਉਚਾਈ ਵਾਲੇ ਇਲਾਕਿਆਂ ਵਿਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸ਼ਿਮਲਾ ਦਾ ਪਾਰਾ ਚਾਰ ਡਿਗਰੀ , ਭੁੰਤਰ , ਮੰਡੀ, ਸੁੰਦਰ ਨਗਰ, ਸੋਲਨ ਦਾ ਪਾਰਾ ਜ਼ੀਰੋ ਡਿਗਰੀ, ਧਰਮਸ਼ਾਲਾ ਦੋ ਡਿਗਰੀ, ਨਾਹਨ ਚਾਰ ਡਿਗਰੀ, ਉਨਾ ਇਕ ਡਿਗਰੀ ਰਿਹਾ ਹੈ। ਜੰਮੂ ਕਸ਼ਮੀਰ ਦੇ ਉਚਾਈ ਵਾਲੇ ਪਹਾੜੀ ਖੇਤਰਾਂ ਵਿਚ ਹਾਲ ਹੀ ‘ਚ ਹੋਈ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਸਾਰੇ ਜੰਮੂ ਵਿਚ ਰਾਤ ਦਾ ਤਾਪਮਾਨ ਪਹਿਲਾਂ ਨਾਲੋਂ ਕਾਫ਼ੀ ਘੱਟ ਰਿਹਾ ਹੈ।

ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਜੰਮੂ ਵਿਚ ਘੱਟੋ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ 3 ਡਿਗਰੀ ਤੋਂ ਘੱਟ ਹੈ। ਜੰਮੂ ਕਸ਼ਮੀਰ ਦੇ ਉਚਾਈ ਵਾਲੇ ਖੇਤਰਾਂ ਵਿਚ ਪਿਛਲੇ ਹਫ਼ਤੇ ਮਾਧਿਅਮ ਨਾਲ ਭਾਰੀ ਬਰਫ਼ਬਾਰੀ ਹੋਈ ਹੈ, ਜਿਸ ਨਾਲ ਪਾਰੇ ਵਿਚ ਕਾਫ਼ੀ ਗਿਰਾਵਟ ਆਈ ਹੈ। ਬੀਤੀ ਰਾਤ ਦੇ 7.3 ਡਿਗਰੀ ਸੈਲਸੀਅਸ ਦੇ ਮੁਕਾਬਲੇ ਸੋਮਵਾਰ ਨੂੰ ਘੱਟੋ ਘੱਟ ਤਾਪਮਾਨ ਘਟ ਕੇ 3.9 ਡਿਗਰੀ ਸੈਲਸੀਅਸ ਉਤੇ ਆ ਗਿਆ ਹੈ।

ਜੰਮੂ ਵਿਚ ਸੋਮਵਾਰ ਨੂੰ ਘੱਟੋ ਘੱਟ ਤਾਪਮਾਨ 20.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਐਤਵਾਰ ਨੂੰ ਘੱਟੋ ਘੱਟ ਤਾਪਮਾਨ 19.1 ਡਿਗਰੀ ਸੈਲਸੀਅਸ ਰਿਹਾ ਸੀ। ਜੰਮੂ ਦੇ ਹੋਰ ਹਿੱਸਿਆ ਵਿਚ, ਡੋਡਾ ਜ਼ਿਲ੍ਹੇ ਭਦਰਵਾਹ ਸ਼ਹਿਰ ਵਿਚ ਤਾਪਮਾਨ ਜ਼ੀਰੋ ਤੋਂ 1.8 ਡਿਗਰੀ ਸੈਲਸੀਅਸ ਹੇਠ ਦਰਜ਼ ਕੀਤਾ ਗਿਆ ਹੈ, ਜਿਹੜਾ ਇਸ ਖੇਤਰ ਦਾ ਸਭ ਤੋਂ ਠੰਡਾ ਸਥਾਨ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਰਿਆਸੀ ਜ਼ਿਲ੍ਹੇ ਦੇ ਕਟੜਾ ਦਾ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।