ਸ਼ਿਮਲਾ ਵਿਚ ਮੌਸਮ ਦੀ ਪਹਿਲੀ ਬਰਫ਼ਬਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਬੁਧਵਾਰ ਸਵੇਰੇ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਜਿਸ ਨੇ ਸੈਲਾਨੀਆਂ ਤੇ ਸਥਾਨਕ ਹੋਟਲ ਕਾਰੋਬਾਰੀਆਂ ਦੇ ਚਿਹਰਿਆਂ...........

Heavy Snowfall at Kufri

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਬੁਧਵਾਰ ਸਵੇਰੇ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਜਿਸ ਨੇ ਸੈਲਾਨੀਆਂ ਤੇ ਸਥਾਨਕ ਹੋਟਲ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿਤੀ। ਬਰਫ਼ਬਾਰੀ ਦਾ ਮਜ਼ਾ ਲੈਣ ਲਈ ਸੈਲਾਨੀ ਰਿਜ ਅਤੇ ਮਾਲ ਰੋਡ 'ਤੇ ਇਕੱਠੇ ਹੋ ਗਏ। ਦਰੱਖ਼ਤਾਂ ਦੀਆਂ ਟਾਹਣੀਆਂ ਤੇ ਇਮਾਰਤਾਂ ਦੀ ਛੱਤ 'ਤੇ ਜਮ੍ਹਾਂ ਹੋਈ ਬਰਫ਼ ਦਾ ਨਜ਼ਾਰਾ ਬੇਹੱਦ ਮਨਮੋਹਕ ਹੈ। ਇਹ ਦ੍ਰਿਸ਼ ਰਿੱਜ, ਮਾਲ ਰੋਡ ਅਤੇ ਜਾਖੂ ਵਿਚ ਵੇਖਿਆ ਗਿਆ।
ਮੌਸਮ ਵਿਭਾਗ ਨੇ ਦਸਿਆ ਕਿ ਸ਼ਿਮਲਾ ਵਿਚ 3.8 ਸੈਂਟੀਮੀਟਰ ਬਰਫ਼ਬਾਰੀ ਹੋਈ। ਬਰਫ਼ਬਾਰੀ ਹੁਣ ਵੀ ਜਾਰੀ ਹੈ।

ਹੋਟਲ ਵਪਾਰੀਆਂ ਦਾ ਕਹਿਣਾ ਹੈ ਕਿ ਬਰਫ਼ਬਾਰੀ ਦਾ ਆਨੰਦ ਲੈਣ ਲਈ ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਬੇਸ਼ੁਮਾਰ ਸੈਲਾਨੀ ਛੇਤੀ ਹੀ ਇਥੇ ਪਹੁੰਚਣਗੇ। ਸ਼ਿਮਲਾ ਮੌਸਮ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦਸਿਆ ਕਿ ਸ਼ਿਮਲਾ ਜ਼ਿਲ੍ਹੇ ਵਿਚ ਪੈਂਦੇ ਇਕ ਹੋਰ ਸੈਲਾਨੀ ਸਥਾਨ ਕੁਫ਼ਰੀ ਵਿਚ 7 ਸੈਂਟੀਮੀਟਰ ਬਰਫ਼ਬਾਰੀ ਹੋਈ। ਚੰਬਾ ਜ਼ਿਲ੍ਹੇ ਦੇ ਡਲਹੌਜੀ ਵਿਚ 1.5 ਸੈਂਟੀਮੀਟਰ ਬਰਫ਼ਬਾਰੀ ਹੋਈ ਜਦਕਿ ਕਿਨੌਰ ਦੇ ਕਲਪਾ ਤੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਕੇਲਾਂਗ ਵਿਚ 6 ਸੈਂਟੀਮੀਟਰ ਤੇ ਸੈਂਟੀਮੀਟਰ ਬਰਫ਼ਬਾਰੀ ਹੋਈ। ਉਧਰ, ਕਸ਼ਮੀਰ ਵਿਚ ਜ਼ਬਰਦਸਤ ਠੰਢ ਪੈ ਰਹੀ ਹੈ। 

ਗੁਲਮਰਗ ਵਿਚ ਤਾਪਮਾਨ ਸਿਫ਼ਰ ਤੋਂ ਅੱਠ ਡਿਗਰੀ ਹੇਠਾਂ ਚਲਿਆ ਗਿਆ ਹੈ। ਪੰਜਾਬ ਤੇ ਹਰਿਆਣਾ ਦੇ ਕੁੱੱਝ ਹਿੱਸਿਆਂ ਵਿਚ ਮੀਂਹ ਪਿਆ ਜਿਸ ਕਾਰਨੀ ਤਾਪਮਾਨ ਵਿਚ ਕੁੱਝ ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ। ਚੰਡੀਗੜ੍ਹ, ਮੋਹਾਲੀ, ਫ਼ਰੀਦਕੋਟ, ਰੋਪੜ, ਪਟਿਆਲਾ, ਪੰਚਕੂਲਾ, ਭਿਵਾਨੀ ਆਦਿ ਸ਼ਹਿਰਾਂ ਅਤੇ ਲਾਗਲੇ ਇਲਾਕਿਆਂ ਵਿਚ ਮੀਂਹ ਪਿਆ। ਚੰਡੀਗੜ੍ਹ ਵਿਚ ਘੱਟੋ ਘੱਟ ਤਾਪਮਾਨ 12.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਤੇ ਹਰਿਆਣਾ 'ਚ ਕੋਹਰਾ ਪੈਣ ਦਾ ਅਨੁਮਾਨ ਹੈ।  (ਏਜੰਸੀ) 

Related Stories