ਗੱਡੀ ਰੋਕ ਕੇ ਫੋਨ ‘ਤੇ ਗੱਲ ਕਰਦੇ ਹੋ ਤਾਂ ਹੋ ਜਾਓ ਸਾਵਧਾਨ...

ਏਜੰਸੀ

ਖ਼ਬਰਾਂ, ਪੰਜਾਬ

ਗੱਡੀ ਰੋਕ ਕੇ ਫੋਨ ‘ਤੇ ਗੱਲ ਕਰਨ ‘ਤੇ ਕੱਟਿਆ ਜਾ ਸਕਦਾ ਹੈ ਚਲਾਨ

File

ਚੰਡੀਗੜ੍ਹ- ਵਾਹਨ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨਾ ਨਾ ਸਿਰਫ ਹਾਦਸੇ ਦਾ ਕਾਰਨ ਬਣ ਸਰਦਾ ਹੈ, ਭਲਕਿ ਇਹ ਸਜ਼ਾ ਯੋਗ ਜ਼ੁਰਮ ਵੀ ਹੈ। ਜੇ ਤੁਸੀਂ ਵਾਹਨ ਚਲਾਉਂਦੇ ਸਮੇਂ ਫੋਨ ਤੇ ਗੱਲ ਕਰਦੇ ਫੜੇ ਜਾਂਦੇ ਹੋ, ਤਾਂ ਤੁਹਾਨੂੰ ਇਸ ਲਈ ਭਾਰੀ ਜੁਰਮਾਨਾ ਦੇਣਾ ਪਏਗਾ।  ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਨਿਯਮਾਂ ਨੂੰ ਸਖਤ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। 

ਬਹੁਤ ਜਲਦੀ ਇੱਕ ਨਿਯਮ ਆ ਰਿਹਾ ਹੈ। ਜਿਸ ਦੇ ਤਹਿਤ ਜੇ ਤੁਸੀਂ ਗੱਡੀ ਰੋਕ ਕੇ ਫੋਨ ‘ਤੇ ਗੱਲ ਕਰਦੇ ਹੋ ਤਾਂ ਤੁਹਾਡਾ ਚਲਾਨ ਵੀ ਕੱਟਿਆ ਜਾ ਸਕਦਾ ਹੈ। ਦਰਅਸਲ, ਚੰਡੀਗੜ੍ਹ ਪੁਲਿਸ 1 ਫਰਵਰੀ, 2020 ਨੂੰ ਗੱਡੀ ਰੋ ਕੇ ਫੋਨ 'ਤੇ ਗੱਲ ਕਰਨ ਵਾਲੇ ਲੋਕਾਂ ਦਾ ਚਲਾਨ ਕੱਟਣ ਦੀ ਤਿਆਰੀ ਵਿਚ ਹੈ। 

ਪੁਲਿਸ ਦੇ ਡਿਪਟੀ ਸੁਪਰਡੈਂਟ (DSP ਟ੍ਰੈਫਿਕ ਪ੍ਰਸ਼ਾਸਨ) ਅਨੁਸਾਰ, ਇਹ ਕਦਮ ਚੁੱਕਿਆ ਜਾ ਰਿਹਾ ਹੈ। ਕਿਉਂਕਿ ਅਕਸਰ ਜਦੋਂ ਲੋਕ ਫੋਨ ਉਤੇ ਗੱਲ ਕਰਨ ਲਈ ਕਾਰ ਨੂੰ ਰੋਕਦੇ ਹਨ ਤਾਂ ਉਹ ਪਿੱਛੇ ਆ ਰਹੀ ਟ੍ਰੈਫਿਕ ਵੱਲ ਧਿਆਨ ਨਹੀਂ ਦਿੰਦੇ। ਇਸ ਨਾਲ ਨਾ ਸਿਰਫ ਦੂਜੇ ਲੋਕਾਂ ਨੂੰ ਖਤਰਾ ਹੁੰਦਾ ਹੈ ਬਲਕਿ ਟ੍ਰੈਫਿਕ ਜਾਮ ਦਾ ਵੀ ਕਾਰਨ ਬਣਦਾ ਹੈ। 

ਇਸ ਨਿਯਮ ਲਾਗੂ ਕਰਨ ਤੋਂ ਪਹਿਲਾਂ ਚੰਡੀਗੜ੍ਹ ਦੀਆਂ ਤਿੰਨ ਵਿਅਸਤ ਸੜਕਾਂ (ਦੱਖਣੀ ਮਾਰਗ, ਮੱਧ ਮਾਰਗ ਅਤੇ ਉਦਯੋਗ ਮਾਰਗ) 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾਏਗੀ। ਅਤੇ ਫਿਰ ਵੀ ਜੇਕਰ ਲੋਕ ਨਿਯਮ ਦੀ ਉਲੰਘਣਾ ਕਰਦੇ ਪਾਏ ਜਾਂਦੇ ਹਨ, ਤਾਂ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ। ਡੀਐਸਪੀ ਅਨੁਸਾਰ ਪੁਲਿਸ ਉਨ੍ਹਾਂ ਲੋਕਾਂ ਦਾ ਵੀ ਚਲਾਨ ਕੱਟੇਗੀ, ਜੋ ਲੋਕ ਸਹੀ ਲੇਨ ਉਤੇ ਡਰਾਈਵ ਨਹੀਂ ਕਰਦੇ ਅਤੇ ਇੰਟਰਸੈਕਸ਼ਨ ਉਤੇ ਸਲਿਪ ਰੋਡ ਨੂੰ ਬਲਾਕ ਕਰਦੇ ਹਨ। 

ਉਨ੍ਹਾਂ ਦੱਸਿਆ ਕਿ ਲੋਕ ਸਲਿਪ ਰੋਡ ਜਾਂ ਫਿਰ ਮੇਨ ਰੋਡ ਦੇ ਨਾਲ ਸਰਵਿਸ ਰੋਡ ਉਤੇ ਗੱਡੀ ਰੋਕ ਕੇ ਫੋਨ ਉਤੇ ਗੱਲ ਕਰ ਸਕਦੇ ਹਨ। ਨਵੇਂ ਮੋਟਰ ਵਹੀਕਲ ਐਕਟ ਤਹਿਤ ਪਹਿਲਾਂ ਵਾਰੀ ਨਿਯਮ ਤੋੜਨ ਵਾਲੇ ਦਾ 500 ਰੁਪਏ ਦਾ ਜੁਰਮਾਨਾ ਹੋਵੇਗਾ ਅਤੇ ਦੂਜੀ ਵਾਰੀ ਨਿਯਮ ਤੋੜਿਆ ਤਾਂ 1000 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ।