ਪੰਜਾਬ ਯੂਨੀਵਰਸਿਟੀ ਦੇ ਵੀਸੀ ਨੇ ਦਿੱਤਾ ਅਸਤੀਫ਼ਾ, DUI ਰੇਣੂ ਵਿਜ ਨੂੰ ਦਿੱਤਾ ਚਾਰਜ
ਉਪ ਰਾਸ਼ਟਰਪਤੀ ਨੇ ਅਸਤੀਫ਼ਾ ਕੀਤਾ ਮਨਜ਼ੂਰ, 2018 ਵਿਚ ਹੋਈ ਸੀ ਨਿਯੁਕਤੀ
ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ (PU) ਦੇ ਵਾਈਸ ਚਾਂਸਲਰ (VC) ਪ੍ਰੋਫੈਸਰ ਰਾਜ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਡੀਯੂਆਈ (ਡੀਨ ਆਫ਼ ਯੂਨੀਵਰਸਿਟੀ ਇੰਸਟ੍ਰਕਸ਼ਨ) ਰੇਣੂ ਵਿਜ ਨੂੰ ਅੱਜ ਤੋਂ ਕਾਰਜਕਾਰੀ ਵੀਸੀ ਬਣਾਇਆ ਗਿਆ ਹੈ। ਉਕਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਚਾਂਸਲਰ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਨੇ ਵੀਸੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।
ਦੱਸ ਦਈਏ ਕਿ ਪ੍ਰੋਫੈਸਰ ਰਾਜ ਕੁਮਾਰ ਨੂੰ ਸਾਲ 2018 ਵਿਚ ਪੀਯੂ ਵਿਚ ਵੀਸੀ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 2021 'ਚ ਐਕਸਟੈਂਸ਼ਨ ਦਿੱਤਾ ਗਿਆ। ਅਜੇ ਉਨ੍ਹਾਂ ਦੇ ਕਾਰਜਕਾਲ ਦਾ ਕਰੀਬ ਡੇਢ ਸਾਲ ਬਾਕੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ 10 ਜਨਵਰੀ ਨੂੰ ਪ੍ਰੋਫੈਸਰ ਰਾਜ ਕੁਮਾਰ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਸੀ।
ਇਹ ਵੀ ਪੜ੍ਹੋ - ਲੁਧਿਆਣਾ ਪੁਲਿਸ ਨੇ ਫੜੇ 5 ਚੋਰੀ ਦੇ ਟਰੈਕਟਰ, ਗੁਜਰਾਤ ਦੇ ਡਿਫਾਲਟਰਾਂ ਤੋਂ ਜ਼ਬਤ ਕਰ ਕੇ ਪੰਜਾਬ 'ਚ ਵੇਚੇ
ਜਿਸ ਨੂੰ ਚਾਂਸਲਰ ਨੇ ਪ੍ਰਵਾਨ ਕਰ ਲਿਆ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੇ ਆਖਰੀ ਸਮੇਂ 'ਚ ਉਨ੍ਹਾਂ ਨਾਲ ਕਈ ਵਿਵਾਦ ਵੀ ਜੁੜੇ ਸਨ। ਪ੍ਰੋਫੈਸਰ ਰਾਜ ਕੁਮਾਰ ਨੂੰ 23 ਜੁਲਾਈ 2018 ਨੂੰ ਵੀਸੀ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ 23 ਜੁਲਾਈ 2021 ਨੂੰ ਉਨ੍ਹਾਂ ਦਾ ਕਾਰਜਕਾਲ ਹੋਰ 3 ਸਾਲ ਲਈ ਵਧਾ ਦਿੱਤਾ ਗਿਆ ਸੀ।