ਆਟੋ ‘ਤੇ ਲਿਖਵਾਇਆ, ਪਾਕਿ ਤੋਂ ਲਓ ਬਦਲਾ, 1 ਮਹੀਨਾ ਨਹੀਂ ਲਵਾਂਗਾ ਕਿਸੇ ਸਵਾਰੀ ਤੋਂ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਤਿਵਾਦੀਆਂ ਵੱਲੋਂ ਪੁਲਵਾਮਾ ਵਿਚ ਹੋਏ ਹਮਲੇ ਵਿਚ 44 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪੂਰਾ ਦੇਸ਼ ਗੁੱਸੇ ਵਿਚ ਹੈ। ਸਾਰੇ ਦੇਸ਼ ਵਿਚ ਸ਼ਹੀਦਾਂ ਦਾ ਬਦਲੇ ਲਏ ਜਾਣ ਦੀ...

Auto Driver Anil

ਚੰਡੀਗੜ : ਅਤਿਵਾਦੀਆਂ ਵੱਲੋਂ ਪੁਲਵਾਮਾ ਵਿਚ ਹੋਏ ਹਮਲੇ ਵਿਚ 44 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪੂਰਾ ਦੇਸ਼ ਗੁੱਸੇ ਵਿਚ ਹੈ। ਸਾਰੇ ਦੇਸ਼ ਵਿਚ ਸ਼ਹੀਦਾਂ ਦਾ ਬਦਲੇ ਲਏ ਜਾਣ ਦੀ ਮੰਗ ਕਰ ਰਿਹਾ ਹੈ। ਉਥੇ ਹੀ ਚੰਡੀਗੜ ਵਿਚ ਇਕ ਵਿਅਕਤੀ ਅਜਿਹਾ ਵੀ ਹੈ, ਜਿਨ੍ਹੇ ਇਹ ਸਹੁੰ ਖਾ ਲਈ ਹੈ ਕਿ ਜਦੋਂ ਜਵਾਨਾਂ ਦੀ ਸ਼ਹਾਦਤ  ਦਾ ਬਦਲਾ ਲਿਆ ਜਾਵੇਗਾ,  ਉਸ ਦਿਨ ਤੋਂ 1 ਮਹੀਨੇ ਤੱਕ ਉਹ ਫਰੀ ਵਿਚ ਆਟੋ ਚਲਾਉਣਗੇ ਅਤੇ ਕਿਸੇ ਵੀ ਸਵਾਰੀ ਤੋਂ ਇਕ ਵੀ ਪੈਸਾ ਨਹੀਂ ਲੈਣਗੇ।

ਅਬੋਹਰ  ਦੇ ਰਹਿਣ ਵਾਲੇ ਅਨਿਲ ਕੁਮਾਰ ਚੰਡੀਗੜ ਵਿਚ ਆਟੋ ਚਲਾਉਂਦੇ ਹਨ। ਅਨਿਲ ਨੇ ਆਪਣੇ ਆਟੋ ਉੱਤੇ ਇਕ ਪੋਸਟਰ ਲਗਾ ਦਿੱਤਾ ਹੈ, ਜਿਸ ਉੱਤੇ ਲਿਖਿਆ ਹੈ ਕਿ ਜਿਸ ਦਿਨ ਸਰਕਾਰ ਨੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ,  ਉਸ ਦਿਨ ਤੋਂ ਹੀ 1 ਮਹੀਨੇ ਤੱਕ ਫਰੀ ਵਿਚ ਆਟੋ ਰਿਕਸ਼ਾ ਚਲਾਉਣਗੇ। 30 ਦਿਨਾਂ ਤੱਕ ਸਵਾਰੀਆਂ ਨੂੰ ਮੁਫਤ ਵਿਚ ਸੈਰ ਕਰਾਉਣਗੇ।

ਅਬੋਹਰ ਦੇ ਰਹਿਣ ਵਾਲੇ ਅਨਿਲ ਦੱਸਦੇ ਹਨ ਕਿ ਜਦੋਂ ਵੀ ਸਰਹੱਦ ‘ਤੇ ਤਨਾਅ ਹੁੰਦਾ ਹੈ ਤਾਂ ਉਸਦਾ ਦਰਦ ਉਨ੍ਹਾਂ ਨੇ ਸਿਹਾ ਹੈ। ਇਸ ਵਜ੍ਹਾ ਤੋਂ ਦਿਲ ਵਿਚ ਆਇਆ ਕਿ ਸ਼ਹੀਦਾਂ ਪ੍ਰਤੀ ਜੇਕਰ ਕੁਝ ਕੀਤਾ ਜਾਵੇ ਤਾਂ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਚੰਡੀਗੜ ਵਿਚ ਪਿਛਲੇ 7 ਸਾਲਾਂ ਤੋਂ ਆਟੋ ਚਲਾਉਣ ਵਾਲੇ ਅਨਿਲ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਹਮਲੇ ਦੀ ਖਬਰ ਸੁਣੀ ਉਹ ਬਹੁਤ ਦੁਖੀ ਹੈ।

ਉਸਨੇ ਕਿਹਾ ਕਿ ਉਹ ਭਾਰਤ-ਪਾਕਿ ਸਰਹੱਦ  ਦੇ ਕੋਲ ਫਾਜਿਲਕਾ (ਅਬੋਹਰ) ਦਾ ਰਹਿਣ ਵਾਲਾ ਹੈ। ਜਦੋਂ ਉੜੀ ਹਮਲਾ ਹੋਇਆ ਸੀ ਤਾਂ ਉਸ ਸਮੇਂ ਵੀ ਦੁੱਖ ਹੋਇਆ ਸੀ ਪਰ ਕੁਝ ਕਰ ਨਾ ਸਕਿਆ ਪਰ ਇਸ ਵਾਰ ਅਤਿਵਾਦੀਆਂ ਅਤੇ ਪਾਕਿਸਤਾਨ ਨੂੰ ਮੁੰਹ ਤੋੜ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਚੰਡੀਗੜ ਵਿਚ ਆਟੋ ਚਲਾਉਂਦੇ ਸਮੇਂ ਜੇਕਰ ਕੋਈ ਜਖ਼ਮੀ ਵਿਅਕਤੀ ਮਿਲ ਜਾਂਦਾ ਹੈ ਤਾਂ ਉਸ ਨੂੰ ਫਰੀ ਵਿਚ ਹਸਪਤਾਲ ਪਹੁੰਚਾਉਣ ਦਾ ਕੰਮ ਵੀ ਕਰਦਾ ਹੈ।