ਪੰਜਾਬ ਦੀ ਧੀ ਹਰਲੀਨ ਕੌਰ ਬਣੀ ਜੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਥੋਂ ਦੇ ਹੀਰਾ ਪਰਵਾਰ ਦੀ 25 ਸਾਲਾ ਬੇਟੀ ਹਰਲੀਨ ਕੌਰ ਨੇ ਹਰਿਆਣਾ ਜੁਡੀਸ਼ੀਅਲ ਦੀ ਪ੍ਰੀਖਿਆ 'ਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਪੰਜਾਬ ਜੁਡੀਸ਼ੀਅਲ ਪ੍ਰੀਖਿਆ ਵਿਚ ...

File Photo

ਸਮਰਾਲਾ  (ਰਾਜੂ) : ਇਥੋਂ ਦੇ ਹੀਰਾ ਪਰਵਾਰ ਦੀ 25 ਸਾਲਾ ਬੇਟੀ ਹਰਲੀਨ ਕੌਰ ਨੇ ਹਰਿਆਣਾ ਜੁਡੀਸ਼ੀਅਲ ਦੀ ਪ੍ਰੀਖਿਆ 'ਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਪੰਜਾਬ ਜੁਡੀਸ਼ੀਅਲ ਪ੍ਰੀਖਿਆ ਵਿਚ ਵੀ ਮੈਦਾਨ ਮਾਰਦੇ ਹੋਏ ਤੀਜਾ ਸਥਾਨ ਪ੍ਰਾਪਤ ਕਰ ਕੇ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ।

ਸ਼ੁਕਰਵਾਰ ਦੇਰ ਰਾਤ ਐਲਾਨੇ ਗਏ ਨਤੀਜੇ 'ਚ ਹਰਲੀਨ ਕੌਰ ਨੇ ਜਨਰਲ ਕੈਟਾਗਰੀ ਵਿਚ 560 ਨੰਬਰ ਹਾਸਲ ਕਰ ਕੇ ਸੂਬੇ ਵਿਚੋਂ ਤੀਜਾ ਰੈਂਕ ਹਾਸਲ ਕੀਤਾ ਹੈ। ਇਸ ਤੋਂ ਪਹਿਲਾ ਉਹ ਹਰਿਆਣਾ ਜੁਡੀਸ਼ੀਅਲ ਪ੍ਰੀਖਿਆ ਵੀ 596 ਅੰਕ ਲੈ ਕੇ ਚੌਥੀ ਪੁਜੀਸ਼ਨ ਨਾਲ ਪਾਸ ਕਰ ਚੁੱਕੀ ਹੈ।

ਇਥੇ ਹਰਲੀਨ ਕੌਰ ਦੀ ਇਕ ਹੋਰ ਫ਼ਖਰਯੋਗ ਪ੍ਰਾਪਤੀ ਇਹ ਹੈ ਕਿ ਉਹ ਦਿੱਲੀ ਅਤੇ ਰਾਜਸਥਾਨ ਜੁਡੀਸ਼ੀਲੀ ਦੀ ਪ੍ਰੀ-ਪ੍ਰੀਖਿਆ ਵੀ ਪਾਸ ਕਰ ਚੁੱਕੀ ਹੈ। ਇਤਿਹਾਸ ਵਿਚ ਪਹਿਲੀ ਵਾਰ ਇਸ ਪੇਂਡੂ ਖੇਤਰ ਦੀ ਕਿਸੇ ਧੀ ਵਲੋਂ ਜੱਜ ਬਣਨ ਦਾ ਮਾਣ ਹਾਸਲ ਕਰਨ ਵਾਲੀ ਹਰਲੀਨ ਕੌਰ ਦੇ ਘਰ ਵਿਚ ਤਾਂ ਖ਼ੁਸ਼ੀ ਦਾ ਮਾਹੌਲ ਹੈ ਹੀ ਨਾਲ ਹੀ ਪੂਰਾ ਇਲਾਕਾ ਇਸ ਧੀ ਦੇ ਜੱਜ ਬਣਨ ਦੀ ਖ਼ੁਸ਼ੀ ਦੇ ਮਾਰੇ ਫੁੱਲੇ ਨਹੀਂ ਸਮਾ ਰਿਹਾ।