ਕਾਂਗਰਸ ਸਰਕਾਰ ਨੇ ਨਸ਼ਿਆਂ ਦਾ ਲੱਕ ਤੋੜਿਆ ਤੇ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ: ਰਵਨੀਤ ਬਿਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਾਂਗਰਸ ਸਰਕਾਰ ਨੇ ਅੱਜ ਯਾਨੀ ਕਿ 16 ਮਾਰਚ, 2019 ਨੂੰ ਅਪਣੇ ਕਾਰਜਕਾਲ ਦੇ 2 ਸਾਲ ਪੂਰੇ ਕਰ ਲਏ ਹਨ। ਜਿੱਥੇ ਅਕਾਲੀ ਭਾਜਪਾ ਸਰਕਾਰ ਪੂਰੇ...

Ravneet Bittu

ਲੁਧਿਆਣਾ : ਪੰਜਾਬ ਵਿਚ ਕਾਂਗਰਸ ਸਰਕਾਰ ਨੇ ਅੱਜ ਯਾਨੀ ਕਿ 16 ਮਾਰਚ, 2019 ਨੂੰ ਅਪਣੇ ਕਾਰਜਕਾਲ ਦੇ 2 ਸਾਲ ਪੂਰੇ ਕਰ ਲਏ ਹਨ। ਜਿੱਥੇ ਅਕਾਲੀ ਭਾਜਪਾ ਸਰਕਾਰ ਪੂਰੇ ਸੂਬੇ ਵਿਚ ਕਾਂਗਰਸ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਜਨਤਾ ਦੇ ਹਿੱਤਾਂ ਵਾਲੀ ਸਰਕਾਰ ਦੱਸ ਕੇ ਅਨੇਕਾਂ ਉਪਲਬਧੀਆਂ ਗਿਣਵਾਈਆਂ ਹਨ।

ਰਵਨੀਤ ਬਿੱਟੂ ਮੁਤਾਬਿਕ ਉਨਹਾਂ ਦੀ ਸਰਕਾਰ ਨੇ ਨਸ਼ੇ ਦਾ ਲੱਕ ਤੋੜ ਦਿੱਤਾ ਤੇ ਗੈਂਗਸਟਰਾਂ ਦਾ ਸਫ਼ਾਇਆ ਕਰ ਦਿੱਤਾ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਧਾਰਮਿਕ ਗ੍ਰੰਥਾਂ ਦ ਬੇਅਦਬੀ ਕਰਨ ਵਾਲਿਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਹੈ। 

ਅਤੇ ਪਟਰੌਲ ਵੀ 5 ਰੁਪਏ ਸਸਤਾ ਕਰ ਦਿੱਤਾ ਹੈ ਨਾਲ ਹੀ ਉਨ੍ਹਾਂ ਨੇ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਨੂੰ ਨਾਕਾਮ ਕਰਾਰ ਦਿੱਤਾ ਹੈ ਤੇ ਕਿਹਾ ਕਿ ਇਹੀ ਕਾਰਨ ਸੀ ਕਿ ਲੋਕਾਂ ਨੇ ਅਕਾਲੀਆਂ ਨੂੰ ਤੀਜੇ ਨੰਬਰ ‘ਤੇ ਪਾ ਦਿੱਤਾ ਹੈ।