Rajasthan Fire News : ਅਨੂਪਗੜ੍ਹ ’ਚ ਕਪਾਹ ਫੈਕਟਰੀ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ
Rajasthan Fire News :ਨਰਮਾ ਅਤੇ ਪਿਕਅੱਪ, 30 ਕਰੋੜ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ, 5 ਫਾਇਰ ਬ੍ਰਿਗੇਡ ਅੱਗ ਬੁਝਾਉਣ ’ਚ ਲੱਗੀਆਂ
Rajasthan Fire News : ਅਨੂਪਗੜ੍ਹ ਵਿੱਚ ਇੱਕ ਕਾਟਨ ਫੈਕਟਰੀ ਦੇ ਨਰਮੇ ਨੂੰ ਅੱਗ ਲੱਗ ਗਈ, ਜਿਸ ਕਾਰਨ ਕਰੀਬ 25 ਤੋਂ 30 ਹਜ਼ਾਰ ਕੁਇੰਟਲ ਨਰਮਾ ਸੜ ਕੇ ਸੁਆਹ ਹੋ ਗਿਆ। ਇਸ ਨਾਲ ਕਰੀਬ 30 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ 12:15 ਵਜੇ ਨੈਸ਼ਨਲ ਹਾਈਵੇਅ ਨੰਬਰ 911 ’ਤੇ ਸਥਿਤ ਸੁਦੇਸ਼ ਕਾਟਨ ਫੈਕਟਰੀ ’ਚ ਵਾਪਰੀ।
ਇਹ ਵੀ ਪੜੋ:Amritsar News : ਸੇਵਾਮੁਕਤ ਫੌਜੀ ਦੇ ਮਾਰੀ ਗੋਲ਼ੀ, ਇਲਾਜ ਦੌਰਾਨ ਤੋੜਿਆ ਦਮ
ਫੈਕਟਰੀ ਮਾਲਕ ਬੰਸ਼ੀਲਾਲ ਜਸੂਜਾ ਨੇ ਦੱਸਿਆ ਕਿ ਮਜ਼ਦੂਰਾਂ ਨੇ ਕਮਰੇ ’ਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਜਦੋਂ ਤੱਕ ਉਹ ਮੌਕੇ ’ਤੇ ਪਹੁੰਚੇ, ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਤੋਂ ਬਾਅਦ ਅੱਗ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।
ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤੇਜ਼ ਹਵਾ ਕਾਰਨ ਅੱਗ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਅੱਗ ਲੱਗਣ ਕਾਰਨ ਫੈਕਟਰੀ ਵਿੱਚ ਰੱਖਿਆ 25 ਤੋਂ 30 ਹਜ਼ਾਰ ਕੁਇੰਟਲ ਨਰਮਾ ਅਤੇ ਪਿਕਅੱਪ ਸੜ ਕੇ ਸੁਆਹ ਹੋ ਗਿਆ, ਜਿਸ ਦੀ ਅੰਦਾਜ਼ਨ ਕੀਮਤ 30 ਕਰੋੜ ਰੁਪਏ ਹੈ। ਡੀਐੱਸਪੀ ਅਮਰਜੀਤ ਚਾਵਲਾ, ਵਪਾਰ ਮੰਡਲ ਦੇ ਪ੍ਰਧਾਨ ਮੋਹਿਤ ਛਾਬੜਾ, ਸਾਬਕਾ ਪ੍ਰਧਾਨ ਬੁਲਚੰਦ ਚੁੱਘ, ਪ੍ਰੇਮ ਨਾਗਪਾਲ, ਭਜਨ ਕਾਮਰਾ ਆਦਿ ਵੀ ਮੌਕੇ ’ਤੇ ਪਹੁੰਚ ਗਏ ਹਨ। ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜੋ:Abohar Fire News : ਅਬੋਹਰ ’ਚ ਬੀਆਰ ਕਾਟਨ ਫੈਕਟਰੀ ’ਚ ਲੱਗੀ ਭਿਆਨਕ ਅੱਗ
ਫੈਕਟਰੀ ਮਾਲਕ ਬੰਸੀ ਜਸੂਜਾ ਨੇ ਦੱਸਿਆ ਕਿ ਨਰਮਾ ਵਿੱਚ ਲੱਗੀ ਅੱਗ ਕੈਂਪਸ ਵਿੱਚ ਸਥਿਤ ਕਾਟਨ ਸੀਡ ਆਇਲ ਫੈਕਟਰੀ ਵਿੱਚ ਫੈਲ ਗਈ ਹੈ। ਜਿਸ ਕਾਰਨ 4 ਤੋਂ 5 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਸ ਫੈਕਟਰੀ ਵਿੱਚ ਨਰਮੇ ਦੇ ਬੀਜ ਅਤੇ ਤੇਲ ਦੀ ਵੱਡੀ ਮਾਤਰਾ ਹੈ ਅਤੇ 4 ਵੱਡੀਆਂ ਮਸ਼ੀਨਾਂ ਹਨ। ਅੱਗ ਲੱਗਣ ਦੇ 3 ਘੰਟੇ ਬਾਅਦ ਵੀ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ।
ਇਹ ਵੀ ਪੜੋ:India News: ਦੇਸ਼ ਦੇ 10 ਡਿਜ਼ਾਈਨਰ ਕਾਲਜਾਂ ’ਚ ਪਹਿਲੇ ਸਥਾਨ ’ਤੇ ਐਨਆਈਡੀ ਅਹਿਮਦਾਬਾਦ
ਅੱਗ ’ਤੇ ਕਾਬੂ ਪਾਉਣ ਲਈ ਅਨੂਪਗੜ੍ਹ, ਪਦਮਪੁਰ, ਰਾਏਸਿੰਘਨਗਰ, ਵਿਜੇਨਗਰ, ਗਜਸਿੰਘਪੂ ਤੋਂ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਪਹੁੰਚ ਗਈਆਂ ਹਨ। ਨਾਲ ਹੀ ਬੀਐੱਸਐੱਫ ਅਤੇ ਪ੍ਰਾਈਵੇਟ ਪਾਣੀ ਦੇ ਟੈਂਕਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਫੈਕਟਰੀ ਵਿੱਚ ਰੱਖੇ ਸੁਰੱਖਿਅਤ ਸਾਮਾਨ ਨੂੰ ਫੈਕਟਰੀ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਵਰਕਰਾਂ ਦੇ ਕੁਆਰਟਰ ਵੀ ਖ਼ਾਲੀ ਕਰਵਾ ਦਿੱਤੇ ਹਨ।
ਇਹ ਵੀ ਪੜੋ:Haryanan News : ਆਯੁਸ਼ਮਾਨ ਅਤੇ ਚਿਰਾਯੂ ਕਾਰਡ ਦੇ ਲਾਭਪਾਤਰੀਆਂ ਲਈ ਇਲਾਜ ਬੰਦ ਕਰਨ ਦਾ ਕੀਤਾ ਫੈਸਲਾ
ਵਪਾਰ ਮੰਡਲ ਦੇ ਪ੍ਰਧਾਨ ਮੋਹਿਤ ਛਾਬੜਾ ਨੇ ਦੱਸਿਆ ਕਿ ਮਾਰਕੀਟ ਵਿੱਚ ਮੌਜੂਦ ਸਾਰੇ ਅੱਗ ਬੁਝਾਊ ਸਿਲੰਡਰ ਮੰਗਵਾਏ ਗਏ ਹਨ ਪਰ ਉਹ ਸਾਰੇ ਨਾਕਾਫ਼ੀ ਹਨ।
ਡੀਐਸਪੀ ਅਮਰਜੀਤ ਚਾਵਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਕੌਮੀ ਮਾਰਗ ’ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਇਹ ਵੀ ਪੜੋ:Adampur Airport News : ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ 31 ਮਾਰਚ ਨੂੰ ਉਡਾਣਾਂ ਸ਼ੁਰੂ ਹੋਣਗੀਆਂ
ਅਨੂਪਗੜ੍ਹ ਦੇ ਕਾਰਜਸਾਧਕ ਫਾਇਰ ਅਫ਼ਸਰ ਸ਼ੇਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਕਰੀਬ 12 ਵਜੇ ਮਿਲੀ, ਜਿਸ ਤੋਂ ਬਾਅਦ ਅਨੂਪਗੜ੍ਹ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਨੂੰ ਮੌਕੇ ’ਤੇ ਭੇਜਿਆ ਗਿਆ ਅਤੇ ਆਸਪਾਸ ਦੀਆਂ ਚਾਰ ਨਗਰ ਕੌਂਸਲਾਂ ਦੀਆਂ ਫਾਇਰ ਬ੍ਰਿਗੇਡਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਜਿਸ ਵਿੱਚ ਰਾਏਸਿੰਘਨਗਰ, ਗਜਸਿੰਘਪੁਰ, ਪਦਮਪੁਰ ਅਤੇ ਵਿਜੇਨਗਰ ਦੇ ਫਾਇਰ ਬ੍ਰਿਗੇਡ ਸ਼ਾਮਲ ਸਨ। ਫਾਇਰ ਬ੍ਰਿਗੇਡ ਤੋਂ ਇਲਾਵਾ ਪ੍ਰਾਈਵੇਟ ਟੈਂਕਰ ਅਤੇ ਬੀਐੱਸਐੱਫ ਦੇ ਪਾਣੀ ਦੇ ਟੈਂਕਰ ਵੀ ਮੌਕੇ ’ਤੇ ਬੁਲਾਏ ਗਏ। ਅੱਗ ਦੀ ਇਸ ਘਟਨਾ ’ਤੇ ਕਾਬੂ ਪਾਉਣ ’ਚ 3 ਤੋਂ 4 ਘੰਟੇ ਹੋਰ ਲੱਗ ਸਕਦੇ ਹਨ।
ਇਹ ਵੀ ਪੜੋ:LIC News : LIC ਕਰਮਚਾਰੀਆਂ ਨੂੰ ਮਿਲਿਆ ਹੋਲੀ ਦਾ ਤੋਹਫਾ, 17 ਫ਼ੀਸਦੀ ਵਾਧੇ ਨਾਲ ਮਿਲੇਗੀ ਤਨਖ਼ਾਹ
ਅਨੂਪਗੜ੍ਹ ਦੇ SHO ਅਨਿਲ ਕੁਮਾਰ ਨੇ ਦੱਸਿਆ ਕਿ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਕੁਝ ਸਮੇਂ ਲਈ ਹਾਈਵੇਅ ’ਤੇ ਆਵਾਜਾਈ ਨੂੰ ਦੋਵੇਂ ਪਾਸੇ ਤੋਂ ਰੋਕ ਕੇ ਭੀੜ ਨੂੰ ਮੌਕੇ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ। ਇਸ ਤੋਂ ਬਾਅਦ ਫੈਕਟਰੀ ਦੇ ਅੰਦਰ ਪੂਰੀ ਤਲਾਸ਼ੀ ਲਈ ਗਈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਪਿਕਅੱਪ ਗੱਡੀ ਸੜ ਗਈ।
ਇਹ ਵੀ ਪੜੋ:ludhiana News : ਲੁਧਿਆਣਾ ’ਚ ਸਬ-ਇੰਸਪੈਕਟਰ ਦੇ ਪਤੀ ਨੇ ਗੁਆਂਢੀ ਦੇ ਸਿਰ ’ਤੇ ਮਾਰੀ ਇੱਟ
(For more news apart from A terrible fire broke out in Anupgarh cotton factory News in Punjabi, stay tuned to Rozana Spokesman)