17 ਅਪ੍ਰੈਲ ਤੱਕ ਕਣਕ ਦੀ ਕਟਾਈ ਨਾ ਕਰਨ ਦੀ ਚੇਤਾਵਨੀ: ਪੀਏਯੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਲਈ ਅਲਰਟ ਜਾਰੀ

Punjab agriculture university release alert to farmer about weather

ਲੁਧਿਆਣਾ: ਪੰਜਾਬ ਵਿਚ ਕਣਕ ਦੀ ਫਸਲ ਪੱਕ ਚੁੱਕੀ ਹੈ। ਕਿਸਾਨ ਕਣਕ ਦੀ ਕਟਾਈ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੂੰ ਇਸ ਵਾਰ ਕਣਕ ਤੋਂ ਵਧੇਰੇ ਫਾਇਦਾ ਹੋਣ ਦੀ ਉਮੀਦ ਹੈ ਪਰ ਕਿਸਾਨਾਂ ਦੀ ਉਮੀਦ ਤੇ ਮੌਸਮ ਦਾ ਵਿਗਾੜ ਪਾਣੀ ਫੇਰ ਸਕਦਾ ਹੈ। ਪ੍ਰਦੇਸ਼ ਵਿਚ ਆਗਾਮੀ ਦੋ ਦਿਨਾਂ ਵਿਚ ਵੈਸਟਰਨ ਡਿਸਟਰਬ ਫਿਰ ਤੋਂ ਐਕਟਿਵ ਹੋਣ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਲਈ ਮੁਸੀਬਤ ਵਧ ਸਕਦੀ ਹੈ।

ਇਸ ਲਈ ਕਿਸਾਨਾਂ ਲਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ 17 ਅਪ੍ਰੈਲ ਤੱਕ ਕਣਕ ਨਾ ਵੱਢੀ ਜਾਵੇ। ਪੰਜਾਬ ਦੇ ਖੇਤੀ ਵਿਸ਼ਵ ਵਿਦਿਆਲਿਆ ਦੇ ਮੌਸਮ ਵਿਭਾਗ ਦੀ ਵਿਗਿਆਨਿਕ ਡਾ. ਕੇਕੇ ਗਿਲ ਨੇ ਦੱਸਿਆ ਕਿ 16 ਅਤੇ 17 ਅਪ੍ਰੈਲ ਨੂੰ ਦੇਸ਼ ਵਿਚ ਧੂੜ, ਮਿੱਟੀ, ਗੜ੍ਹੇ ਅਤੇ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾ ਚਲਣ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਕੁਝ ਜ਼ਿਲ੍ਹਿਆਂ ਵਿਚ ਤੇਜ਼ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਡਾ. ਕੇਕੇ ਗਿਲ ਨੇ ਅੱਗੇ ਦੱਸਿਆ ਕਿ ਪੰਜਾਬ ਖੇਤੀ ਵਿਸ਼ਵ ਵਿਦਿਆਲਿਆ ਕੋਲ ਪੰਜ ਲੱਖ ਕਿਸਾਨਾਂ ਦਾ ਡਾਟਾ ਹੈ। ਇਹਨਾਂ ਸਾਰੇ ਕਿਸਾਨਾਂ ਦਾ ਐਸਐਸਐਸ ਅਤੇ ਕਿਸਾਨ ਐਪ ਦੁਆਰਾ ਆਉਣ ਵਾਲੇ ਦਿਨਾਂ ਵਿਚ ਮੌਸਮ ਦੇ ਖਰਾਬ ਹੋਣ ਤੇ ਅਲਰਟ ਜਾਰੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜੇਕਰ ਉਹਨਾਂ ਖੇਤਾਂ ਵਿਚੋਂ ਫਸਲ ਕੱਟ ਲਈ ਹੈ ਤਾਂ ਉਸ ਨੂੰ ਸੁਰੱਖਿਅਤ ਥਾਂ ਤੇ ਸੰਭਾਲ ਕੇ ਰੱਖ ਲੈਣ। ਤੇਜ਼ ਬਾਰਿਸ਼ ਹੋਣ ਕਰਕੇ ਖੇਤਾਂ ਵਿਚ ਪਾਣੀ ਦੇ ਨਿਕਾਸ ਦੀ ਵੀ ਵਿਵਸਥਾ ਕਰ ਲੈਣ।

ਕਟਾਈ ਨੂੰ ਫਿਲਹਾਲ 17 ਅਪ੍ਰੈਲ ਤੱਕ ਟਾਲ ਦਿੱਤਾ ਜਾਵੇ ਜਿਸ ਨਾਲ ਨੁਕਸਾਨ ਹੋਣ ਤੋਂ ਬਚਿਆ ਜਾ ਸਕਦਾ ਹੈ। ਡਾ. ਗਿਲ ਨੇ ਇਹ ਵੀ ਕਿਹਾ ਕਿ ਜੇਕਰ ਤੇਜ਼ ਹਵਾ ਵਿਚ ਗੜ੍ਹੇ ਪੈਂਦੇ ਹਨ ਤਾਂ ਉਹਨਾਂ ਨਾਲ ਕਣਕ ਦੇ ਨਾਲ ਨਾਲ ਦੂਜੀਆਂ ਫਸਲਾਂ ਦਾ ਵੀ ਨੁਕਸਾਨ ਹੋਵੇਗਾ। ਸ਼ਨੀਵਾਰ ਨੂੰ ਕਈ ਜ਼ਿਲ੍ਹਿਆਂ ਵਿਚ ਦਿਨ ਦੇ ਸਮੇਂ ਹਲਕੀ ਬਾਰਿਸ਼ ਹੁੰਦੀ ਰਹੀ ਅਤੇ ਬੱਦਲ ਛਾਏ ਰਹੇ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।

ਇਸ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਈ। ਅੰਮ੍ਰਿਤਸਰ ਵਿਚ ਵਧ ਤਾਪਮਾਨ 30.3 ਡਿਗਰੀ, ਬਠਿੰਡਾ ਵਿਚ 32.2, ਚੰਡੀਗੜ੍ਹ ਵਿਚ 33.5, ਜਲੰਧਰ ਵਿਚ 30.3, ਕਪੂਰਥਲਾ ਵਿਚ 29.3, ਲੁਧਿਆਣਾ ਵਿਚ 31.7 ਅਤੇ ਪਟਿਆਲਾ ਵਿਚ 34.1 ਡਿਗਰੀ ਸੈਲਸੀਅਸ ਤੱਕ ਰਿਹਾ।