118 ਸਾਲਾ ਸਭ ਤੋਂ ਵੱਧ ਉਮਰ ਦਾ ਰਿਕਾਰਡ ਬਣਾਉਣ ਵਾਲੀ ਬੇਬੇ ਕਰਤਾਰ ਕੌਰ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ ਦੀ ਦਾਦੀ ਬੇਬੇ ਕਰਤਾਰ ਕੌਰ ਦਾ ਸੋਮਵਾਰ ਨੂੰ ਦਿਹਾਂਤ ਹੋ ਜਾਣ ਦੀ ਸੂਚਨਾ ਮਿਲੀ ਹੈ...

Kartar Kaur

ਫਿਰੋਜ਼ਪੁਰ : ਸੀਨੀਅਰ ਕਾਂਗਰਸੀ ਆਗੂ ਬਿੱਟੂ ਸਾਂਘਾ ਦੀ ਦਾਦੀ ਬੇਬੇ ਕਰਤਾਰ ਕੌਰ ਦਾ ਸੋਮਵਾਰ ਨੂੰ ਦਿਹਾਂਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸ ਦਈਏ ਕਿ ਬੇਬੇ ਕਰਤਾਰ ਕੌਰ 118 ਸਾਲਾਂ ਦੇ ਸਨ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਸਾਢੇ 4 ਵਜੇ ਛਾਉਣੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਬੇਬੇ ਕਰਤਾਰ ਕੌਰ ਦੇ ਦਿਹਾਂਤ ‘ਤੇ ਜ਼ਿਲ੍ਹੇ ਦੀਆਂ ਰਾਜਨੀਤਕ, ਧਾਰਮਿਕ ਤੇ ਸਮਾਜ-ਸੇਵੀ ਸੰਸਥਾਵਾਂ ਵੱਲਂ ਸਾਂਘਾ ਅਤੇ ਖੋਸਾ ਪਰਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਬੇਬੇ ਕਰਤਾਰ ਕੌਰ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਦਾਦੀ ਸੱਸ ਸਨ। ਜ਼ਿਕਰਯੋਗ ਹੈ ਕਿ ਕਰਤਾਰ ਕੌਰ ਨੇ ਮਰਨ ਤੋਂ ਪਹਿਲਾਂ ਵਿਸ਼ਵ ਰਿਕਾਰਡ ਬਣਾਇਆ ਸੀ। ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ 118 ਸਾਲਾ ਬਿਰਧ ਔਰਤ ਕਰਤਾਰ ਕੌਰ ਨੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਜਪਾਨ ਦੀ 116 ਸਾਲਾ ਜ਼ਿੰਦਾ ਔਰਤ ਦਾ ਖਿਤਾਬ ਪਾਉਣ ਵਾਲੀ ਔਰਤ ਦਾ ਫਿਰੋਜ਼ਪੁਰ ਦੀ ਕਰਤਾਰ ਕੌਰ ਨੇ 118 ਸਾਲਾਂ ਨਾਲ ਰਿਕਾਰਡ ਤੋੜ ਦਿੱਤਾ ਸੀ।

ਕਰਤਾਰ ਕੌਰ ਦੇ ਪੰਜ ਭਰਾ ਸੀ ਜਿਨ੍ਹਾਂ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਕੁਝ ਦਿਨ ਪਹਿਲਾਂ ਮਾਤਾ ਨੂੰ ਦਿਲ ਦਾ ਦੌਰਾ ਪੈਣ ‘ਤੇ ਪਰਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਇਲਾਜ ਲਈ ਲੈ ਗਏ ਸੀ, ਜਿੱਥੇ ਡਾਕਟਰ ਨੇ ਉਨ੍ਹਾਂ ਦੀ ਜ਼ਿਆਦਾ ਉਮਰ ਹੋਣ ਕਾਰਨ ਆਪ੍ਰੇਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਪਰਵਾਰ ਦੇ ਕਹਿਣ ‘ਤੇ ਡਾਕਟਰਾਂ ਨੇ ਮਾਤਾ ਦੇ ਦਿਨ ਦਾ ਆਪ੍ਰੇਸ਼ਨ ਕਰਕੇ ਉਸ ਦੇ ਦਿਨ ਨੂੰ ਪੇਸਮੇਕਰ ਪਾ ਦਿੱਤਾ ਸੀ।