ਡੇਂਗੂ ਹੋਵੇ ਤਾਂ ਦਬ ਕੇ ਪੀਉ ਨਾਰੀਅਲ ਪਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸਲ ਵਿਚ ਡੇਂਗੂ ਕਾਰਨ ਡੀਹਾਈਡ੍ਰੇਸ਼ਨ ਹੁੰਦਾ ਹੈ। ਅਜਿਹੇ ਵਿਚ ਮਰੀਜ਼ ਲਈ ਨਾਰੀਅਲ ਪਾਣੀ ਫ਼ਾਇਦੇਮੰਦ ਹੁੰਦਾ ਹੈ।

photo

 

 ਮੁਹਾਲੀ: ਬਾਰਸ਼ ਦੇ ਮੌਸਮ ’ਚ ਕੁੱਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਆਉਣ ਦਾ ਅੰਦਾਜ਼ਾ ਕਈ ਵਾਰ ਸਾਨੂੰ ਨਹੀਂ ਰਹਿੰਦਾ। ਹੁਣ ਡੇਂਗੂ ਤੇ ਚਿਕਨਗੁਨੀਆਂ ਵਰਗੀਆਂ ਬੀਮਾਰੀਆਂ ਨੂੰ ਹੀ ਲੈ ਲਵੋ। ਇਨ੍ਹਾਂ ਵਿਚ ਚੰਗਾ-ਭਲਾ ਸਿਹਤਮੰਦ ਵਿਅਕਤੀ ਵੀ ਇਕ ਮੱਛਰ ਦੇ ਕੱਟਣ ਨਾਲ ਬਿਮਾਰ ਪੈ ਸਕਦਾ ਹੈ। ਡੇਂਗੂ ਹੋਣ ’ਤੇ ਮਰੀਜ਼ ਨੂੰ ਤੇਜ਼ ਬੁਖ਼ਾਰ ਹੁੰਦਾ ਹੈ।

ਇਹ  ਵੀ ਪੜ੍ਹੋ: ਦਾਦੀ ਨੇ ਪੜ੍ਹਨ ਲਈ ਕਿਹਾ ਤਾਂ 11 ਸਾਲਾ ਪੋਤੇ ਨੇ ਚੁੱਕਿਆ ਖੌਫਨਾਕ ਕਦਮ 

ਇਸ ਤੋਂ ਇਲਾਵਾ ਸਿਰਦਰਦ, ਅੱਖਾਂ ਪਿੱਛੇ ਦਰਦ, ਉਲਟੀਆਂ ਤੇ ਘਬਰਾਹਟ ਮਹਿਸੂਸ ਹੋਣਾ ਆਦਿ ਵਰਗੇ ਲੱਛਣ ਵੀ ਦਿਖਾਈ ਦਿੰਦੇ ਹਨ। ਜੇਕਰ ਕਿਸੇ ਨੂੰ ਡੇਂਗੂ ਨੇ ਅਪਣੀ ਗਿ੍ਰਫ਼ਤ ’ਚ ਲੈ ਲਿਆ ਹੈ ਤਾਂ ਉਸ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਡੇਂਗੂ ਤੋਂ ਪੀੜਤ ਵਿਅਕਤੀ ਨੂੰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਅਸਲ ਵਿਚ ਡੇਂਗੂ ਕਾਰਨ ਡੀਹਾਈਡ੍ਰੇਸ਼ਨ ਹੁੰਦਾ ਹੈ। ਅਜਿਹੇ ਵਿਚ ਮਰੀਜ਼ ਲਈ ਨਾਰੀਅਲ ਪਾਣੀ ਫ਼ਾਇਦੇਮੰਦ ਹੁੰਦਾ ਹੈ।

ਇਹ  ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਵਾਲਿਆਂ ਨੂੰ ਕੀ ਸੁੱਝੀ ਕਿ ਉਹ ਪੰਥਕ-ਮੀਡੀਆ ਦੇ ਰਾਖੇ ਹੋਣ ਦਾ ਦਾਅਵਾ ਕਰਨ ਲੱਗ ਪਏ?

ਇਹ ਮਿਨਰਲਜ਼ ਤੇ ਇਲੈਕਟ੍ਰੋਲਾਈਟਸ ਦਾ ਇਕ ਨੈਚੁਰਲ ਸ੍ਰੋਤ ਹੈ। ਜੇ ਕੋਈ ਡੇਂਗੂ ਤੋਂ ਜਲਦ ਰਿਕਵਰੀ ਚਾਹੁੰਦਾ ਹੈ ਤੇ ਪਲੇਟਲੈਟਸ ਵਧਾਉਣਾ ਚਾਹੁੰਦਾ ਹੈ ਤਾਂ ਉਸ ਨੇ ਰਸੇਦਾਰ ਤੇ ਖੱਟੇ ਫਲਾਂ ਨੂੰ ਅਪਣੇ ਖਾਣ-ਪੀਣ ’ਚ ਸ਼ਾਮਲ ਕਰਨਾ ਚਾਹੀਦਾ ਹੈ। ਨਾਰੀਅਲ ਪਾਣੀ ਪੀਣ ਨਾਲ ਨਾ ਸਿਰਫ਼ ਚਿਹਰੇ ’ਤੇੇ ਤਾਜ਼ਗੀ ਆਉਂਦੀ ਹੈ, ਸਗੋਂ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।