ਬੀਤੇ ਪੰਜ ਸਾਲਾਂ ਵਿਚ ਪ੍ਰਨੀਤ ਕੌਰ ਵੱਲੋਂ ਪਟਿਆਲਾ ਦਿਹਾਤੀ ਹਲਕੇ ਦਾ ਕੀਤਾ ਗਿਆ ਵਿਕਾਸ
ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ
ਪੰਜਾਬ- ਪਟਿਆਲਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਜਿਹਨਾਂ ਵਿਚੋਂ ਹਲਕਾ ਪਟਿਆਲਾ ਦਿਹਾਤੀ ਦੇ ਕੀਤੇ ਪ੍ਰਮੁੱਖ ਕੰਮਾਂ ਦੀ ਸੂਚੀ ਇਸ ਪ੍ਰਕਾਰ ਹੈ- ਪਟਿਆਲਾ ਦਿਹਾਤੀ ਹਲਕੇ ਦੇ ਪਿੰਡਾਂ ਦੀਆਂ ਕੁੱਲ 162 ਕਿ.ਮੀ ਸੜਕਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਪਿੰਡ ਸਿਊਣਾ ਅਤੇ ਧੰਗੇੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਪਗ੍ਰੇਡ ਕਰ ਕੇ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ।
ਏਕਤਾ ਨਗਰ ਵਿਖੇ ਧਰਮਸ਼ਾਲਾ ਦੇ ਨਵੀਨੀਕਰਨ ਲਈ ਫੰਡ ਵੀ ਜਾਰੀ ਕਰ ਲਿਆ ਗਿਆ ਹੈ ਅਤੇ ਪਾਰਕਾਂ ਦੇ ਸੁੰਦਰੀਕਰਨ ਵੀ ਕਰਾਇਆ ਜਾ ਰਿਹਾ ਹੈ। ਪਟਿਆਲਾ ਦਿਹਾਤੀ ਪਿੰਡ ਵਿਚ ਜਿੱਥੇ ਪਿੰਡ ਸਿੱਧੂਵਾਲ ਵਿਖੇ ''ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ'' ਲਿਆਂਦੀ ਗਈ ਉੱਥੇ '' ਪੰਜਾਬ ਸਪੋਰਟ ਯੂਨੀਵਰਸਿਟੀ'' ਦੀ ਉਸਾਰੀ ਲਈ 100 ਏਕੜ ਜ਼ਮੀਨ ਮੁਹੱਈਆ ਕਰਵਾਈ ਗਈ।
ਪਟਿਆਲਾ ਦਿਹਾਤੀ ਦੇ ਰਾਜਪੁਰਾ ਰੋਡ ਨੂੰ ਸਰਹਿੰਦ ਰੋਡ ਨਾਲ ਜੋੜਨ ਵਾਲੇ ਉੱਤਰੀ ਬਾਈਪਾਸ ਦਾ ਨਵੀਨੀਕਰਨ ਅਤੇ ਰੇਲਵੇ ਸਟੇਸ਼ਨ ਤੋਂ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਰੋਡ ਦਾ ਨਵੀਨੀਕਰਨ ਵੀ ਕਰਵਾਇਆ ਜਾ ਰਿਹਾ ਹੈ। ਪਟਿਆਲਾ ਦਿਹਾਤੀ ਹਲਕੇ ਦੇ ਉਲੀਕੇ ਗਏ ਮੁੱਖ ਕੰਮ-
1. ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ 4-5 ਪਿੰਡਾਂ ਦਾ ਜੋਨ ਬਣਾ ਕੇ ਸਟੇਡੀਅਮ ਬਣਾਏ ਜਾਣਗੇ।
2. ਪਿੰਡਾਂ ਦਾ ਬਿਹਤਰ ਸਫਾਈ ਲਈ ਗੰਦੇ ਪਾਣੀ ਦੇ ਨਿਕਾਸ ਪ੍ਰਬੰਧ ਅਤੇ ਛੱਪੜਾਂ ਨੂੰ ਸੀਚੇਵਾਲ ਪ੍ਰੋਜੈਕਟ ਅਨੁਸਾਰ ਬਣਾਇਆ ਜਾਵੇਗਾ।
3. ਪਿੰਡਾਂ ਦੇ ਸਕੂਲਾਂ ਦੀਆਂ ਬਿਲਡਿੰਗਾਂ ਦਾ ਨਵੀਨੀਕਰਨ ਕਰ ਕੇ ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾਣਗੀਆਂ।
4. ਵਧੀਆ ਸਿਹਤ ਸਹੂਲਤਾਂ ਦੇਣ ਲਈ ਹੈਲਥ ਸੈਟਰਾਂ ਦਾ ਸੁਧਾਰ ਅਤੇ ਵਧੀਆ ਡਾਕਟਰਾਂ ਦੇ ਪ੍ਰਬੰਧ ਕੀਤੇ ਜਾਣਗੇ।
5. ਪਿੰਡਾਂ ਦੀਆਂ ਲਿੰਕ ਸੜਕਾਂ ਜੋ ਨਵੀਆਂ ਬਂਨ ਵਾਲੀਆਂ ਹਨ, ਜਲਦੀ ਬਣਾਈਆਂ ਜਾਣਗੀਆਂ।