Giddarbaha News : ਗਿੱਦੜਬਾਹਾ ’ਚ ਤਲਾਬ ’ਚ ਡੁੱਬਣ ਕਾਰਨ ਦੋ ਬੱਚੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Giddarbaha News : ਖੇਡਦੇ -ਖੇਡਦੇ ਬੱਚੀਆਂ ਨੇ ਤਲਾਬ ਵਿਚ ਮਾਰੀ ਛਾਲ

ਤਲਾਬ ’ਚ ਡੁੱਬਣ ਕਾਰਨ ਦੋ ਬੱਚੀਆਂ ਦੀ ਹੋਈ ਮੌਤ

Giddarbaha News : ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਿਖੇ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਦੋ ਬੱਚੀਆਂ ਦੀ ਜਲਘਰ ਦੀਆਂ ਡਿੱਗੀਆਂ ‘ਚ ਡੁੱਬਣ ਕਾਰਨ ਮੌਤ ਹੋ ਗਈ।  

ਇਹ ਵੀ ਪੜੋ:IPL 2024 : ਮੈਚ ਦੇਖਣ ਗਏ ਨੌਜਵਾਨ ਦੀ ਵਿਗੜੀ ਸਿਹਤ, ਐਸੋਸੀਏਸ਼ਨ 'ਤੇ ਹੋਈ FIR ਦਰਜ

ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਵਿਖੇ ਫ਼ਸਲ ਦਾ ਸੀਜਨ ਲਗਾਉਣ ਆਏ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਨਾਲ ਸਬੰਧਿਤ ਬੱਚੇ ਜਲਘਰ ਦੇ ਪਿਛਲੇ ਪਾਸੇ ਬਣੇ ਪਾਰਕ ਤੋਂ ਜਲਘਰ ਵੱਲ ਗਏ। ਇਸ ਦੌਰਾਨ ਸ਼ਰਾਰਤਾਂ ਕਰਦਿਆ ਤਿੰਨ ਬੱਚੀਆਂ ਜਲਘਰ ਦੀਆਂ ਡਿੱਗੀਆਂ ’ਚ ਅਚਾਨਕ ਨਹਾਉਣ ਲਈ ਛਾਲ ਮਾਰ ਦਿੱਤੀ। ਇਸ ਦੌਰਾਨ ਦੋ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਦਾ ਬਚਾ ਲਿਆ ਗਿਆ ਹੈ।

ਇਹ ਵੀ ਪੜੋ:Parvinder Singh Lapara : ਲੁਧਿਆਣੇ ’ਚ ਟਕਸਾਲੀ ਕਾਂਗਰਸੀ ਕੌਂਸਲਰ ਰਹੇ ਪਰਵਿੰਦਰ ਸਿੰਘ ਲਾਪਰਾਂ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ

ਪੁਲਿਸ ਜਾਂਚ ਅਨੁਸਾਰ ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਹੈ ਜੋ ਕਣਕ ਦੇ ਫ਼ਸਲ ਦੇ ਸੀਜਨ ਦੌਰਾਨ ਇੱਥੇ ਆਇਆ ਹੈ ਅਤੇ ਇਥੇ ਹੀ ਝੁੱਗੀਆਂ ‘ਚ ਰਹਿ ਰਿਹਾ ਹੈ। ਮਿਰਤਕ ਬੱਚੀਆਂ ਦੀ ਪਹਿਚਾਣ ਪ੍ਰੀਤੀ (13), ਮਧੂ (12) ਵਜੋਂ ਹੋਈ ਹੈ। ਜਦਕਿ ਇਸ ਦੌਰਾਨ ਪੁਚਕੀ (13) ਦਾ ਬਚਾਅ ਹੋ ਗਿਆ।  
ਪੁਲਿਸ ਨੇ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਜਾਇਆ ਗਿਆ ਹੈ।

(For more news apart from  Two girls died due  drowning in pond in Giddarbaha  News in Punjabi, stay tuned to Rozana Spokesman)