ਭਿਆਨਕ ਸੜਕ ਹਾਦਸੇ 'ਚ 2 ਦੀ ਮੌਤ, 1 ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਿੰਡਾ ਸਥਿਤ ਪਿੰਡ ਬੂਥਗੜ੍ਹ ਦੇ ਨੇੜੇ ਇਕ ਟਿੱਪਰ ਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਵਿਚ ਪਤੀ ਪਤਨੀ ਹਾਦਸੇ ਦਾ ਸ਼ਿਕਾਰ ਹੋ ਗਏ।

Two dead in road accident

ਮੋਰਿੰਡਾ, ਮੋਰਿੰਡਾ ਸਥਿਤ ਪਿੰਡ ਬੂਥਗੜ੍ਹ ਦੇ ਨੇੜੇ ਇਕ ਟਿੱਪਰ ਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਵਿਚ ਪਤੀ ਪਤਨੀ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸ ਦਈਏ  ਕਿ ਸੜਕ ਹਾਦਸੇ ਵਿਚ ਮੋਟਰਸਾਈਕਲ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਦਕਿ ਉਸਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੋਰਿੰਡਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੁੱਚਾ ਸਿੰਘ ਵਾਸੀ ਪਿੰਡ ਅਮਰਾਲਾ ਅਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਮੋਦੀ ਕੰਸਟ੍ਰਕਸ਼ਨ ਕੰਪਨੀ ਦੇ ਪਲਾਂਟ ਦੇ ਨੇੜੇ ਟਿੱਪਰ ਨਾਲ ਹੋਏ ਸੜਕ ਹਾਦਸੇ ਵਿਚ ਉਸਦੀ ਪਤਨੀ ਬਲਜਿੰਦਰ ਕੌਰ (55) ਦੀ ਮੌਕੇ 'ਤੇ ਹੀ ਮੌਤ ਹੋ ਗਈ।