Navjot Singh Sidhu ਨੂੰ ਹੱਥ ਜੋੜ ਕੇ ਬੇਨਤੀ ਕਰਦਾ Congress ਛੱਡ ਕੇ ਆਜੋ: Bubby Badal
ਇਸ ਕਰ ਕੇ ਅੱਜ ਜਿਹੜੀ ਉਹਨਾਂ ਨੇ ਬੈਠਕ ਕੀਤੀ ਸੀ ਉਸ ਵਿਚ ਖਾਸ...
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਫਿਰ ਤੋਂ ਗਰਮਾਹਟ ਦੇਖਣ ਨੂੰ ਮਿਲ ਰਹੀ ਹੈ। ਹੁਣ ਪੰਜਾਬ ਵਿਚ ਤੀਜੇ ਬਦਲ ਦੀਆਂ ਚਰਚਾਂ ਸ਼ੁਰੂ ਹੋ ਚੁੱਕੀਆਂ ਹਨ। ਇਸ ਬਾਬਤ ਬੱਬੀ ਬਾਦਲ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਿਆਸਤ ਵੀ ਠੱਪ ਹੋ ਗਈ ਸੀ ਅਜਿਹੇ ਸਮੇਂ ਵਿਚ ਉਹਨਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਸੀ ਸਗੋਂ ਸੇਵਾ ਕਰਨੀ ਚਾਹੀਦੀ ਹੈ।
ਉਹਨਾਂ ਵੱਲੋਂ ਜਿੰਨਾ ਹੋ ਸਕਿਆ ਉਹਨਾਂ ਨੇ ਵੀ ਇਸ ਸੇਵਾ ਵਿਚ ਯੋਗਦਾਨ ਪਾਇਆ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਵਿਚ ਬਹੁਤ ਕੰਮ ਕੀਤਾ ਹੈ ਉਹਨਾਂ ਨੂੰ ਪਤਾ ਹੈ ਕਿ ਪੈਸੇ ਨਾਲ ਤੇ ਚਲਾਕੀ ਨਾਲ ਚੋਣਾਂ ਨੂੰ ਕਿਸ ਤਰ੍ਹਾਂ ਚੋਰੀ ਕਰਨਾ ਹੈ ਉਸ ਬਾਰੇ ਉਹਨਾਂ ਨੂੰ ਪਤਾ ਹੈ। ਜਿੰਨਾ ਸਮਾਂ ਉਹਨਾਂ ਦੀ ਤੀਜੀ ਧਿਰ ਨਹੀਂ ਬਣਦੀ ਉੰਨਾ ਚਿਰ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਮਜੀਠੀਆ ਪਰਿਵਾਰ ਨੇ ਰਲ ਮਿਲ ਕੇ ਦੂਜੀਆਂ ਪਾਰਟੀਆਂ ਨੂੰ ਲੜਾ ਕੇ ਅਪਣਾ ਫ਼ਾਇਦਾ ਕੱਢਣਾ ਹੈ।
ਇਸ ਕਰ ਕੇ ਅੱਜ ਜਿਹੜੀ ਉਹਨਾਂ ਨੇ ਬੈਠਕ ਕੀਤੀ ਸੀ ਉਸ ਵਿਚ ਖਾਸ ਮੁੱਦਾ ਇਹੀ ਰਿਹਾ ਕਿ ਚਾਹੇ ਕੋਈ ਵੀ ਕੁਰਬਾਨੀ ਦੇਣੀ ਪੈ ਜਾਵੇ ਪਰ ਪੰਜਾਬ ਦੇ ਲੋਕਾਂ ਨੂੰ ਤੀਜੇ ਬਦਲ ਦਾ ਆਪਸ਼ਨ ਦੇਵਾਂਗੇ। ਇਸ ਵਿਚ ਸਭ ਤੋਂ ਪਹਿਲਾਂ ਸੇਖਵਾਂ, ਰਵਿੰਦਰ ਅਤੇ ਹੋਰ ਟਕਸਾਲੀ ਆਗੂਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ ਤੋਂ ਬਾਕੀ ਜੋ ਹੋਰ ਲੀਡਰ ਹਨ ਉਹਨਾਂ ਨੂੰ ਇਸ ਵਿਚ ਸ਼ਾਮਲ ਹੋਣਾ ਪਵੇਗਾ, ਇਸ ਤੋਂ ਬਾਅਦ ਬਸਪਾ, ਆਪ ਵਰਗੀਆਂ ਪਾਰਟੀਆਂ ਆਉਣਗੀਆਂ।
ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਬੇਨਤੀ ਕੀਤੀ ਹੈ ਕਿ ਉਹ ਕਾਂਗਰਸ ਛੱਡ ਕੇ ਆ ਜਾਣ ਕਿਉਂ ਕਿ ਲੋਕਾਂ ਦੀ ਉਹਨਾਂ ਨਾਲ ਇਕ ਰੀਝ ਜੁੜੀ ਹੋਈ ਹੈ ਕਿ ਸਿੱਧੂ ਚੰਗਿਆਂ ਵਿਚ ਖੜੇਗਾ, ਮਾੜਿਆਂ ਵਿਚ ਨਹੀਂ ਤੇ ਹੁਣ ਸਿੱਧੂ ਨੂੰ ਹਿੰਮਤ ਕਰ ਕੇ ਚੰਗਿਆਂ ਵਿਚ ਆ ਜਾਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਜੇ ਉਹਨਾਂ ਨਾਲ ਸ਼ਾਮਲ ਹੁੰਦੇ ਹਨ ਤਾਂ ਉਹਨਾਂ ਨੂੰ ਖੁਸ਼ੀ ਹੋਵੇਗੀ ਪਰ ਸਿੱਧੂ ਉਹਨਾਂ ਦੀ ਕਮਜ਼ੋਰੀ ਨਹੀਂ ਹੈ ਕਿ ਜੇ ਸਿੱਧੂ ਉਹਨਾਂ ਨਾਲ ਸ਼ਾਮਲ ਨਹੀਂ ਹੋਏ ਤਾਂ ਤੀਜਾ ਧਿਰ ਇਕੱਠਾ ਨਹੀਂ ਹੋਵੇਗਾ।
ਉਹ ਸਿੱਧੂ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਪੰਜਾਬ ਦੇ ਹੱਕ ਵਿਚ ਖੜਨ। ਲੋੜ ਹੈ ਇਹ ਸੋਚਣ ਦੀ ਕਿ ਉਹ ਲੋਕਾਂ ਦੇ ਮਾਪਦੰਡ ਤੇ ਕਿਵੇਂ ਖਰੇ ਉਤਰ ਸਕਦੇ ਹਨ। ਨਵਜੋਤ ਸਿੱਧੂ ਨੂੰ ਲੋਕ ਉਹਨਾਂ ਦੀ ਸ਼ਵੀ ਚੰਗੀ ਹੋਣ ਕਰ ਕੇ ਅੱਗੇ ਲਾਉਣਗੇ। ਬੀਜ ਘੁਟਾਲੇ ਤੋਂ ਇਕ ਗੱਲ ਫਿਰ ਤੋਂ ਸਾਫ ਹੋਈ ਹੈ ਕਿ ਜਿਹੜੇ ਠੱਗ, ਚੋਰ ਤੇ ਚਾਰ ਪੈਸੇ ਬੇਇਮਾਨੀ ਨਾਲ ਕਮਾਉਣ ਵਾਲੇ ਸਨ ਉਹਨਾਂ ਨੇ ਪਹਿਲਾਂ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਕੰਮ ਕੀਤਾ ਤੇ ਜਦੋਂ ਕਾਂਗਰਸ ਆ ਗਈ ਤਾਂ ਉਹਨਾਂ ਨੇ ਕਾਂਗਰਸ ਦੇ ਮੰਤਰੀ ਫੜ ਲਏ।
ਇਹ ਅੰਦਰੋ ਤਾਂ ਇਕੱਠੇ ਹਨ ਪਰ ਲੋਕਾਂ ਨੂੰ ਲੜਾਉਣ ਲਈ ਇਹ ਅਜਿਹੇ ਘੁਟਾਲੇ ਕਰ ਰਹੇ ਹਨ। ਪਰ ਇਹਨਾਂ ਨੇ ਅਪਣੇ ਖਿਲਾਫ ਇਹੋ ਜਿਹਾ ਇਕ ਵੀ ਕਦਮ ਨਹੀਂ ਚੁੱਕਿਆ, ਚਾਹੇ ਉਹ ਮਜੀਠੀਆ ਨੂੰ ਅੰਦਰ ਦੇਣਾ ਹੋਵੇ, ਚਿੱਟੇ ਦੀ ਵਿਕਰੀ ਵਿਚ ਉਸ ਦਾ ਨਾਮ ਆਉਣਾ ਹੋਵੇ ਤੇ ਉਹ ਰਿਪੋਰਟ ਥੱਲੇ ਹੀ ਦੱਬ ਦਿੱਤੀ ਗਈ ਜਿਸ ਦਾ ਅਜੇ ਤਕ ਪਤਾ ਨਹੀਂ ਲੱਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਕੈਪਟਨ ਨੇ ਸਿਟ ਤਾਂ ਬਣਾ ਦਿੱਤੀ ਪਰ ਇਸ ਨੂੰ ਅੱਗੇ ਜਾਣ ਦਿੱਤਾ ਹੈ ਤੇ ਨਾ ਹੀ ਪਿੱਛੇ ਆਉਣ ਦਿੱਤਾ ਹੈ।
ਉਹਨਾਂ ਨੇ ਦੋਵਾਂ ਪਾਰਟੀਆਂ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਹ ਕਿਸੇ ਦਾ ਭਲਾ ਨਹੀਂ ਕਰ ਸਕਦੀਆਂ ਸਗੋਂ ਇਹ ਅਪਣਾ ਘਰ ਹੀ ਭਰ ਸਕਦੇ ਹਨ। ਉਹਨਾਂ ਨੇ ਲੋਕਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਜਾਂ ਤਾਂ ਉਹ ਤੀਜੇ ਬਦਲ ਵਿਚ ਸਾਥ ਦੇਣ ਨਹੀਂ ਤਾਂ ਉਹ ਪੰਜਾਬ ਨੂੰ ਲੁੱਟਦਾ ਹੋਇਆ ਦੇਖੀ ਜਾਣ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਨੂੰ ਹਰ ਹਾਲ ਵਿਚ ਤੀਜਾ ਬਦਲ ਦਿੱਤਾ ਜਾਵੇਗਾ ਤੇ ਜੇ ਨਵਜੋਤ ਸਿੱਧੂ ਉਹਨਾਂ ਨਾਲ ਆਉਂਦੇ ਹਨ ਤਾਂ ਉਹ ਉਹਨਾਂ ਨੂੰ ਵੱਡਾ ਆਹੁਦਾ ਵੀ ਦੇ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।