ਲੁਧਿਆਣਾ ਲੁੱਟ ਦੀ ਮਾਸਟਰ ਮਾਈਂਡ ਮਨਦੀਪ ਕੌਰ ਸੀ ਬੇਹੱਦ ਗਰੀਬ, ਅਮੀਰ ਹੋਣ ਦੀ ਇੱਛਾ ਨਾਲ ਬਣੀ ਡਾਕੂ ਹਸੀਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਤੱਕ ਕਰਵਾ ਚੁੱਕੀ ਸੀ 3 ਵਿਆਹ! ਮਾਂ ਕਰਦੀ ਸੀ ਲੋਕਾਂ ਦੇ ਘਰਾਂ 'ਚ ਕੰਮ ਤੇ ਧੀ ਨੇ ਪਾਲੇ ਵੱਡੇ ਸ਼ੌਂਕ

photo

 

ਲੁਧਿਆਣਾ: ਲੁਧਿਆਣਾ ਦੀ ਸੀਐਮਐਸ ਕੰਪਨੀ ਵਿਚ ਹੋਈ 8.49 ਕਰੋੜ ਦੀ ਲੁੱਟ ਦੀ ਮਾਸਟਰ ਮਾਈਂਡ ਮਨਦੀਪ ਮੋਨਾ ਪਿੰਡ ਡੇਹਲੋਂ ਦੀ ਰਹਿਣ ਵਾਲੀ ਹੈ। ਮੋਨਾ ਦੇ ਦੋ ਭਰਾ ਹਨ, ਕਾਕਾ ਅਤੇ ਹਰਪ੍ਰੀਤ ਹਨ। ਹਰਪ੍ਰੀਤ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂਕਿ ਕਾਕਾ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਦਾ ਹੈ। ਮੋਨਾ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਜੱਸਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਵਾਂ ਦੇ ਪੋਸਟਰ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਲਗਾਏ ਗਏ ਹਨ।  ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਡੇਹਲੋਂ ਪਿੰਡ 'ਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ: ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਸ਼ਰਧਾਲੂਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਕੁਚਲਿਆ, 2 ਮੌਤਾਂ

ਪਿੰਡ ਦੀ ਰਹਿਣ ਵਾਲੀ ਬਜ਼ੁਰਗ ਮਾਤਾ ਨੇ ਦਸਿਆ ਕਿ ਮੋਨਾ ਬਚਪਨ ਤੋਂ ਹੀ ਆਪਣੇ ਨਾਨਾ-ਨਾਨੀ ਨਾਲ ਰਹਿ ਰਹੀ ਹੈ। ਉਹ ਪਿੰਡ ਆਉਂਦੀ-ਜਾਂਦੀ ਰਹਿੰਦੀ ਸੀ। ਉਸ ਨੇ ਪਿੰਡ ਦੇ ਸਕੂਲ 'ਚ 12ਵੀਂ ਤੱਕ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਸ ਨੂੰ ਪਿੰਡ 'ਚ ਘੱਟ ਹੀ ਦੇਖਿਆ ਗਿਆ। ਉਸ ਦੇ ਘਰ 'ਚ ਉਸ ਦੀ ਮਾਤਾ, ਇਕ ਭਰਾ ਰਹਿੰਦੇ ਸਨ। ਜਦਕਿ ਇਕ ਭਰਾ ਮੋਨਾ ਨਾਲ ਹੀ ਰਹਿੰਦਾ ਸੀ।  ਉਸਦੀ ਐਕਟਿਵਾ ਮੋਨਾ ਦੇ ਘਰ ਦੇ ਸਾਹਮਣੇ ਖੜੀ ਸੀ। ਇਸ 'ਤੇ ਨੰਬਰ ਪਲੇਟ ਵੀ ਨਹੀਂ ਸੀ। ਐਕਟਿਵਾ 'ਚ ਇੱਕ ਸਰਿੰਜ ਪਈ ਸੀ। 

ਪਿੰਡ ਦੇ ਵਸਨੀਕ ਨੇ ਦਸਿਆ ਕਿ ਮੋਨਾ 1 ਹਫਤਾ ਘਰ ਤੇ 2 ਤੋਂ 3 ਮਹੀਨੇ ਬਾਹਰ ਰਹਿੰਦੀ ਸੀ। ਮਾਪਿਆਂ ਨੂੰ ਪਤਾ ਨਹੀਂ ਸੀ ਕਿ ਉਹ ਕਿਹੜਾ ਕੰਮ ਕਰਦੀ ਸੀ। ਮਾਪਿਆਂ ਦੀ ਢਿੱਲ ਦਾ ਨਤੀਜਾ ਹੈ ਕਿ ਅੱਜ ਉਹ ਇੰਨੀ ਵੱਡr ਲੁਟੇਰੀ ਬਣ ਗਈ। ਮੋਨਾ ਦਾ ਵਿਆਹ ਫਰਵਰੀ ਮਹੀਨੇ ਹੋਇਆ ਸੀ। ਉਸ ਤੋਂ ਬਾਅਦ ਵੀ ਉਹ ਗੇੜੇ ਮਾਰਦੀ ਰਹਿੰਦੀ ਸੀ। ਉਹਨਾਂ ਦਸਿਆ ਕਿ ਉਸ ਦਾ ਛੋਟਾ ਭਰਾ ਹਰਪ੍ਰੀਤ ਮੋਨਾ ਉਸ ਨਾਲ ਬਰਨਾਲਾ ਵਿਖੇ ਰਹਿ ਰਿਹਾ ਸੀ। ਉਹ ਇਥੇ ਘੱਟ ਹੀ ਆਉਂਦਾ ਸੀ। ਲੋਕ ਦੱਸਦੇ ਹਨ ਕਿ ਮੋਨਾ ਦਾ ਭਰਾ ਹਰਪ੍ਰੀਤ ਵੀ ਮੋਨਾ ਵਾਂਗ ਮਹਿੰਗੇ ਮੋਬਾਈਲਾਂ ਦਾ ਸ਼ੌਕੀਨ ਰਿਹਾ ਹੈ। ਮੋਨਾ ਵੀ ਉਸ ਨਾਲ ਬਹੁਤ ਮੋਹਿਤ ਸੀ।

ਪਿੰਡ ਦੇ ਕੁਝ ਲੋਕਾਂ ਨੇ ਆਫ ਕੈਮਰਾ ਦਸਿਆ ਕਿ ਮੋਨਾ ਪਹਿਲਾਂ ਵੀ 2 ਵਿਆਹ ਕਰ ਚੁੱਕੀ ਹੈ। ਇਹ ਉਸਦਾ ਤੀਜਾ ਵਿਆਹ ਹੈ। ਕੁਝ ਲੋਕ ਇਸ ਵਿਆਹ ਨੂੰ ਚੌਥਾ ਵਿਆਹ ਵੀ ਦੱਸ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੋਨਾ ਜਲਦੀ ਅਮੀਰ ਹੋਣ ਲਈ ਅਜਿਹਾ ਕਰ ਰਹੀ ਸੀ। ਜੇਕਰ ਪੁਲਿਸ ਉਸ ਦੇ ਪਿਛਲੇ ਸਾਲਾਂ ਦੇ ਅੰਕੜਿਆਂ ਦੀ ਜਾਂਚ ਕਰੇ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਪਿੰਡ ਵਾਸੀਆਂ ਨੇ ਦਸਿਆ ਕਿ ਮੋਨਾ ਦੇ ਘਰ ਪੈਸੇ ਲੈਣ ਵਾਲੇ ਅਕਸਰ ਆਉਂਦੇ ਰਹਿੰਦੇ ਸਨ। ਹਰ ਰੋਜ਼ ਦੁਕਾਨਦਾਰ ਜਾਂ ਸ਼ਾਹੂਕਾਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਝਗੜਾ ਕਰਦੇ ਰਹਿੰਦੇ ਸਨ। ਮੋਨਾ ਦੁਕਾਨ ਤੋਂ ਫਰੀਜ਼, ਐਲ.ਸੀ.ਡੀ ਜਾਂ ਕੋਈ ਘਰੇਲੂ ਸਮਾਨ ਕਿਸ਼ਤਾਂ 'ਤੇ ਖਰੀਦਦੀ ਸੀ ਤੇ 1-2 ਕਿਸ਼ਤਾਂ ਦੇਣ ਤੋਂ ਬਾਅਦ ਪੈਸੇ ਵਾਪਸ ਨਹੀਂ ਕਰਦੀ ਸੀ। ਕਈ ਵਾਰ ਤਾਂ ਕੁਝ ਲੋਕ ਘਰ ਦਾ ਸਮਾਨ ਵੀ ਚੁੱਕ ਕੇ ਲੈ ਜਾਂਦੇ ਹਨ।

ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਗੱਲਬਾਤ ਕਰਦਿਆਂ ਦਸਿਆ ਕਿ ਮਨਦੀਪ ਦੇ ਮਾਤਾ  ਸਾਡੇ ਪੈਲਿਸ ਵਿਚ ਬਾਥਰੂਮ ਦੀ ਸਫ਼ਾਈ ਕਰਦੇ ਹਨ। ਲੁੱਟ ਦੀ ਵਾਰਦਾਤ ਤੋਂ 20 ਦਿਨ ਪਹਿਲਾਂ ਵੀ ਉਸ ਦੇ ਮਾਤਾ ਸਾਡੇ ਪੈਲਿਸ 'ਚ ਕੰਮ ਕਰਕੇ ਗਏ ਸਨ। ਉਹਨਾਂ ਕਿਹਾ ਕਿ ਮੋਨਾ 4-5 ਸਾਲ ਤੋਂ ਅਪਣੇ ਮਾਤਾ ਨਾਲ ਨਹੀਂ ਰਹਿ ਰਹੀ ਸੀ। ਸਰਪੰਚ ਨੇ ਕਿਹਾ ਕਿ ਮੋਨਾ ਦੇ ਮਾਤਾ- ਪਿਤਾ ਮਿਹਨਤੀ ਇਨਸਾਨ ਸਨ, ਮੋਨਾ ਦੀ ਅਪਣੇ ਮਾਪਿਆਂ ਨਾਲ ਘੱਟ ਬਣਦੀ ਸੀ, ਜਿਸ ਕਰਕੇ ਉਸਨੇ ਘਰ ਛੱਡ ਦਿਤਾ ਸੀ।

ਇਹ ਵੀ ਪੜ੍ਹੋ:  ਅਮਰੀਕਾ: ਟੈਕਸਾਸ ਸ਼ਹਿਰ 'ਚ ਤੂਫਾਨ ਨੇ ਮਚਾਈ ਤਬਾਹੀ, 3 ਲੋਕਾਂ ਦੀ ਮੌਤ, 75 ਤੋਂ ਵੱਧ ਜ਼ਖਮੀ 

ਮੋਨਾ ਦੀ ਮਾਂ ਲੋਕਾਂ ਦੇ ਘਰ 'ਚ ਸਫਾਈ ਦਾ ਕੰਮ ਕਰਦੀ ਹੈ। ਲੋਕ ਦੱਸਦੇ ਹਨ ਕਿ ਉਸਦੀ ਮਾਂ ਇਕ ਮਿਹਨਤੀ ਔਰਤ ਹੈ। ਛੋਟੇ ਭਰਾ ਹਰਪ੍ਰੀਤ ਨੂੰ ਮੋਨਾ ਨੇ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਰਖਿਆ ਹੋਇਆ ਸੀ। ਮੋਨਾ ਨੂੰ ਯਕੀਨ ਸੀ ਕਿ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਵੇਗੀ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਉਨ੍ਹਾਂ ਨੂੰ ਲੁੱਟ ਦੀ ਰਕਮ ਵਿਚ ਉਸਦੇ ਪਰਿਵਾਰ ਨੂੰ 3 ਤੋਂ ਵੱਧ ਹਿੱਸੇ ਮਿਲਣਗੇ। ਪੁਲਿਸ ਨੂੰ ਮਨਦੀਪ ਅਤੇ ਉਸਦੇ ਪਤੀ ਜੱਸਾ 'ਤੇ ਸ਼ੱਕ ਹੈ ਕਿ ਉਹ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਸਕਦੇ ਹਨ। ਇਸ ਕਾਰਨ ਲੁਧਿਆਣਾ ਪੁਲਿਸ ਨੇ ਦੋਵਾਂ ਖਿਲਾਫ ਐੱਲ.ਓ.ਸੀ. ਜਾਰੀ ਕਰ ਦਿਤਾ ਹੈ।