ਪੰਜਾਬੀ ਯੂਨੀਵਰਿਸਟੀ ਨਾਲ ਸਬੰਧਿਤ ਕਾਲਜ਼ ਅਧਿਆਪਕਾਂ ਨੇ ਕੀਤੀ ਹੜਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਮੰਨੀ ਪ੍ਰਮੰਨੀ ਵਿਦਿਅਕ ਸੰਸਥਾ ਪੰਜਾਬੀ ਯੂਨੀਵਰਿਸਟੀ ਪਟਿਆਲਾ ਪਿਛਲੇ ਕੁਝ ਸਮੇ ਤੋਂ ਵਿੱਤੀ ਸੰਕਟ `ਚ ਗੁਜ਼ਰ ਰਹੀ ਹੈ। ਪੰਜਾਬ ਦਾ

punjabi uni patiala

ਪਟਿਆਲਾ : ਪੰਜਾਬ ਦੀ ਮੰਨੀ ਪ੍ਰਮੰਨੀ ਵਿਦਿਅਕ ਸੰਸਥਾ ਪੰਜਾਬੀ ਯੂਨੀਵਰਿਸਟੀ ਪਟਿਆਲਾ ਪਿਛਲੇ ਕੁਝ ਸਮੇ ਤੋਂ ਵਿੱਤੀ ਸੰਕਟ `ਚ ਗੁਜ਼ਰ ਰਹੀ ਹੈ। ਪੰਜਾਬ ਦਾ ਇਹ ਬੇਹਤਰੀਨ ਅਦਾਰਾ ਸਿੱਖਿਆ  ਸੱਭਿਆਚਾਰ, ਅਤੇ ਖੇਡਾਂ ਦੇ ਪਾਸਿਓ ਹਮੇਸ਼ਾ ਹੀ ਮੱਲਾ ਮਾਰਦਾ ਆ ਰਿਹਾ ਹੈ।  ਤੁਹਾਨੂੰ ਦਸ ਦੇਈਏ ਕੇ ਯੂਨੀ ਲਈ ਸੰਕਟ ਦੀ ਘੜੀ ਉਸ ਸਮੇਂ ਆਈ  ਜਦੋ  ਉਸਦੇ ਹੀ ਆਪਣੇ ਅਧਿਆਪਕਾਂ ਨੇ ਤਨਖਾਹਾਂ ਵਧਾਉਣ ਅਤੇ ਨੌਕਰੀਆਂ ਪੱਕੀਆਂ ਕੀਤੀਆਂ ਜਾਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ 13 ਕਾਲਜਾਂ ਦੇ 90 ਅਧਿਆਪਕਾਂ ਦੀ ਮੰਗ ਹੈ ਕਿ ਉਨ੍ਹਾਂ  ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਨੂੰ ਮਿਲ ਕੇ ਆਪਣੀਆਂ ਮੰਗਾਂ ਚਾਨਣਾ ਪਾਇਆ। ਪਰ ਇਸ ਉਪਰੰਤ ਦੋਹਾਂ ਧਿਰਾਂ ਨੇ ਅਧਿਆਪਕਾਂ ਦੇ ਹੱਕ ਦੇਣ ਪ੍ਰਤੀ ਕੋਈ ਗੰਭੀਰਤਾ ਨਹੀ ਦਿਖਾਈ। ਇਸ ਪ੍ਰਤੀ ਅਧਿਆਪਕਾ ਵਲੋਂ ਕਾਫੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਉਹਨਾਂ ਦੀ ਮੰਗ ਹੈ ਕੇ ਜਲਦੀ ਤੋਂ ਜਲਦੀ ਯੂਨੀਵਰਿਸਟੀ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੇ।  ਜ਼ਿਕਰਯੋਗ ਹੈ ਕੇ ਅਧਿਆਪਕ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ 16 ਜੁਲਾਈ ਤੋਂ ਹੜਤਾਲ ‘ਤੇ ਚਲੇ ਗਏ ਹਨ।

ਦਸਿਆ ਜਾ ਰਿਹਾ ਹੈ ਕੇ ਕਾਲਜ ਐਸੋਸ਼ੀਏਸ਼ਨ ਜਥੇਬੰਦੀ ਦੇ ਸੱਦੇ ‘ਤੇ ਸਾਰੇ ਅਕਾਦਮਿਕ ਕੰਮਾਂ ਦਾ ਬਾਈਕਾਟ ਕੀਤਾ ਗਿਆ ਹੈ। ਦੱਸ ਦਈਏ ਕਿ ਘੱਟੋ ਘੱਟ 90 ਅਧਿਆਪਕ ਵਰਸਿਟੀ ਦੇ ਵੱਖ ਵੱਖ ਕਾਲਜਾਂ `ਚ ਨੌਕਰੀ ਕਰਦੇ ਹਨ। ਜਿੰਨਾਂ ਨੂੰ 21 ਹਜ਼ਾਰ 600 ਰੁਪਏ ਤਨਖ਼ਾਹ ‘ਤੇ ਰੱਖਿਆ ਗਿਆ ਹੈ। ਇਹ ਕਾਲਜ ਮਾਨਸਾ, ਸਰਦੂਲਗੜ੍ਹ, ਬਹਾਦਰਪੁਰ, ਬਰਨਾਲਾ, ਬੇਨਰਾ (ਧੂਰੀ), ਚੁੰਨੀ ਕਲਾਂ, ਢਿੱਲਵਾਂ, ਘਨੌਰ, ਘੁੱਦਾ, ਜੈਤੋ, ਮੀਰਾਂਪੁਰ ਅਤੇ ਮੂਨਕ ਵਿੱਚ ਚੱਲ ਰਹੇ ਹਨ।  ਇਹਨਾਂ ਕਾਲਜਾਂ ਦੇ ਅਧਿਆਪਕਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਅਧਿਆਪਕਾ ਦਾ ਕਹਿਣਾ ਹੈ ਕੇ ਉਹ ਆਪਣੀ ਹੜਤਾਲ ਉਸ ਵੇਲੇ ਹੀ ਵਾਪਸ ਲੈਣਗੇ ਜਦੋਂ ਉਹਨਾਂ ਦੀ ਮੰਗਾਂ ਮੰਨੀਆਂ ਜਾਣਗੀਆਂ। ਕੁਲ ਮਿਲਾ ਕੇ ਹਾਲਤ ਇਹ ਹਨ ਕਿ ਜੇਕਰ ਸਰਕਾਰ ਇਨ੍ਹਾਂ ਦੀਆਂ ਮੰਗਾਂ ਮੰਨਦੀ ਹੈ ਤਾਂ ਪਹਿਲਾ ਹੀ ਵਿੱਤੀ ਸੰਕਟ ‘ਚ ਯੂਨੀਵਰਸਿਟੀ ਦਾ ਇਹ ਸੰਕਟ ਹੋਰ ਡੂੰਘਾ ਹੋ ਜਾਂਦਾ ਹੈ ਤੇ ਜੇਕਰ ਨਹੀਂ ਮੰਨਦੀ ਤਾਂ ਇਨ੍ਹਾਂ ਅਧਿਆਪਕਾਂ ਦੇ ਹੜਤਾਲ ਤੇ ਜਾਣ ਨਾਲ ਵਿਦਿਆਰਥਿਆਂ ਦੀ ਪੜਾਈ ਤੇ ਮਾੜਾ ਅਸਰ ਪੈਂਦਾ ਹੈ।