ਫਗਵਾੜੇ `ਚ ਨਾਬਾਲਗ ਲੜਕੀ ਨਾਲ ਜ਼ਬਰ-ਜਨਾਹ
ਪੰਜਾਬ ਪਿਛਲੇ ਕੁਝ ਸਮੇਂ ਤੋਂ ਜਿਥੇ ਨਸਿਆ ਦੀ ਭੈੜੀ ਬਿਮਾਰੀ `ਚ ਫਸਿਆ ਹੋਇਆ ਹੈ। ਉਥੇ ਹੀ ਸੂਬੇ `ਚ
ਫਗਵਾੜਾ : ਪੰਜਾਬ ਪਿਛਲੇ ਕੁਝ ਸਮੇਂ ਤੋਂ ਜਿਥੇ ਨਸਿਆ ਦੀ ਭੈੜੀ ਬਿਮਾਰੀ `ਚ ਫਸਿਆ ਹੋਇਆ ਹੈ। ਉਥੇ ਹੀ ਸੂਬੇ `ਚ ਜ਼ਬਰ ਜਨਾਹ ਦੀਆਂ ਘਟਨਾਵਾਂ ਨੂੰ ਵੀ ਵਡੀ ਮਾਤਰਾ `ਚ ਅੰਜ਼ਾਮ ਦਿੱਤੋ ਜਾ ਰਿਹਾ ਹੈ। ਸੂਬੇ `ਚ ਕੁਝ ਸਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾ ਰਿਹਾ ਹੈ। ਹੁਣ ਤਕ ਅਨੇਕਾਂ ਹੀ ਪੰਜਾਬ ਦੀਆਂ ਧੀਆਂ ਇਸ ਦਲਦਲ `ਚ ਫਸ ਕੇ ਆਪਣੀ ਜ਼ਿੰਦਗੀ ਖਰਾਬ ਕਰ ਚੁਕੀਆਂ ਹਨ।
ਦਿਨ ਬ ਦਿਨ ਰੇਪ ਦੀਆਂ ਘਟਨਾਵਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਅਜਿਹੀ ਹੀ ਇਕ ਸ਼ਰਮਨਾਕ ਘਟਨਾ ਫਗਵਾੜਾ `ਚ ਸਾਹਮਣੇ ਆਈ ਹੈ ,ਜਿਥੇ 12 ਸਾਲ ਉਮਰ ਦੀ ਗਰੀਬ ਘਰ ਕੁੜੀ ਦੇ ਨਾਲ ਜਬਰਵ ਜਨਾਹ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕੇ ਇਸ ਘਟਨਾ ਨੂੰ ਅੰਜ਼ਾਮ ਉਸ ਦੇ ਪਰਵਾਰ ਨੂੰ ਭਲੀਭਾਂਤੀ ਜਾਨਣ ਵਾਲੇ ਇਕ ਵਾਕਫ਼ ਜਵਾਨ ਨੇ ਦਿਤਾ ਹੈ। ਦਸਿਆ ਜਾ ਰਿਹਾ ਹੈ ਕੇ ਇਸ ਘਟਨਾ ਉਪਰੰਤ ਪੀੜਤ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ `ਚ ਭਰਤੀ ਕਰਵਾ ਦਿਤਾ ਗਿਆ।
ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਤੁਹਾਨੂੰ ਦਸ ਦੇਈਏ ਕੇ ਪੀੜਤਾਂ ਦੀ ਪਛਾਣ ਸੁਪ੍ਰਿਆ ਵਜੋਂ ਹੋਈ ਹੈ। ਜੋ ਕੇ ਫਗਵਾੜਾ ਦੀ ਹੀ ਵਸਨੀਕ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਥਾਨਾ ਸਿਟੀ ਦੇ ਐਸ.ਐਚ.ਓ . ਜਤਿੰਦਰਜੀਤ ਸਿੰਘ ਨੇ ਵਾਪਰੇ ਘਟਨਾ ਕਰਮ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਪੀੜਿਤਾ ਦੇ ਨਾਲ ਦੁਰਕਰਮ ਰੇਲਵੇ ਸਟੇਸ਼ਨ ਫਗਵਾੜਾ ਦੇ ਕੋਲ ਹੋਇਆ ਹੈ । ਇਸ ਦੀ ਜਾਣਕਾਰੀ ਆਪਣੇ ਆਪ ਪੀੜਤ ਕੁੜੀ ਨੇ ਪੁਲਿਸ ਥਾਨਾ ਸਿਟੀ ਨੂੰ ਦਿੱਤੀ ਹੈ ।
ਪੀੜਿਤਾ ਸੁਪ੍ਰਿਆ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਨਾਲ ਉਸ ਦੇ ਪਰਵਾਰ ਦੇ ਇਕ ਵਾਕਫ਼ ਜਵਾਨ ਜੋ ਉਨ੍ਹਾਂ ਦੇ ਘਰ ਵਿਚ ਲੰਬੇ ਸਮਾਂ ਤੋਂ ਆਉਂਦਾ - ਜਾਂਦਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕੇ ਆਰੋਪੀ ਨੇ ਉਸ ਨੂੰ ਜਬਰਦਸਤੀ ਸ਼ਰਾਬ ਪਿਲਾਈ । ਪੁਲਿਸ ਦਾ ਕਹਿਣਾ ਹੈ ਕੇ ਅਸੀਂ ਇਸ ਮਾਮਲੇ `ਤੇ ਜਾਂਚ ਕਰ ਰਹੇ ਹਾਂ `ਤੇ ਜਲਦੀ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾਲ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕੇ ਜਦੋ ਵੀ ਇਸ ਮਾਮਲੇ ਸਬੰਧੀ ਜਾਣਕਾਰੀ ਮਿਲੇਗੀ ਤਾ ਜਲਦੀ ਹੀ ਪਰਵਾਰ ਵਾਲਿਆਂ ਨੂੰ ਸੂਚਨਾ ਦਿਤੀ ਜਾਵੇਗੀ।