ਜਲੰਧਰ ਵਾਸੀਆਂ ਦੇ ਕਿਸੇ ਸਮੇਂ ਵੱਜ ਸਕਦੈ ਡੇਂਗੂ ਦਾ ਡੰਗ, ਡੇਂਗੂ ਲਾਰਵੇ ਦੇ 67 ਮਾਮਲੇ ਮਿਲੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜਾਂਚ ਦੌਰਾਨ ਟੀਮਾਂ ਨੇ 795 ਘਰਾਂ ਦਾ ਦੌਰਾ ਕੀਤਾ, ਜਿੱਥੇ ਟੀਮ ਨੇ 1088 ਫਾਲਤੂ ਕੰਟੇਨਰਾਂ ਅਤੇ 322 ਕੂਲਰਾਂ ਦੀ ਜਾਂਚ ਕੀਤੀ।

67 cases of dengue larvae detected in Jalandhar

ਜਲੰਧਰ: ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿਰੁੱਧ ਖ਼ਾਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸਿਹਤ ਵਿਭਾਗ ਦੇ ਐਂਟੀ ਲਾਰਵਾ ਸੈਲ ਨੇ ਸੋਮਵਾਰ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਡੇਂਗੂ ਲਾਰਵਾ ਦੇ 67 ਮਾਮਲਿਆਂ ਦਾ ਪਤਾ ਲਗਾਇਆ। ਸਿਵਲ ਸਰਜਨ ਡਾਕਟਰ ਗੁਰਿੰਦਰ ਕੌਰ ਚਾਵਲਾ ਅਤੇ ਐਪੀਡਰਮਿਲੋਜਿਸਟ (Epidemiologist) ਡਾਕਟਰ ਸਤੀਸ਼ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਕੁਲਵਿੰਦਰ ਸਿੰਘ, ਪਵਨ ਕੁਮਾਰ, ਵਿਨੋਦ ਕੁਮਾਰ, ਸ਼ਕਤੀ ਗੋਪਾਲ, ਸੁਖਜਿੰਦਰ ਸਿੰਘ, ਪਵਨ ਕੁਮਾਰ, ਅਮਿਤ ਕੁਮਾਰ, ਗੁਰਵਿੰਦਰ ਕੌਰ ਸਮੇਤ ਹੋਰ ਕਈਆਂ ਦੀ ਅਗਵਾਈ ਵਿਚ ਐਂਟੀ ਲਾਰਵਾ ਸੈਲ ਦੀਆਂ ਵੱਖ ਵੱਖ ਟੀਮਾਂ ਨੇ ਵੱਖ ਵੱਖ ਮੁਹੱਲਿਆਂ ਵਿਚ ਜਾਂਚ ਕੀਤੀ।

ਜਾਂਚ ਦੌਰਾਨ ਟੀਮਾਂ ਨੇ 795 ਘਰਾਂ ਦਾ ਦੌਰਾ ਕੀਤਾ, ਜਿੱਥੇ ਟੀਮ ਨੇ 1088 ਫਾਲਤੂ ਕੰਟੇਨਰਾਂ ਅਤੇ 322 ਕੂਲਰਾਂ ਦੀ ਜਾਂਚ ਕੀਤੀ। ਟੀਮਾਂ ਨੇ 67 ਸਥਾਨਾਂ ‘ਤੇ ਡੇਂਗੂ ਦੇ ਲਾਰਵਾ ਦਾ ਪਤਾ ਲਗਾਇਆ, ਜਿਸ ਵਿਚ ਜ਼ਿਆਦਾਤਰ 19 ਕੇਸ ਨਵੀਂ ਬਰਾਦਰੀ, 14 ਲਸੂਰੀ ਮੁਹੱਲਾ, 10 ਕਾਜ਼ੀ ਮੰਡੀ ਅਤੇ ਹੋਰ ਕਈ ਕੇਸ ਸਾਹਮਣੇ ਆਏ।

ਟੀਮ ਨੇ ਲੋਕਾਂ ਨੂੰ ਗੱਲ ਬਾਤ ਰਾਹੀਂ ਜਾਣੂ ਕਰਵਾਇਆ ਕਿ ਇਹ ਸਥਾਨ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਨੂੰ ਫੈਲਾਊਣ ਵਿਚ ਕੰਮ ਕਰ ਸਕਦੇ ਹਨ। ਇਸ ਮੁਹਿੰਮ ਦਾ ਟੀਚਾ ਮੱਛਰਾਂ ਦੇ ਲਾਰਵਾ ਉਤਪਾਦਨ ਲਈ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕਰਨਾ ਹੈ। ਇਹ ਵਿਸ਼ੇਸ਼ ਨਿਰੀਖਣ ਤੰਦਰੁਸਤ ਪੰਜਾਬ ਮਿਸ਼ਨ ਦਾ ਹੀ ਹਿੱਸਾ ਹੈ ਤਾਂ ਜੋ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਪਹਿਲਾਂ ਤੋਂ ਹੀ ਪਤਾ ਕੀਤਾ ਜਾ ਸਕੇ।