ਜ਼ੋਮੈਟੋ ਮੁਲਾਜ਼ਮਾਂ ਨਾਲ ਹੋ ਰਿਹਾ ਹੈ ਧੱਕਾ

ਏਜੰਸੀ

ਖ਼ਬਰਾਂ, ਪੰਜਾਬ

ਲੈਬਰ ਤੋਂ ਵੀ ਮਾੜੇ ਹਾਲ

Zomato employees protest

ਜਲੰਧਰ: ਸ਼ਹਿਰ ਦੇ ਸੈਂਕੜੇ ਜ਼ੋਮੈਟੋ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਕੰਪਨੀ ਵਿਰੁਧ ਬਹੁਤ ਭੜਾਸ ਕੱਢੀ ਅਤੇ ਧਰਨਾ ਵੀ ਲਾਇਆ। ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਉਹਨਾਂ ਨੂੰ 40 ਰੁਪਏ ਗੇੜੇ ਦੇ ਹਿਸਾਬ ਨਾਲ ਮਿਲਦੇ ਸਨ ਪਰ ਹੁਣ ਇਸ ਵਿਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਰੇਟਿੰਗ ਵਿਚ ਵੀ 5 ਰੁਪਏ ਦੀ ਕਟੌਤੀ ਗਈ ਹੈ।

ਉਹਨਾਂ ਨੇ ਕੰਪਨੀ ਵਿਰੁਧ ਬਹੁਤ ਕੁੱਝ ਬੋਲਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਹ ਕਿਸੇ ਵੀ ਹਾਲ ਵਿਚ ਕੰਪਨੀ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ। ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇ ਕੋਈ ਮਜ਼ਦੂਰ ਮਜ਼ਦੂਰੀ ਵੀ ਕਰਦਾ ਹੈ ਤਾਂ ਵੀ ਉਹਨਾਂ ਨਾਲੋਂ ਜ਼ਿਆਦਾ ਕਮਾਉਂਦਾ ਹੈ ਪਰ ਉਹਨਾਂ ਦੇ ਤਾਂ ਲੈਬਰ ਨਾਲੋਂ ਵੀ ਬੁਰੇ ਹਾਲ ਹਨ।

ਮੁਲਾਜ਼ਮਾਂ ਨੇ ਅੱਗੇ ਕਿਹਾ ਕਿ ਉਹ ਪੂਰੀ ਮਿਹਨਤ ਨਾਲ ਡਲਿਵਰੀ ਕਰਦੇ ਹਨ ਪਰ ਕੰਪਨੀ ਵੱਲੋਂ ਉਹਨਾਂ ਨੂੰ ਕੋਈ ਸੁਰੱਖਿਆ ਜਾਂ ਸਹੂਲਤ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਮੋਬਾਇਲ, ਵਾਹਨ ਦਾ ਖਰਚਾ ਦਿੱਤਾ ਜਾਂਦਾ ਹੈ। ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਨਹੀਂ ਤਾਂ ਉਹ ਧਰਨਾ ਨਹੀਂ ਚੁੱਕਣਗੇ।