ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਨਾਭਾ ਹਲਕੇ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਦੌਰਾ
'ਰਜਵਾਹਿਆਂ ਦੀ ਸਫਾਈ ਸਮੇਂ ਰਹਿੰਦਿਆਂ ਹੋ ਜਾਂਦੀ ਤਾਂ ਜ਼ਿਆਦਾ ਨੁਕਸਾਨ ਨਾ ਹੁੰਦਾ'
PHOTO
ਪਟਿਆਲਾ: ਪਟਿਆਲਾ ਲੋਕ ਸਭਾ ਮੈਂਬਰ ਪਰਨੀਤ ਕੌਰ ਵਲੋਂ ਅੱਜ ਨਾਭਾ ਹਲਕੇ ਨਾਲ ਸਬੰਧਤ ਉਹਨਾਂ ਪਿੰਡਾਂ ਤਾਂ ਦੌਰਾ ਕੀਤਾ ਗਿਆ ਜਿਥੇ ਹੜ੍ਹ ਨਾਲ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਸਨ।
ਇਹ ਵੀ ਪੜ੍ਹੋ: ਖੇਤ 'ਚ ਗੁਆਂਢੀ ਨਾਲ ਲੜਾਈ ਤੋਂ ਬਾਅਦ ਵਿਅਕਤੀ ਨੇ ਖਾਧਾ ਜ਼ਹਿਰ, ਮੌਤ
ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਰਜਵਾਹਿਆਂ ਦੀ ਸਫਾਈ ਸਮੇਂ ਰਹਿੰਦਿਆਂ ਹੋ ਜਾਂਦੀ ਤਾਂ ਜ਼ਿਆਦਾ ਨੁਕਸਾਨ ਨਾ ਹੁੰਦਾ। ਉਹਨਾਂ ਕਿਹਾ ਕਿ ਪਹਾੜੀ ਇਲਾਕਿਆਂ ਵਿਚ ਜ਼ਿਆਦਾ ਮੀਂਹ ਪੈਣ ਨਾਲ ਹਾਲਾਤ ਵਿਗੜ ਗਏ। ਆਮ ਆਦਮੀ ਪਾਰਟੀ 'ਤੇ ਤੰਜ਼ ਕੱਸਦਿਆਂ ਉਹਨਾਂ ਕਿਹਾ ਕਿ ਆਪ ਸਰਕਾਰ ਕੰਮ ਘੱਟ ਕਰਦੀ ਹੈ ਤੇ ਫੋਟੋਆਂ ਜ਼ਿਆਦਾ ਕਰਦੀ ਹੈ।
ਇਹ ਵੀ ਪੜ੍ਹੋ: ਨਹਾਉਂਦੇ ਸਮੇਂ ਮੋਟਰ ਤੋਂ ਕਰੰਟ ਲੱਗਣ ਨਾਲ 3 ਸਾਲਾ ਬੱਚੇ ਦੀ ਮੌਤ