ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਤੋਂ 16 ਸੈਕਟਰ ਦੀ ਕੋਠੀ ਖੋਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਹਫ਼ਤੇ ਪਹਿਲਾਂ 27 ਜੁਲਾਈ ਨੂੰ, ਸੁਖਪਾਲ ਖਹਿਰਾ ਨੂੰ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਬਤੌਰ ਵਿਰੋਧੀ ਧਿਰ ਦੇ ਨੇਤਾ ਬਣਾ ਕੇ...............

Harpal Singh Cheema

ਚੰਡੀਗੜ੍ਹ :  ਦੋ ਹਫ਼ਤੇ ਪਹਿਲਾਂ 27 ਜੁਲਾਈ ਨੂੰ, ਸੁਖਪਾਲ ਖਹਿਰਾ ਨੂੰ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਬਤੌਰ ਵਿਰੋਧੀ ਧਿਰ ਦੇ ਨੇਤਾ ਬਣਾ ਕੇ, ਜਿਹੜੀ ਸਰਕਾਰੀ ਕੋਠੀ ਨੰਬਰ 500 ਸੈਕਟਰ 16 'ਚ ਸਥਿੱਤ ਦੇਣੀ ਬਣਦੀ ਸੀ ਉਹ ਪੰਜਾਬ ਸਰਕਾਰ ਨੇ ਕੈਬਿਨਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਦੇ ਦਿਤੀ ਹੈ। ਸੁਖ ਸਰਕਾਰੀਆ ਨੇ 3 ਦਿਨ ਪਹਿਲਾਂ ਇਸ ਵਧੀਆ ਰਿਹਾਇਸ਼ੀ ਕੋਠੀ 'ਤੇ ਰਹਿਣਾ ਵੀ ਸ਼ੁਰੂ ਕਰ ਦਿੱਤਾ ਹੈ।

ਕਾਂਗਰਸ ਸਰਕਾਰ ਦੇ ਇਸ ਬੇਇਸਾਫੀ ਅਤੇ ਵਿਰੋਧੀ ਧਿਰ ਨਾਲ ਕੀਤੇ ਵਿਤਕਰੇ ਸਬੰਧਂ ਸ: ਹਰਪਾਲ ਚੀਮਾ ਨੇ ਦੱਸਿਆ ਕਿ ਸੈਕਟਰ 39 'ਚ ਉਨ੍ਹਾਂ ਨੂੰ ਅਲਾਟ ਕੀਤਾ 956 ਨੰਬਰ ਘਰ, ਇਨਸਾਨਾਂ ਦੇ ਰਹਿਣ ਵਾਲਾ ਨਹੀਂ ਹੈ ਅਤੇ ਕੀਤੀ ਟੁੱਟ-ਭੱਜ ਨੂੰ ਠੀਕ-ਠਾਕ ਕਰਨ ਲਈ 6 ਮਹੀਨੇ ਲੱਗਣਗੇ।