ਪਿੰਡ ‘ਚ ਕਥਿਤ ਬੱਚਾ ਚੱਕਦੀ ਲੋਕਾਂ ਨੇ ਫੜ੍ਹੀ ਮਹਿਲਾ

ਏਜੰਸੀ

ਖ਼ਬਰਾਂ, ਪੰਜਾਬ

ਅੱਜ ਕੱਲ੍ਹ ਬੱਚੇ ਚੁੱਕਣ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆ ਹਨ। ਅਜਿਹਾ ਹੀ ਹੁਣ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ।

woman accused of child theft

ਹੁਸ਼ਿਆਰਪੁਰ :  ਅੱਜ ਕੱਲ੍ਹ ਬੱਚੇ ਚੁੱਕਣ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆ ਹਨ। ਅਜਿਹਾ ਹੀ ਹੁਣ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ। ਜਿੱਥੇ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਵਿਚ ਇਕ ਔਰਤ ਨੂੰ ਬੱਚਾ ਚੁੱਕਦੇ ਹੋਏ ਰੰਗੇ ਹੱਥੀਂ ਦਬੋਚ ਲਿਆ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਕਤ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਘਟਨਾ ਹੁਸ਼ਿਆਰਪੁਰ ਦੇ ਮੁਹੱਲਾ ਬਹਾਦੁਰਪੁਰ ਦੀ ਹੈ। ਜਿਥੇ ਇਸ ਔਰਤ ਨੇ ਪ੍ਰਵਾਸੀ ਪਰਿਵਾਰ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।

ਔਰਤ ਬੱਚੇ ਨੂੰ ਲੈ ਕੇ ਕੁਝ ਹੀ ਦੂਰ ਗਈ ਸੀ ਕਿ ਬੱਚੇ ਦੀ ਮਾਂ ਨੇ ਉਸਨੂੰ ਵੇਖ ਲਿਆ। ਉਸਦੇ ਰੌਲਾ ਪਾਉਣ 'ਤੇ ਔਰਤ ਬੱਚੇ ਨੂੰ ਛੱਡ ਕੇ ਭੱਜ ਨਿਕਲੀ, ਜਿਸਨੂੰ ਥੋੜ੍ਹੀ ਦੂਰ ਜਾਣ 'ਤੇ ਹੀ ਲੋਕਾਂ ਨੇ ਫੜ ਲਿਆ, ਜਿਸਤੋਂ ਬਾਅਦ ਲੋਕਾਂ ਦਾ ਹਜ਼ੂਮ ਇਕੱਠਾ ਹੋ ਗਿਆ। ਲੋਕਾਂ ਨੇ ਔਰਤ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਬੱਚੇ ਦੀ ਮਾਂ ਦੀ ਮੰਨੀਏ ਤਾਂ ਇਕ ਔਰਤ ਨਾਲ ਦੋ ਮੋਟਰਸਾਈਕਲ ਸਵਾਰ ਵਿਅਕਤੀ ਵੀ ਸਨ, ਜੋ ਇਸਨੂੰ ਇਥੇ ਉਤਾਰ ਕੇ ਗਏ। 

ਉਧਰ ਪੁਲਿਸ ਦਾ ਕਹਿਣਾ ਹੈ ਕਿ ਔਰਤ ਆਪਣੇ ਬਾਰੇ ਕੁਝ ਵੀ ਨਹੀਂ ਦੱਸ ਰਹੀ ਜਦਕਿ ਗੱਲਾਂ ਤੋਂ ਉਹ ਪਾਗਲ ਲੱਗਦੀ ਹੈ। ਪੰਜਾਬ 'ਚ ਬੱਚੇ ਚੁੱਕਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਤੇ ਇਸ ਵਿਚ ਕੋਈ ਸ਼ੱਕ ਨਹੀਂ ਬੱਚਿਆਂ ਨੂੰ ਅਗਵਾ ਕਰਨ ਵਾਲਾ ਕੋਈ ਗਿਰੋਹ ਸਰਗਰਮ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਗਿਰੋਹ ਪਾਗਲਪਨ ਜਾਂ ਕਮਲੇ ਹੋਣ ਦੀ ਆੜ੍ਹ 'ਚ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਮਾਮਲੇ 'ਚ ਸੱਚ ਕੀ ਹੈ, ਇਸਦੀ ਪਤਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।