ਜੇਸੀਬੀ ਮਸ਼ੀਨ ਹੇਠਾਂ ਆਉਣ ਕਾਰਨ ਦੋ ਸਾਲਾ ਬੱਚੇ ਦੀ ਮੌਤ, ਜੇਸੀਬੀ ਚਾਲਕ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਵਾਸੀ ਮਜ਼ਦੂਰਾਂ ਵੱਲੋਂ ਸਕੂਲ ਅੰਦਰ ਆਰਜ਼ੀ ਘਰ ਬਣਾ ਕੇ ਰਿਹਾਇਸ਼ ਕੀਤੀ ਗਈ ਹੈ।

Ansh Yadav



ਕਪੂਰਥਲਾ: ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਜੇਸੀਬੀ ਮਸ਼ੀਨ ਹੇਠ ਆਉਣ ਕਾਰਨ 2 ਸਾਲਾ ਬੱਚੇ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਸ ਦੌਰਾਨ ਜੇਸੀਬੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਦਰਅਸਲ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕਿਆਂ) ਵਿਚ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਸਾਰੀ ਦਾ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਵੱਲੋਂ ਸਕੂਲ ਅੰਦਰ ਹੀ ਆਰਜ਼ੀ ਘਰ ਬਣਾ ਕੇ ਰਿਹਾਇਸ਼ ਕੀਤੀ ਗਈ ਹੈ।

Family of Ansh Yadav

ਅੱਜ ਸ਼ਾਮ ਕਰੀਬ 4 ਵਜੇ ਜਦੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ, ਇਸ ਦੌਰਾਨ ਇਕ ਮਾਸੂਮ ਬੱਚਾ ਅੰਸ਼ ਯਾਦਵ ਜਿਸ ਦੀ ਉਮਰ ਕਰੀਬ ਦੋ ਸਾਲ ਦੱਸੀ ਜਾ ਰਹੀ ਹੈ, ਰੇਤ ਢੋਹ ਰਹੀ ਜੇਸੀਬੀ ਮਸ਼ੀਨ ਦੀ ਚਪੇਟ ਵਿਚ ਆਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਦੇ ਮਾਪਿਆਂ ਨੇ ਦੱਸਿਆ ਕਿ ਉਹ ਲਗਭਗ ਤਿੰਨ ਮਹੀਨਿਆਂ ਤੋਂ ਇਸ ਇਮਾਰਤ ਦੀ ਉਸਾਰੀ ਲਈ ਗੁਰਦਾਸਪੁਰ ਦੇ ਠੇਕੇਦਾਰ ਅਧੀਨ ਕੰਮ ਕਰ ਰਹੇ ਹਨ।

Family of Ansh Yadav

ਇਸ ਘਟਨਾ ਤੋਂ ਬਾਅਦ ਮ੍ਰਿਤਕ ਬੱਚੇ ਦੀ ਦੇਹ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਮੌਕੇ ’ਤੇ ਪਹੁੰਚ ਕੇ ਸੁਲਤਾਨਪੁਰ ਲੋਧੀ ਪੁਲਿਸ ਪ੍ਰਸ਼ਾਸ਼ਨ ਵਲੋਂ ਘਟਨਾ ਸਥਲ ਦੀ ਜਾਂਚ ਕੀਤੀ ਗਈ ਅਤੇ ਬੱਚੇ ਦੇ ਰਿਸ਼ਤੇਦਾਰਾਂ ਨਾਲ ਗੱਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।