ਹਰਿੰਦਰ ਕਾਹਲੋਂ ’ਤੇ ਫੁੱਟਿਆ ਕਿਸਾਨਾਂ ਦਾ ਗੁੱਸਾ, ਭਾਜਪਾ ਆਗੂ ਦੇ ਘਰ 'ਤੇ ਸੁੱਟਿਆ ਗੋਹਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਕਿਹਾ, ਇਕ ਪਾਸੇ ਭਾਜਪਾ ਨੇ ਕਾਲੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਬੇਘਰ ਕਰ ਦਿੱਤਾ ਤੇ ਦੂਜੇ ਪਾਸੇ ਭਾਜਪਾ ਆਗੂ ਵਿਵਾਦਤ ਟਿੱਪਣੀਆਂ ਵੀ ਕਰ ਰਹੇ ਹਨ।

Farmers Protest outside HS Kahlon's residence in Jalandhar

 

ਜਲੰਧਰ: ਬੀਤੀ ਰਾਤ ਗੁੱਸੇ ’ਚ ਆਏ ਕਿਸਾਨਾਂ ਵੱਲੋਂ ਭਾਜਪਾ (BJP) ਦੇ ਨਵ-ਨਿਯੁਕਤ ਸੂਬਾਈ ਬੁਲਾਰੇ ਐਡਵੋਕੇਟ ਐਚਐਸ ਕਾਹਲੋਂ (HS Kahlon) ਦੇ ਘਰ ਦੇ ਬਾਹਰ ਇਕੱਠੇ ਹੋ ਕੇ ਵਿਰੋਧ (Protest) ਕੀਤਾ ਗਿਆ। ਕਿਸਾਨਾਂ ਵੱਲੋਂ ਉਸ ਦੇ ਘਰ ਦੇ ਅੰਦਰ ਗੋਹੇ ਦੀਆਂ ਬੋਰੀਆਂ ਸੁੱਟੀਆਂ ਗਈਆਂ। ਉਸ ਦੇ ਘਰ ਦਾ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਿਸਾਨਾਂ ਨੇ ਕਾਹਲੋਂ ਦਾ ਪੁਤਲਾ ਵੀ ਸਾੜਿਆ ਅਤੇ ਇਕੱਠੇ ਹੋ ਕੇ ਉਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਹਾਲਾਂਕਿ, ਜਦੋਂ ਇਹ ਸਾਰੀ ਘਟਨਾ ਵਾਪਰੀ, ਐਡਵੋਕੇਟ ਕਾਹਲੋਂ ਘਰ ਨਹੀਂ ਸਨ।

ਇਹ ਵੀ ਪੜ੍ਹੋ: 2 ਵਿਦਿਆਰਥੀਆਂ ਦੇ ਖਾਤੇ ਵਿਚ ਅਚਾਨਕ ਆਏ 960 ਕਰੋੜ ਰੁਪਏ, ਬੈਂਕਾਂ ਦੇ ਬਾਹਰ ਲੱਗੀਆਂ ਲਾਈਨਾਂ

ਇਸ ਤੋਂ ਪਹਿਲਾਂ ਕਿਸਾਨਾਂ (Farmers) ਨੇ ਉਸ ਦੇ ਘਰ ਦਾ ਘਿਰਾਓ ਵੀ ਕੀਤਾ ਸੀ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਭਾਜਪਾ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਬੇਘਰ ਕਰ ਦਿੱਤਾ ਅਤੇ ਦੂਜੇ ਪਾਸੇ ਭਾਜਪਾ ਆਗੂ ਵਿਵਾਦਤ ਟਿੱਪਣੀਆਂ ਵੀ ਕਰ ਰਹੇ ਹਨ। ਦਰਅਸਲ, ਕਾਹਲੋਂ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ (Offensive Statement) ਦਿੱਤਾ ਸੀ।

ਇਹ ਵੀ ਪੜ੍ਹੋ: ਚੀਨ ਦੇ ਸਿਚੁਆਨ ਪ੍ਰਾਂਤ 'ਚ 13 ਸਾਲਾਂ ਬਾਅਦ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਦੋ ਮੌਤਾਂ

ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੂਬਾਈ ਬੁਲਾਰੇ ਕਾਹਲੋਂ ਨੇ ਜਲੰਧਰ ’ਚ ਆਪਣੇ ਸਨਮਾਨ ਸਮਾਰੋਹ ਵਿਚ ਕਿਹਾ ਸੀ ਕਿ ਜਦੋਂ ਉਹ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਨ ਤਾਂ ਉਨ੍ਹਾਂ ਨੂੰ ਇਕ ਵਿਅਕਤੀ ਦਾ ਫੋਨ ਆਇਆ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਭਾਜਪਾ ਵਿਚ ਜਾਂਦੇ ਹੋ ਤਾਂ ਗੋਹੇ ਦੀ ਟਰਾਲੀ ਤਿਆਰ ਖੜ੍ਹੀ ਹੈ। ਮੈਂ ਪੁੱਛਿਆ ਕਿਉਂ ਤਾਂ ਉਸ ਨੇ ਕਿਹਾ ਤੁਹਾਡੇ ਦਰਵਾਜ਼ੇ ਤੇ ਸੁੱਟਣੀ ਹੈ।

ਇਹ ਵੀ ਪੜ੍ਹੋ: Health Tip: ਛਿਲਕੇ ਸਮੇਤ ਸੇਬ ਖਾਣ ਨਾਲ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ

ਕਾਹਲੋਂ ਨੇ ਕਿਹਾ ਕਿ ਮੈਂ ਜਵਾਬ ਦਿੱਤਾ, "ਜੇ ਤੁਸੀਂ ਗੋਹਾ ਲਿਆਉਂਦੇ ਹੋ, ਤਾਂ ਇਸ ਦੇ ਨਾਲ ਇਕ ਮੰਜਾ ਅਤੇ ਚਿੱਟੀ ਚਾਦਰ ਵੀ ਲੈ ਆਉਣਾ ਕਿਉਂਕਿ ਜਿਹੜਾ ਵੀ ਗੋਹੇ ਦੀ ਟਰਾਲੀ ਲੈ ਕੇ ਆਵੇਗਾ, ਉਹ ਉਸ ਮੰਜੇ 'ਤੇ ਲੇਟ ਕੇ ਹੀ ਵਾਪਸ ਜਾਵੇਗਾ।" ਦੱਸ ਦੇਈਏ ਕਿ ਕਾਹਲੋਂ ਨੇ ਇਹ ਵੀ ਕਿਹਾ ਸੀ ਕਿ ਉਹ ਮੋਦੀ ਸਾਹਿਬ ਹਨ ਜੋ ਕਿਸਾਨਾਂ ਨੂੰ ਪਿਆਰ ਕਰਦੇ ਹਨ। ਜੇ ਉਹ ਪੀਐਮ ਹੁੰਦਾ ਤਾਂ ਕਿਸਾਨਾਂ ਦੇ ਡੰਡੇ ਮਾਰ ਕੇ ਜੇਲ੍ਹ ਵਿਚ ਡੱਕ ਦਿੰਦਾ। ਇਸ ਤਰ੍ਹਾਂ ਕਿਸਾਨਾਂ ਨੂੰ ਸਿੱਧੀ ਚੁਣੌਤੀ ਦੇਣ ’ਤੇ ਪੂਰਾ ਮਾਮਲਾ ਗਰਮਾ ਗਿਆ ਸੀ। ਜਿਸ ਤੋਂ ਬਾਅਦ ਗੁੱਸੇ ’ਚ ਆਏ ਕਿਸਾਨਾਂ ਨੇ ਪਹਿਲਾਂ ਕਾਹਲੋਂ ਦੇ ਘਰ ਪ੍ਰਦਰਸ਼ਨ ਕੀਤਾ ਅਤੇ ਫਿਰ ਪੂਰੇ ਘਰ ’ਤੇ ਗੋਹਾ ਸੁੱਟ ਦਿੱਤਾ।