PSPCL ਨੇ 5 ਸਾਲਾਂ ਬਾਅਦ 1446 ਕਰੋੜ ਰੁਪਏ ਦਾ ਰੀਕਾਰਡ ਮੁਨਾਫ਼ਾ ਕਮਾਇਆ : ਏ ਵੇਨੂੰ ਪ੍ਰਸ਼ਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

PSPCL ਦੇ ਸਾਲ 2020-21 ਦੇ ਸਾਲਾਨਾ ਖਾਤਿਆਂ ਨੂੰ PSPCL ਦੇ ਸਾਰੇ ਬੋਰਡ ਆਫ਼ ਡਾਇਰਕੈਟਰਸ ਦੀ ਮੀਟਿੰਗ ਵਿਚ ਪ੍ਰਵਾਨ ਕੀਤਾ ਗਿਆ।

A Venu Prasad

 

ਪਟਿਆਲਾ (ਜਗਤਾਰ ਸਿੰਘ): ਸੀਐਮਡੀ ਏ. ਵੇਨੂੰ ਪ੍ਰਸ਼ਾਦ ਨੇ ਦਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਸਾਲ 2020-21 ਲਈ 1446 ਕਰੋੜ ਰੁਪਏ ਦਾ ਰਿਕਾਰਡ ਮੁਨਾਫ਼ਾ ਕਮਾਇਆ ਹੈ ਜਦੋ ਕਿ ਸਾਲ 2019-20 ’ਚ 1158 ਕਰੋੜ ਰਪਏ ਦਾ ਘਾਟਾ ਸੀ। ਉਨ੍ਹਾਂ ਕਿਹਾ ਕਿ PSPCL ਦੇ ਸਾਲ 2020-21 ਦੇ ਸਾਲਾਨਾ ਖਾਤਿਆਂ ਨੂੰ ਅੱਜ PSPCL ਦੇ ਸਾਰੇ ਬੋਰਡ ਆਫ਼ ਡਾਇਰਕੈਟਰਸ ਦੀ ਮੀਟਿੰਗ ਵਿਚ ਪ੍ਰਵਾਨ ਕੀਤਾ ਗਿਆ।

ਇਹ ਵੀ ਪੜ੍ਹੋ: ਤਿੰਨ ਕਾਲੇ ਕਾਨੂੰਨਾਂ ਦਾ ਪਹਿਲਾ ਖਰੜਾ ਅਕਾਲੀਆਂ ਨੇ ਹੀ ਤਿਆਰ ਕਰ ਕੇ ਕੇਂਦਰ ਨੂੰ ਦਿਤਾ ਸੀ!

ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਪਾਵਰ ਅਨੁਰਾਗ ਅਗਰਵਾਲ ਅਤੇ ਕੇ. ਏ. ਪੀ. ਸਿਨ੍ਹਾ ਪ੍ਰਮੁੱਖ ਸਕੱਤਰ ਵਿੱਤ ਵੀ ਸ਼ਾਮਲ ਸਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਵਿੱਤੀ ਪੱਧਰ ਅਤੇ ਖੇਤਰੀ ਪੱਧਰ ’ਤੇ ਕੀਤੇ ਗਏ ਚੰਗੇ ਕੰਮਾਂ ਦਾ ਬਿਜਲੀ ਦੇ ਰੇਟ ਫਿਕਸ ਕਰਨ ਵੇਲੇ ਪ੍ਰਭਾਵ ਪਾਵੇਗਾ ਅਤੇ ਕਾਰਪੋਰੇਸ਼ਨ ਪੂਰੇ ਉਤਸ਼ਾਹ ਨਾਲ ਬਿਜਲੀ ਖਪਤਕਾਰਾ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਚੰਗੀਆ ਸੇਵਾਂਵਾ ਦੇਵੇਗਾ।   ਸੀ. ਐਮ. ਡੀ. ਨੇ ਦਸਿਆ ਕਿ ਇਸ ਮੁਨਾਫ਼ੇ ਦਾ ਮੁੱਖ ਕਾਰਨ ਉਦੇ ਸਕੀਮ ਵਿਆਜ ਵਿਚ 1306 ਕਰੋੜ ਰੁਪਏ ਦੀ ਘਾਟ, ਸਬਸਿਡੀ ਦੀ ਅਦਾਇਗੀ ’ਚ ਦੇਰੀ ਕਾਰਨ 577 ਕਰੋੜ ਰਪਏ ਦਾ ਵਿਆਜ, ਪੰਜਾਬ ਸਰਕਾਰ ਵਲੋ 570 ਕਰੋੜ ਰੁਪਏ ਦੀ ਗਰਾਂਟ ਅਤੇ 156 ਕਰੋੜ ਦਾ ਖਪਤਕਾਰਾਂ ਵਲੋਂ ਕੀਤੀ ਅਦਾਇਗੀ ਵਿਚ ਦੇਰੀ ਕਾਰਨ ਵਿਆਜ ਹੈ।

ਇਹ ਵੀ ਪੜ੍ਹੋ: ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਘਰ -ਘਰ ਜਾ ਕੇ ਕਰਾਂਗੇ ਪਰਦਾਫ਼ਾਸ: ਹਰਪਾਲ ਚੀਮਾ

ਪੰਜਾਬ ਸਰਕਾਰ ਦੀ ਬਿਜਲੀ ਖੇਤਰ ਨੂੰ ਲਗਾਤਾਰ ਸਹਾਇਤਾ  ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਨੇ 9657 ਕਰੋੜ ਦੀ ਵੱਡੀ ਰਕਮ ਸਬਬਿਡੀ ਦੇ ਤੌਰ ’ਤੇ ਕਾਰਪੋਰੇਸ਼ਨ ਨੂੰ ਦਿਤੀ, ਜਿਨ੍ਹਾਂ ਵਿਚ ਖੇਤੀਬਾੜੀ ਊਦਯੋਗਿਕ ਅਤੇ ਸਮਾਜ ਦੇ ਕਮਜ਼ੋਰ ਵਰਗਾ ਲਈ ਸਹਾਇਤਾ ਵਜੋਂ ਦਿਤੇ ਗਈ ਇਸ ਰਕਮ ’ਚ 6057 ਕਰੋੜ ਰੁਪਏ ਖੇਤੀਬਾੜੀ ਖੇਤਰ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੀ ਵਚਨਬਧਤਾ ਨੂੰ ਜਾਰੀ ਰਖਿਆ ਗਿਆ। 1990 ਕਰੋੜ ਰੁਪਏ ਊਦਯੋਗਿਕ ਖਪਤਕਾਰਾਂ ਨੂੰ ਐਨਰਜੀ ਰੇਟ 5 ਰੁਪਏ ਤਕ ਰੱਖਣ ਨੂੰ ਦਿਤੇ ਗਏ ਅਤੇ 1610 ਕਰੋੜ ਰੁਪਏ ਯੋਗ ਐਸ.ਸੀ. ਬੀਸੀ ਅਤੇ ਬੀਪੀਐਲ, ਪ੍ਰਵਾਰਾਂ ਦੇ ਪੂਰੇ ਬਿਲ ਮੁਆਫ਼ ਕਰਨ ਲਈ (400 ਯੂਨਿਟ ਦੋ ਮਹੀਨੇ ਦੇ ਲਈ) ਦਿਤੇ।