ਬਿਨਾਂ ਨੋਟਿਸ ਤੋਂ ਨਹੀਂ ਹਟਾਏ ਜਾਣਗੇ ਮਿਡ-ਡੇ-ਮੀਲ ਵਰਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਕੂਲਾਂ ਵਿਚ ਮਿਡ-ਡੇ ਮੀਲ ਬਣਾਉਣ ਵਾਲੇ ਕੁਕ-ਕਮ-ਹੈਲਪਰਾਂ ਨੂੰ ਹੁਣ ਪਸਵਕ ਕਮੇਟੀ...

Mid-day-meal worker will not be removed without notice

ਅੰਮ੍ਰਿਤਸਰ (ਪੀਟੀਆਈ) : ਸਰਕਾਰੀ ਸਕੂਲਾਂ ਵਿਚ ਮਿਡ-ਡੇ ਮੀਲ ਬਣਾਉਣ ਵਾਲੇ ਕੁਕ-ਕਮ-ਹੈਲਪਰਾਂ ਨੂੰ ਹੁਣ ਪਸਵਕ ਕਮੇਟੀ ਬਿਨਾਂ ਨੋਟਿਸ ਦਿਤੇ ਨੌਕਰੀ ਤੋਂ ਨਹੀਂ ਹਟਾ ਸਕੇਗੀ। ਸਿੱਖਿਆ ਵਿਭਾਗ ਦੁਆਰਾ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਹੈਲਪਰਾਂ ਨੂੰ ਨੌਕਰੀ ਤੋਂ ਹਟਾਉਣ ਤੋਂ ਪਹਿਲਾਂ ਨੋਟਿਸ ਦਿਤਾ ਜਾਣਾ ਲਾਜ਼ਮੀ ਹੈ।

ਸਿੱਖਿਆ ਵਿਭਾਗ ਦੇ ਧਿਆਨ ਵਿਚ ਆਇਆ ਸੀ ਕਿ ਕਈ ਪਸਵਕ ਕਮੇਟੀਆਂ ਅਪਣੇ ਪੱਧਰ ‘ਤੇ ਹੀ ਪਿੰਡਾਂ ਵਿਚ ਪਾਰਟੀ ਬਾਜ਼ੀ ਹੋਣ ਦੇ ਕਾਰਨ ਕੁਕ-ਕਮ-ਹੈਲਪਰਾਂ ਨੂੰ ਬਿਨਾਂ ਨੋਟਿਸ ਦਿਤੇ ਨੌਕਰੀ ਤੋਂ ਹਟਾ ਕੇ ਅਪਣੇ ਬੰਦਿਆਂ ਨੂੰ ਕੰਮ ‘ਤੇ ਰੱਖ ਲੈਂਦੇ ਹਨ। ਵਿਭਾਗ ਨੇ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬਿਨਾਂ ਨੋਟਿਸ ਦਿਤੇ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਬਾਹਰ ਨਾ ਕੱਢਿਆ ਜਾਵੇ।

ਸਿੱਖਿਆ ਵਿਭਾਗ ਦੁਆਰਾ ਬਣਾਈਆਂ ਗਈਆਂ ਪਸਵਕ ਕਮੇਟੀਆਂ ਵਿਚ ਪਿੰਡ  ਦੇ ਸੂਝਵਾਨ ਅਤੇ ਸਿਆਸੀ ਆਦਮੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਪੰਜਾਬ ਵਿਚ ਸੱਤਾ ਬਦਲਣ ਤੋਂ ਬਾਅਦ ਕਈ ਪਸਵਕ ਕਮੇਟੀਆਂ ਅਪਣੇ ਆਦਮੀਆਂ ਨੂੰ ਅਡਜਸਟ ਕਰਨ ਲਈ ਦੂਜੀ ਪਾਰਟੀਆਂ ਦੁਆਰਾ ਰਖਵਾਏ ਗਏ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੰਦੇ ਸਨ।