ਲਾਂਘੇ ’ਤੇ ਕੇਂਦਰ ਸਰਕਾਰ ਤੋਂ ਖੁਸ਼ ਨਹੀਂ ਹਨ ਸਿੱਖ ਸ਼ਰਧਾਲੂ

ਏਜੰਸੀ

ਖ਼ਬਰਾਂ, ਪੰਜਾਬ

ਇੰਨਾ ਹੀ ਨਹੀਂ, ਜਦੋਂ ਸਿੱਖ ਸ਼ਰਧਾਲੂਆਂ ਨੇ ਈ.ਟੀ.ਪੀ.ਬੀ. ਕੋਲ ਇਸ ਮੁੱਦੇ ਨੂੰ ਚੁੱਕਿਆ ਤਾਂ ਉਹਨਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ

Sikh devotees not happy with the central government on the corridor

ਜਲੰਧਰ: ਲਾਂਘੇ ਦੇ ਉਦਘਾਟਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਫੀਸ ਨੂੰ ਲੈ ਕੇ ਨਾਰਾਜ਼ ਹਨ। ਇਸ ਦੇ ਨਾਲ ਹੀ ਸਿੱਖ ਸ਼ਰਧਾਲੂਆਂ ਵਿਚ ਕੇਂਦਰ ਸਰਕਾਰ ਪ੍ਰਤੀ ਨਾਰਾਜ਼ਗੀ ਹੈ ਕਿ ਕੇਂਦਰ ਸਰਕਾਰ ਨੇ ਇਸ ਮੁੱਦੇ ‘ਤੇ ਗੰਭੀਰਤਾ ਨਹੀਂ ਦਿਖਾਈ। ਇਸ ਕਾਰਨ,ਸਿੱਖ ਸ਼ਰਧਾਲੂ ਅਜੇ ਵੀ ਪਾਕਿਸਤਾਨ ਵਿਚ ਗੁਰੂਘਰਾਂ ਦੇ ਦਰਸ਼ਨ ਕਰਨ ਲਈ ਅਟਾਰੀ ਬਾਰਡਰ ਤੋਂ ਲੰਘਣਾ ਬਿਹਤਰ ਸਮਝਦੇ ਹਨ।

ਇਸ ਸਬੰਧ ਵਿਚ, ਜਦੋਂ ਈ.ਟੀ.ਪੀ.ਬੀ. ਇਸ ਸਬੰਧੀ ਜਦੋਂ ਲੋਕ ਸੰਪਰਕ ਅਧਿਕਾਰੀ ਅਮੀਰ ਹਾਸ਼ਮੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸ਼ਰਧਾਲੂਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਵਿਚ ਕੋਈ ਸੱਚਾਈ ਨਹੀਂ ਹੈ। ਸਾਰੇ ਆਰੋਪ ਬੇਬੁਨਿਆਦ ਹਨ। ਉਹਨਾਂ ਦੱਸਿਆ ਕਿ ਲਗਭਗ 1200 ਭਾਰਤੀ ਯਾਤਰੀ ਵਾਪਸ ਚਲੇ ਗਏ ਹਨ ਅਤੇ ਲਗਭਗ 2,000 ਹੋਰ ਅਗਲੇ ਬੁੱਧਵਾਰ ਨੂੰ ਭਾਰਤ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।