ਨਾਭਾ ਜੇਲ 'ਚ ਆਨੰਦ ਕਾਰਜ ਮਗਰੋਂ ਹੁਣ ਨਿਕਾਹ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹਾਂ ਕਾਰਨ ਇਹ ਜੇਲ ਪਹਿਲਾਂ ਵੀ ਚਰਚਾ ਵਿਚ ਸੀ ਤੇ ਅੱਜ ਕਤਲ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟਣ ਵਾਲੇ ਕੈਦੀ ਮੁਹੰਮਦ ਵਸੀਮ ਦਾ ਨਿਕਾਹ ਪੜ੍ਹ ਦਿਤਾ ਗਿਆ ਹੈ।

One More marriege In Nabhaa Jail

ਨਾਭਾ (ਬਲਵੰਤ ਹਿਆਣਾ) : ਨਾਭਾ ਦੀ ਮੈਕਸੀਮਮ ਸਕਿਊਰਿਟੀ ਵਾਲੀ ਜੇਲ ਵਿਆਹਾਂ ਵਾਲੀ ਜੇਲ ਬਣਦੀ ਜਾ ਰਹੀ ਹੈ। ਭਾਵੇਂ ਇਥੇ ਕੈਦੀ ਅਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਲਈ ਆਉਂਦੇ ਹਨ ਪਰ ਹੁਣ ਲਾਲ ਕਪੜਿਆਂ 'ਚ ਚੂੜਾ ਪਾਈ ਆਉਂਦੀਆਂ ਵਹੁਟੀਆਂ ਨੂੰ ਵੀ ਵਰ ਕੇ ਲੈ ਜਾਂਦੇ ਹਨ। ਇਹ ਸਾਰਾ ਨਜ਼ਾਰਾ ਦੇਖ ਕੇ ਜੇਲ ਦਾ ਸਾਰਾ ਸਟਾਫ਼ ਖ਼ੁਸ਼ ਹੈ।

ਵਿਆਹਾਂ ਕਾਰਨ ਇਹ ਜੇਲ ਪਹਿਲਾਂ ਵੀ ਚਰਚਾ ਵਿਚ ਸੀ ਤੇ ਅੱਜ ਕਤਲ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟਣ ਵਾਲੇ ਕੈਦੀ ਮੁਹੰਮਦ ਵਸੀਮ ਦਾ ਨਿਕਾਹ ਪੜ੍ਹ ਦਿਤਾ ਗਿਆ ਹੈ। ਜੇਲ ਦੇ ਅੰਦਰ ਮੌਲਵੀ ਸਾਹਿਬ ਵਲੋਂ ਮੁਸਲਿਮ ਰੀਤੀ ਰਿਵਾਜ਼ਾਂ ਨਾਲ ਨਿਕਾਹ ਦੀਆਂ ਰਸਮਾਂ ਅਦਾ ਕੀਤੀਆਂ ਗਈਆਂ।

ਪਰਵਾਰ ਦੇ ਕੁੱਝ ਲੋਕ ਇਸ ਨਿਕਾਹ 'ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਮੁਹੰਮਦ ਵਸੀਮ ਤੋਂ ਪਹਿਲਾਂ ਨਾਭਾ ਜੇਲ 'ਚ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਹੋਇਆ ਸੀ। ਜੇਲ ਗਾਰਦ ਦਾ ਕਹਿਣਾ ਹੈ ਕਿ ਇਕ ਕੈਦੀ ਦਾ ਘਰ ਵਸਦਾ ਵੇਖ ਕੇ ਉਨ੍ਹਾਂ ਨੂੰ ਕਾਫ਼ੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਵਸੀਮ ਵਲੋਂ ਮਿਠਾਈ ਵੰਡ ਸਾਥੀ ਕੈਦੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।