17 ਸਾਲ ਬਾਅਦ ਮੁੱਖ ਮੰਤਰੀ ਦੇ ਹੁਕਮ ‘ਤੇ ਨਾਭਾ ਜੇਲ੍ਹ ਤੋਂ ਰਿਹਾਅ ਹੋਇਆ ਦਿਲਬਾਗ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਰਗਾੜੀ ਮੋਰਚੇ ਦੇ ਦੌਰਾਨ ਸਿੱਖ ਨੇਤਾਵਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ...

Dilbagh Singh released from Nabha jail

ਨਾਭਾ (ਸਸਸ) : ਬਰਗਾੜੀ ਮੋਰਚੇ ਦੇ ਦੌਰਾਨ ਸਿੱਖ ਨੇਤਾਵਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲਾਂ ਵਿਚ ਬੰਦ ਸਿੱਖਾਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦਿਤਾ ਹੈ। ਇਸ ਦੇ ਤਹਿਤ ਮੁੱਖ ਮੰਤਰੀ ਦੇ ਹੁਕਮ ਉਤੇ ਟਾਡਾ ਕੇਸ ਵਿਚ 14 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ 17 ਸਾਲ ਤੱਕ ਜੇਲ੍ਹ ਵਿਚ ਰਹਿ ਰਹੇ ਦਿਲਬਾਗ ਸਿੰਘ ਨੂੰ ਵੀਰਵਾਰ ਨੂੰ ਰਿਹਾਅ ਕਰ ਦਿਤਾ ਗਿਆ।

ਨਾਭਾ ਦੀ ਅਧਿਕਤਮ ਸਿਕਓਰਿਟੀ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦਿਲਬਾਗ ਸਿੰਘ ਨੇ ਸਰਕਾਰ ਦਾ ਅਹਿਸਾਨ ਜਤਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਹੀ ਟਾਡਾ ਦੇ ਤਹਿਤ ਜੇਲ੍ਹ ਕੱਟ ਰਹੇ ਕਈ ਕੈਦੀ 12 ਸਾਲ ਬਾਅਦ ਹੀ ਰਿਹਾਅ ਹੋ ਗਏ ਪਰ ਮੈਨੂੰ ਰਿਹਾਅ ਨਹੀਂ ਕੀਤਾ ਗਿਆ ਸੀ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਵਿਚ ਦਸ ਸਾਲ ਅਕਾਲੀ ਸਰਕਾਰ ਰਹੀ ਪਰ ਕਿਸੇ ਨੇ ਜੇਲ੍ਹਾਂ ਵਿਚ ਸਜ਼ਾ ਕੱਟ ਚੁੱਕੇ ਸਿੱਖਾਂ ਦੀ ਸਾਰ ਨਹੀਂ ਲਈ ਪਰ ਕਾਂਗਰਸ ਸਰਕਾਰ  ਦੇ ਸੱਤਾ ਵਿਚ ਆਉਣ ਤੋਂ ਬਾਅਦ ਮੇਰੇ ਵਰਗੇ ਕਈ ਹੋਰ ਸਿੱਖਾਂ ਵਿਚ ਆਸ ਬੱਝੀ ਹੈ। ਜੇਲ੍ਹ ਸੁਪਰੀਟੈਂਡੈਂਟ ਇਕਬਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।