Mohali News : ਮੁਹਾਲੀ 'ਚ ਪੀਜ਼ਾ ਸਟੋਰ 'ਚ ਲੱਗੀ ਭਿਆਨਕ ਅੱਗ, ਸੋਸਾਇਟੀ ਦੇ ਅੱਗ ਬੁਝਾਊ ਯੰਤਰ ਨਿਕਲੇ ਖਰਾਬ
Mohali News: ਸੁਸਾਇਟੀ ਵਿਚ ਪੈ ਗਈਆਂ ਭਾਜੜਾਂ
A Terrible Fire broke out in a pizza store in Mohali
A Terrible Fire broke out in a pizza store in Mohali: ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਸਿਟੀ ਸੈਂਟਰ 'ਚ ਇਕ ਪੀਜ਼ਾ ਸਟੋਰ 'ਚ ਭਿਆਨਕ ਅੱਗ ਲੱਗ ਗਈ। ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸੋਸਾਇਟੀ ਵੱਲੋਂ ਅੱਗ ਬੁਝਾਉਣ ਲਈ ਲਗਾਏ ਗਏ ਉਪਕਰਨ ਕੰਮ ਨਹੀਂ ਆਏ। ਇਸ ਕਾਰਨ ਮੁਹਾਲੀ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਟੀਮ ਨੂੰ ਬੁਲਾਇਆ ਗਿਆ ਹੈ।
ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਹੁਣ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜੂਦ ਹਨ। ਜੋ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Guess who: ਬਚਪਨ ਦੀ ਤਸਵੀਰ 'ਚ ਲੁਕਿਆ ਹੈ ਮਸ਼ਹੂਰ ਪੰਜਾਬੀ ਗਾਇਕ, ਪਹਿਚਾਣਿਆ ਕੌਣ?