ਮਨੀਸ਼ ਤਿਵਾੜੀ ਨੇ ਸੰਸਦ 'ਚ ਪਹਿਲੀ ਵਾਰ ਬੋਲੀ ਪੰਜਾਬੀ, ਕਿਹਾ- ਲੋਕ ਕਹਿੰਦੇ ਸੀ ਇਸ ਨੂੰ ਪੰਜਾਬੀ ਨਹੀਂ ਆਉਂਦੀ
ਮੇਰੇ 3 ਲੋਕ ਸਭਾ ਵਿਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੈਂ ਪੰਜਾਬੀ ਨਹੀਂ ਬੋਲ ਸਕਦਾ।
ਚੰਡੀਗੜ੍ਹ - ਸਾਂਸਦ ਮੈਂਬਰ ਮਨੀਸ਼ ਤਿਵਾੜੀ ਨੇ ਸਦਨ ਵਿਚ ਕੱਲ੍ਹ ਪਹਿਲੀ ਵਾਰ ਪੰਜਾਬੀ ਬੋਲੀ। ਇਸ ਬਾਰੇ ਉਹਨਾਂ ਨੇ ਖੁਦ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਮੈਂ ਕੱਲ੍ਹ ਪਹਿਲੀ ਵਾਰ ਪਾਰਲੀਮੈਂਟ ਵਿਚ ਪੰਜਾਬੀ ਵਿਚ ਬੋਲਿਆ। ਇੱਕ ਜੱਟ ਸਿੱਖ ਮਾਂ ਅਤੇ ਇੱਕ ਪੰਜਾਬੀ ਹਿੰਦੂ ਪਿਤਾ ਦੇ ਘਰ ਪੈਦਾ ਹੋਇਆ ਇੱਕ ਪੰਜਾਬੀ ਹੋਣ ਦੇ ਬਾਵਜੂਦ, ਲੋਕ ਮੇਰੇ ਸਰ ਨਾਮ ਨਾਲ ਯੂਪੀ/ਬਿਹਾਰ ਲਗਾਉਂਦੇ ਸਨ।
ਮੇਰੇ 3 ਲੋਕ ਸਭਾ ਵਿਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੈਂ ਪੰਜਾਬੀ ਨਹੀਂ ਬੋਲ ਸਕਦਾ। ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਮਨੀਸ਼ ਤਿਵਾੜੀ ਨੇ ਸਦਨ ਵਿਚ ਸਰਕਾਰ ਨੂੰ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦਰਮਿਆਨ ਟਕਰਾਅ ਬਾਰੇ ਸਵਾਲ ਕੀਤਾ। ਉਹਨਾਂ ਨੇ ਪੁੱਛਿਆ ਕਿ ਕੀ ਸਰਕਾਰ ਆਜ਼ਾਦੀ ਵਿਚ ਵਿਸ਼ਵਾਸ ਕਰਦੀ ਹੈ? ਕੀ ਇਹ ਧਾਰਾ 21 ਵਿਚ ਵਿਸ਼ਵਾਸ ਕਰਦੀ ਹੈ? ਕੀ ਸਰਕਾਰ ਨਿਆਂਪਾਲਿਕਾ ਨਾਲ ਟਕਰਾਅ ਦੀ ਕੋਸ਼ਿਸ਼ ਕਰ ਰਹੀ ਹੈ? ਉਹਨਾਂ ਨੇ ਇਸ 'ਤੇ ਪੂਰੀ ਚਰਚਾ ਦੀ ਵੀ ਮੰਗ ਕੀਤੀ ਹੈ।